ਸਵੈਯਾ

SWAYYA

ਸਵੈਯਾ:

ਘੇਰਹਿ ਯਾਹਿ ਸਬੈ ਮਿਲਿ ਕੈ ਹਮ ਐਸੇ ਬਿਚਾਰਿ ਸਬੈ ਭਟ ਧਾਏ

“Let all of us besiege him,” thinking like this they all marched forward

ਅਸੀਂ ਸਾਰੇ ਮਿਲ ਕੇ ਉਸ ਨੂੰ ਘੇਰ ਲਈਏ- ਅਜਿਹਾ ਵਿਚਾਰ ਕਰ ਕੇ ਸਾਰੇ ਸੂਰਮੇ ਧਾ ਕੇ ਪੈ ਗਏ ਹਨ।

ਆਗੇ ਕੀਓ ਬ੍ਰਿਜਭੂਖਨ ਕਉ ਸਬ ਪਾਛੇ ਭਏ ਮਨ ਕੋਪੁ ਬਢਾਏ

They placed Krishna in front and they all followed him in rage

ਸ੍ਰੀ ਕ੍ਰਿਸ਼ਨ ਨੂੰ ਅਗੇ ਕਰ ਕੇ ਬਾਕੀ ਸਾਰੇ ਕ੍ਰੋਧਿਤ ਹੋ ਕੇ ਪਿਛੇ ਲਗ ਚਲੇ ਹਨ।

ਕਾਨ ਪ੍ਰਮਾਨ ਲਉ ਤਾਨ ਕਮਾਨਨ ਯੌ ਨ੍ਰਿਪ ਊਪਰਿ ਬਾਨ ਚਲਾਏ

ਧਨੁਸ਼ਾਂ ਨੂੰ ਕੰਨਾਂ ਤਕ ਖਿਚ ਕੇ ਰਾਜੇ ਉਤੇ ਇਸ ਤਰ੍ਹਾਂ ਤੀਰ ਚਲਾਉਂਦੇ ਹਨ,

ਮਾਨਹੁ ਪਾਵਸ ਕੀ ਰਿਤੁ ਮੈ ਘਨ ਬੂੰਦਨ ਜਿਉ ਸਰ ਤਿਉ ਬਰਖਾਏ ॥੧੪੪੦॥

They pulled their bows upto their ears and showered arrows on the king like raindrops in rainy season.1440.

ਮਾਨੋ ਬਰਖਾ ਰੁਤ ਵਿਚ ਜਿਉਂ ਬਦਲਾਂ ਤੋਂ ਬੂੰਦਾਂ ਡਿਗਦੀਆਂ ਹੋਣ, ਉਸੇ ਤਰ੍ਹਾਂ (ਯਾਦਵਾਂ ਨੇ) ਤੀਰ ਚਲਾਏ ਹਨ ॥੧੪੪੦॥

ਕਾਟਿ ਕੈ ਬਾਨ ਸਬੈ ਤਿਨ ਕੇ ਅਪੁਨੇ ਸਰ ਸ੍ਰੀ ਹਰਿ ਕੇ ਤਨ ਘਾਏ

He (Kharag Singh) intercepted all their arrows, he inflicted several wounds on the body of Krishna

(ਰਾਜੇ ਨੇ) ਉਨ੍ਹਾਂ ਦੇ ਸਾਰੇ ਬਾਣ (ਆਪਣੇ ਬਾਣਾਂ ਨਾਲ) ਕਟ ਸੁਟੇ (ਅਤੇ ਫਿਰ) ਆਪਣੇ ਬਾਣ ਸ੍ਰੀ ਕ੍ਰਿਸ਼ਨ ਦੇ ਤਨ ਵਿਚ ਮਾਰੇ ਹਨ।

ਘਾਇਨ ਤੇ ਬਹੁ ਸ੍ਰਉਨ ਬਹਿਓ ਤਬ ਸ੍ਰੀਪਤਿ ਕੇ ਪਗ ਠਹਰਾਏ

So much blood oozed out from those wounds that Krishna could not stay in the battlefield

ਸ੍ਰੀ ਕ੍ਰਿਸ਼ਨ ਦੇ ਜ਼ਖ਼ਮਾਂ ਵਿਚੋਂ ਲਹੂ ਵਗ ਰਿਹਾ ਹੈ ਅਤੇ ਉਦੋਂ ਉਨ੍ਹਾਂ ਦੇ ਪੈਰ ਟਿਕ ਨਹੀਂ ਰਹੇ ਹਨ।

ਅਉਰ ਜਿਤੇ ਬਰਬੀਰ ਹੁਤੇ ਰਨ ਦੇਖਿ ਕੈ ਭੂਪਤਿ ਕੋ ਬਿਸਮਾਏ

All the other kings, seeing Kharag Singh, were wonder-struck

ਹੋਰ ਕਿਤਨੇ ਬਹਾਦਰ ਯੋਧੇ ਹਨ, (ਉਹ) ਰਾਜੇ ਦਾ ਯੁੱਧ ਵੇਖ ਕੇ ਹੈਰਾਨ ਹੋ ਗਏ ਹਨ।

ਧੀਰ ਕਾਹੂੰ ਸਰੀਰ ਰਹਿਓ ਜਦੁਬੀਰ ਤੇ ਆਦਿਕ ਬੀਰ ਪਰਾਏ ॥੧੪੪੧॥

No patience remained in the body of anyone and all the Yadava warriors ran away.1441.

ਕਿਸੇ ਦੇ ਸ਼ਰੀਰ ਵਿਚ ਧੀਰਜ ਨਹੀਂ ਰਿਹਾ ਅਤੇ ਸ੍ਰੀ ਕ੍ਰਿਸ਼ਨ ਆਦਿ (ਸਾਰੇ) ਸੂਰਵੀਰ ਭਜ ਗਏ ਹਨ ॥੧੪੪੧॥

ਸ੍ਰੀ ਜਦੁਬੀਰ ਕੇ ਭਾਜਤ ਹੀ ਛੁਟ ਧੀਰ ਗਯੋ ਬਰ ਬੀਰਨ ਕੋ

ਸ੍ਰੀ ਕ੍ਰਿਸ਼ਨ ਦੇ ਭਜਣ ਨਾਲ ਹੀ ਸਾਰਿਆਂ ਨਾਮੀ ਵੀਰਾਂ ਦਾ ਧੀਰਜ ਡੋਲ ਗਿਆ ਹੈ।

ਅਤਿ ਬਿਆਕੁਲ ਬੁਧਿ ਨਿਰਾਕੁਲ ਹ੍ਵੈ ਲਖਿ ਲਾਗੇ ਹੈ ਘਾਇ ਸਰੀਰਨ ਕੋ

After the quick departure of Krishna, all the warriors lost patience and they became greatly agitated and worried seeing the wounds on their bodies

ਸ਼ਰੀਰਾਂ ਦੇ ਜ਼ਖਮਾਂ ਨੂੰ ਵੇਖ ਕੇ 'ਨਿਰਾਕੁਲ' (ਧੀਰਜਵਾਨ) ਵੀ ਅਤਿ ਵਿਆਕੁਲ ਹੋ ਗਏ ਹਨ।

ਸੁ ਧਵਾਇ ਕੈ ਸ︀ਯੰਦਨ ਭਾਜਿ ਚਲੇ ਡਰੁ ਮਾਨਿ ਘਨੋ ਅਰਿ ਤੀਰਨ ਕੋ

ਵੈਰੀ ਦੇ ਤੀਰਾਂ ਦਾ ਬਹੁਤ ਡਰ ਮੰਨ ਕੇ ਉਹ ਰਥਾਂ ਨੂੰ ਭਜਾ ਕੇ (ਯੁੱਧ-ਭੂਮੀ ਵਿਚੋਂ) ਖਿਸਕ ਚਲੇ ਹਨ।

ਮਨ ਆਪਨੇ ਕੋ ਸਮਝਾਵਤ ਸਿਆਮ ਤੈ ਕੀਨੋ ਹੈ ਕਾਮੁ ਅਹੀਰਨ ਕੋ ॥੧੪੪੨॥

They got their chariots driven and for the fear of the shower of arrows, they ran away and considered in their mind that Krishna has not acted sagaciously in taking up war with Kharag Singh.1442.

ਸ੍ਰੀ ਕ੍ਰਿਸ਼ਨ ਨੇ ਆਪਣੇ ਮਨ ਵਿਚ ਵਿਚਾਰ ਕੀਤਾ ਕਿ ਤੂੰ ਗਵਾਲਿਆਂ ਵਾਲਾ ਕੰਮ ਹੀ ਕੀਤਾ ਹੈ (ਛਤ੍ਰੀਆਂ ਵਾਲਾ ਨਹੀਂ) ॥੧੪੪੨॥