ਕਬੀਰ ਅਵਰਹ ਕਉ ਉਪਦੇਸਤੇ ਮੁਖ ਮੈ ਪਰਿ ਹੈ ਰੇਤੁ ॥
Kabeer, those who only preach to others - sand falls into their mouths.
ਹੇ ਕਬੀਰ! ਜੋ ('ਸਾਧ' ਨਿਰਾ) ਹੋਰਨਾਂ ਨੂੰ ਮੱਤਾਂ ਦੇਂਦੇ ਹਨ, ਪਰ ਉਹਨਾਂ ਦੇ ਆਪਣੇ ਅੰਦਰ ਕੋਈ ਰਸ ਨਹੀਂ ਆਉਂਦਾ। ਅਵਰਹ ਕਉ = ਹੋਰਨਾਂ ਨੂੰ। ਮੈ = ਮਹਿ, ਵਿਚ। ਪਰਿ ਹੈ = ਪੈਂਦੀ ਹੈ। ਰੇਤ = (ਲਫ਼ਜ਼ 'ਰੇਤੁ' ਇਸਤ੍ਰੀ-ਲਿੰਗ ਹੈ, ਪਰ ਫਿਰ ਭੀ ਇਸ ਦੇ ਅੰਤ ਵਿਚ (ੁ) ਟਿਕਿਆ ਰਹਿੰਦਾ ਹੈ)। (ਨੋਟ: ਪਰਮਾਤਮਾ ਦੇ ਨਾਮ ਦੀਆਂ ਗੱਲਾਂ, ਮਾਨੋ, ਖੰਡ ਹੈ; ਜੋ ਜੋ ਜੀਵ ਸੁਣਦਾ ਹੈ, ਉਸ ਨੂੰ ਮਿੱਠੀਆਂ ਲੱਗਦੀਆਂ ਹਨ। ਪਰ ਜੋ ਲੋਕ ਨਿਰਾ ਹੋਰਨਾਂ ਨੂੰ ਹੀ ਸਿੱਖਿਆ ਦੇਣ ਵਾਲੇ ਹਨ, ਉਹਨਾਂ ਦੇ ਭਾ ਦੇ ਇਹ ਲਫ਼ਜ਼, ਮਾਨੋ, ਨਿਰੀ ਰੇਤ ਹਨ, ਉਹਨਾਂ ਨੂੰ ਆਪ ਕੋਈ ਰਸ ਨਹੀਂ ਆਉਂਦਾ)।
ਰਾਸਿ ਬਿਰਾਨੀ ਰਾਖਤੇ ਖਾਯਾ ਘਰ ਕਾ ਖੇਤੁ ॥੯੮॥
They keep their eyes on the property of others, while their own farm is being eaten up. ||98||
ਅਜੇਹੇ ('ਸਾਧ') ਹੋਰਨਾਂ ਦੀ ਰਾਸ-ਪੂੰਜੀ ਦੀ ਤਾਂ ਰਾਖੀ ਕਰਨ ਦਾ ਜਤਨ ਕਰਦੇ ਹਨ, ਪਰ ਆਪਣੇ ਪਿਛਲੇ ਸਾਰੇ ਗੁਣ ਮੁਕਾ ਲੈਂਦੇ ਹਨ (ਅਜੇਹੇ 'ਸਾਧ' ਭੀ ਕਮਜ਼ੋਰ ਡਾਲੀਆਂ ਹਨ, ਮਨੁੱਖਤਾ ਦੀ ਚੋਟੀ ਉਤੇ ਇਹ ਭੀ ਅਪੜਾ ਨਹੀਂ ਸਕਦੇ) ॥੯੮॥ ਬਿਰਾਨੀ = ਬਿਗਾਨੀ, ਹੋਰਨਾਂ ਦੀ। ਰਾਸਿ = ਪੂੰਜੀ। ਰਾਖਤੇ = ਰਾਖੀ ਕਰਨ ਦਾ ਜਤਨ ਕਰਦੇ ਹਨ। ਖੇਤੁ = ਫ਼ਸਲ, ਪਿਛਲੀ ਕੀਤੀ ਕਮਾਈ, ਪਿਛਲੇ ਸਾਰੇ ਗੁਣ ॥੯੮॥