ਚੌਪਈ

Chaupaee

ਚੌਪਈ:

ਰਾਨੀ ਬਨ ਮੈ ਸਦਨ ਸਵਾਰਿਯੋ

ਰਾਣੀ ਨੇ ਬਨ ਵਿਚ ਇਕ ਭਵਨ ਬਣਵਾਇਆ।

ਛਾਤ ਬੀਚ ਰੌਜਨ ਇਕ ਧਾਰਿਯੋ

Rani built a mansion in the jungle and constructed an alcove in there,

ਉਸ ਦੀ ਛਤ ਵਿਚ ਇਕ ਝਰੋਖਾ ਰਖਿਆ।

ਜਾ ਕੇ ਬਿਖੇ ਮਨੁਖ ਛਪਿ ਰਹੈ

ਜਿਸ ਵਿਚ ਮਨੁੱਖ ਛੁਪ ਸਕੇ

ਜੋ ਚਾਹੈ ਚਿਤ ਮੈ ਸੋ ਕਹੈ ॥੫੭॥

Behind which a man could hide and where he could do whatever he liked.(57)

ਅਤੇ ਜੋ ਚਿਤ ਵਿਚ ਚਾਹੇ, ਕਹਿ ਸਕੇ ॥੫੭॥

ਬੈਠੇ ਤਰੇ ਨਜਰਿ ਨਹਿ ਆਵੈ

(ਉਹ) ਬੈਠਾ ਹੋਇਆ ਹੇਠਾਂ ਨਜ਼ਰ ਨਾ ਆ ਸਕੇ

ਬਾਨੀ ਨਭ ਹੀ ਕੀ ਲਖਿ ਜਾਵੈ

The person sitting beneath could not see him and his voice would seem as an articulation from heaven.

ਅਤੇ (ਉਸ ਦੇ) ਬੋਲ ਆਕਾਸ਼ ਬਾਣੀ ਵਾਂਗ ਲਗਣ।

ਰਾਨੀ ਤਹਾ ਪੁਰਖ ਬੈਠਾਯੋ

ਰਾਣੀ ਨੇ ਉਥੇ ਇਕ ਬੰਦੇ ਨੂੰ ਬਿਠਾਇਆ।

ਅਮਿਤ ਦਰਬੁ ਦੈ ਤਾਹਿ ਸਿਖਾਯੋ ॥੫੮॥

Rani asked a man to sit in there, and, with the incentive of lot of wealth, she trained him.(58)

ਉਸ ਨੂੰ ਬੇਹਿਸਾਬ ਧਨ ਦੇ ਕੇ (ਚੰਗੀ ਤਰ੍ਹਾਂ ਨਾਲ) ਸਿਖਾ ਦਿੱਤਾ ॥੫੮॥