ਭੁਜੰਗ ਛੰਦ ॥
Bhujang Chhand
ਭੁਜੰਗ ਛੰਦ:
ਬਧੇ ਗੋਲ ਗਾੜੇ ਚਲਿਯੋ ਬਜ੍ਰਧਾਰੀ ॥
ਬਜ੍ਰਧਾਰੀ (ਇੰਦਰ) ਆਪਣੀ ਸੈਨਾ ਇਕੱਠੀ ਕਰ ਕੇ ਉਥੋਂ ਨੂੰ ਚਲਿਆ
ਬਜੈ ਦੇਵ ਦਾਨਵ ਜਹਾ ਹੀ ਹਕਾਰੀ ॥
ਜਿਥੇ ਦੇਵਤੇ ਅਤੇ ਦੈਂਤ ਇਕ ਦੂਜੇ ਨੂੰ ਵੰਗਾਰ ਰਹੇ ਸਨ।
ਗਜੈ ਕੋਟਿ ਜੋਧਾ ਮਹਾ ਕੋਪ ਕੈ ਕੈ ॥
ਅਤਿ ਕ੍ਰੋਧਵਾਨ ਹੋ ਕੇ ਸੂਰਮੇ ਗਜ ਰਹੇ ਸਨ
ਪਰੈ ਆਨਿ ਕੈ ਬਾਢਵਾਰੀਨ ਲੈ ਕੈ ॥੮॥
ਅਤੇ ਤਲਵਾਰਾਂ ਲੈ ਕੇ ਇਕ ਦੂਜੇ ਉਤੇ ਆ ਕੇ ਪੈ ਰਹੇ ਸਨ ॥੮॥
ਭਜੇ ਦੇਵ ਦਾਨੋ ਅਨਿਕ ਬਾਨ ਮਾਰੇ ॥
ਦੈਂਤਾਂ ਦੀ ਫ਼ੌਜ ਦੇ ਬਾਣਾਂ ਦੀ ਮਾਰ ਕਰ ਕੇ ਦੇਵਤੇ ਭਜ ਗਏ
ਚਲੇ ਛਾਡਿ ਕੈ ਇੰਦਰ ਕੇ ਬੀਰ ਭਾਰੇ ॥
ਅਤੇ ਇੰਦਰ ਦੇ ਵੱਡੇ ਸੂਰਮੇ (ਯੁੱਧ-ਭੂਮੀ ਤੋਂ) ਖਿਸਕ ਚਲੇ।
ਰਹਿਯੋ ਏਕ ਠਾਢੋ ਤਹਾ ਬਜ੍ਰਧਾਰੀ ॥
ਉਥੇ ਕੇਵਲ ਇਕ ਇੰਦਰ ('ਬਜ੍ਰਧਾਰੀ') ਰਹਿ ਗਿਆ।
ਪਰਿਯੋ ਤਾਹਿ ਸੋ ਰਾਵ ਤਹਿ ਮਾਰ ਭਾਰੀ ॥੯॥
ਉਸ ਨਾਲ ਹੀ ਖ਼ੂਬ ਯੁੱਧ ਹੋਇਆ ਅਤੇ ਰਾਜੇ (ਦਸ਼ਰਥ) ਨੇ ਵੀ ਬਹੁਤ ਲੜਾਈ ਕੀਤੀ ॥੯॥
ਇਤੈ ਇੰਦ੍ਰ ਰਾਜਾ ਉਤੈ ਦੈਤ ਭਾਰੇ ॥
ਇਧਰ ਇੰਦਰ ਅਤੇ ਰਾਜਾ (ਦਸ਼ਰਥ) ਸੀ ਅਤੇ ਉਧਰ ਤਕੜੇ ਦੈਂਤ ਸਨ।
ਹਟੇ ਨ ਹਠੀਲੇ ਮਹਾ ਰੋਹ ਵਾਰੇ ॥
On one side there was god Indra and on the other furious devils.
ਮਹਾਨ ਕ੍ਰੋਧਿਤ ਹੋਏ ਹਠੀ ਯੋਧੇ ਟਲਦੇ ਨਹੀਂ ਸਨ।
ਲਯੋ ਘੇਰਿ ਤਾ ਕੋ ਚਹੂੰ ਓਰ ਐਸੇ ॥
ਉਨ੍ਹਾਂ ਨੂੰ ਚੌਹਾਂ ਪਾਸਿਆਂ ਤੋਂ ਇਸ ਤਰ੍ਹਾਂ ਘੇਰ ਲਿਆ
ਮਨੋ ਪਵਨ ਉਠੈ ਘਟਾ ਘੋਰ ਜੈਸੇ ॥੧੦॥
They besieged Indra like the wind envelopes the dust storm.(10)
ਮਾਨੋ ਪਵਨ ਦੇ ਵਗਣ ਨਾਲ ਕਾਲੀਆਂ ਘਟਾਵਾਂ ਘਿਰ ਆਈਆਂ ਹੋਣ ॥੧੦॥
ਪਰੀ ਦੇਵ ਦਾਵਾਨ ਕੀ ਮਾਰਿ ਭਾਰੀ ॥
ਦੇਵਤਿਆਂ ਅਤੇ ਦੈਂਤਾਂ ਦੀ ਗਹਿਗਚ ਲੜਾਈ ਹੋਈ।
ਹਠਿਯੋ ਏਕ ਹਾਠੇ ਤਹਾ ਛਤ੍ਰਧਾਰੀ ॥
ਉਥੇ ਇਕ ਛਤ੍ਰਧਾਰੀ ਸੂਰਮਾ ਡਟਿਆ ਹੋਇਆ ਸੀ।
ਅਜ੍ਰਯਾਨੰਦ ਜੂ ਕੌ ਸਤੇ ਲੋਕ ਜਾਨੈ ॥
(ਉਸ) ਅਜ ਦੇ ਪੁੱਤਰ ਨੂੰ ਸੱਤੇ ਲੋਕ ਜਾਣਦੇ ਸਨ।
ਪਰੇ ਆਨਿ ਸੋਊ ਮਹਾ ਰੋਸ ਠਾਨੈ ॥੧੧॥
(ਦੈਂਤ) ਸੂਰਮੇ ਉਸ ਉਤੇ ਕ੍ਰੋਧਿਤ ਹੋ ਕੇ ਆ ਪਏ ॥੧੧॥
ਮਹਾ ਕੋਪ ਕੈ ਕੈ ਹਠੀ ਦੈਤ ਢੂਕੇ ॥
ਹਠੀਲੇ ਦੈਂਤ ਬਹੁਤ ਕ੍ਰੋਧ ਕਰ ਕੇ ਨੇੜੇ ਢੁਕ ਗਏ
ਫਿਰੇ ਆਨਿ ਚਾਰੋ ਦਿਸਾ ਰਾਵ ਜੂ ਕੇ ॥
ਅਤੇ ਰਾਜੇ (ਦਸ਼ਰਥ) ਨੂੰ ਚੌਹਾਂ ਪਾਸਿਆਂ ਤੋਂ ਘੇਰ ਲਿਆ।
ਮਹਾ ਬਜ੍ਰ ਬਾਨਾਨ ਕੈ ਘਾਇ ਮਾਰੈ ॥
ਬਜ੍ਰ ਵਰਗੇ ਬਾਣਾਂ ਦੇ ਪ੍ਰਹਾਰ ਕਰ ਰਹੇ ਸਨ
ਬਲੀ ਮਾਰ ਹੀ ਮਾਰਿ ਐਸੇ ਪੁਕਾਰੈ ॥੧੨॥
ਅਤੇ ਬਲੀ (ਦੈਂਤ) 'ਮਾਰੋ-ਮਾਰੋ' ਇਸ ਤਰ੍ਹਾਂ ਪੁਕਾਰ ਰਹੇ ਸਨ ॥੧੨॥
ਹਟੇ ਨ ਹਠੀਲੇ ਹਠੇ ਐਠਿਯਾਰੇ ॥
ਆਕੜ ਵਾਲੇ ਹਠੀਲੇ ਸੂਰਮੇ ਪਿਛੇ ਨਾ ਹਟੇ
ਮੰਡੇ ਕੋਪ ਕੈ ਕੈ ਮਹਾਬੀਰ ਮਾਰੇ ॥
ਅਤੇ ਮਹਾਨ ਕ੍ਰੋਧਵਾਨ ਹੋਏ ਸੂਰਮੇ ਮਾਰੇ ਜਾਣ ਲਗੇ।
ਚਹੁੰ ਓਰ ਬਾਦਿਤ੍ਰ ਆਨੇਕ ਬਾਜੈ ॥
ਚੌਹਾਂ ਪਾਸਿਆਂ ਤੋਂ ਅਨੇਕ ਜੰਗੀ ਵਾਜੇ ਵਜਣ ਲਗੇ।
ਉਠਿਯੋ ਰਾਗ ਮਾਰੂ ਮਹਾ ਸੂਰ ਗਾਜੈ ॥੧੩॥
ਮਾਰੂ ਧੁਨ ਗੂੰਜਣ ਲਗੀ ਅਤੇ ਵੱਡੇ ਸੂਰਮੇ ਗੱਜਣ ਲਗੇ ॥੧੩॥
ਕਿਤੇ ਹਾਕ ਮਾਰੇ ਕਿਤੇ ਬਾਕ ਦਾਬੇ ॥
ਕਿਤਨਿਆਂ ਨੂੰ ਵੰਗਾਰ ਕੇ ਮਾਰ ਦਿੱਤਾ ਅਤੇ ਕਿਤਨਿਆਂ ਨੂੰ ਡਰ ('ਬਾਕ') ਨਾਲ ਦਬਾ ਦਿੱਤਾ,
ਕਿਤੇ ਢਾਲ ਢਾਹੇ ਕਿਤੇ ਦਾੜ ਚਾਬੇ ॥
ਕਿਤਨਿਆਂ ਨੂੰ ਢਾਲਾਂ ਨਾਲ ਢਾਹ ਦਿੱਤਾ ਅਤੇ ਕਿਤਨਿਆਂ ਨੂੰ ਦਾੜ੍ਹਾਂ ਨਾਲ ਚਬਾ ਸੁਟਿਆ।
ਕਿਤੇ ਬਾਕ ਸੌ ਹਲ ਹਲੇ ਬੀਰ ਭਾਰੀ ॥
ਕਿਤਨੇ ਹੀ ਸੂਰਮੇ ਬੋਲਾਂ ਨਾਲ ਹੱਲਾ-ਗੁੱਲਾ ਕਰਦੇ ਰਹੇ
ਕਿਤੇ ਜੂਝਿ ਜੋਧਾ ਗਏ ਛਤ੍ਰਧਾਰੀ ॥੧੪॥
ਅਤੇ ਕਿਤਨੇ ਹੀ ਛੱਤ੍ਰਧਾਰੀ ਯੋਧਾ (ਰਣ-ਭੂਮੀ ਵਿਚ) ਜੂਝ ਮਰੇ ॥੧੪॥