ਅੜਿਲ

Arrii

ਅੜਿਲ:

ਮੋਹਿ ਮੀਰ ਜੋ ਕਹਿਯੋ ਸਤਿ ਮੋ ਜਾਨਿਯੋ

Quazi said, ‘Whatever Mughal told was true.’

(ਕਾਜ਼ੀ ਕਹਿਣ ਲਗਾ ਕਿ) ਮੈਨੂੰ ਮੁਗ਼ਲ ਨੇ ਜੋ ਕਹਿਆ ਹੈ ਉਸ ਨੂੰ ਸਚ ਸਮਝੋ।

ਤਾ ਦਿਨ ਤੇ ਤਿਨ ਮੁਗਲ ਹਿਤੂ ਕਰ ਮਾਨਿਯੋ

From then on he created close friendship with the Mughal.

ਉਸ ਦਿਨ ਤੋਂ ਉਸ ਮੁਗ਼ਲ ਨੂੰ ਆਪਣਾ ਮਿਤਰ ਬਣਾ ਲਿਆ।

ਤਵਨ ਦਿਵਸ ਤੇ ਕਾਜੀ ਚੇਰੋ ਹ੍ਵੈ ਰਹਿਯੋ

Rather he became his disciple and acquiesced that whatever Mughal

ਉਸ ਦਿਨ ਤੋਂ ਉਹ ਕਾਜ਼ੀ ਉਸ ਦਾ ਚੇਲਾ ਬਣ ਗਿਆ

ਹੋ ਸਤਿ ਬਚਨ ਸੋਊ ਭਯੋ ਜੁ ਮੋ ਕੋ ਇਨ ਕਹਿਯੋ ॥੨੬॥

Said it was correct.(26)

ਅਤੇ (ਕਹਿਣ ਲਗਾ ਕਿ) ਉਹ ਬੋਲ ਸੱਚਾ ਸਿੱਧ ਹੋਇਆ ਜੋ ਮੈਨੂੰ ਇਸ ਨੇ ਕਿਹਾ ਸੀ ॥੨੬॥