ਦੋਹਰਾ

Dohira

ਦੋਹਰਾ:

ਅਵਧ ਪੁਰੀ ਭੀਤਰ ਬਸੈ ਅਜ ਸੁਤ ਦਸਰਥ ਰਾਵ

The son of Raja Aj used to live in the city of Ayodhiya.

(ਰਾਜਾ) ਅਜ ਦਾ ਪੁੱਤਰ ਦਸ਼ਰਥ ਰਾਜਾ ਅਵਧਪੁਰੀ (ਅਯੁਧਿਆ) ਵਿਚ ਵਸਦਾ ਸੀ।

ਦੀਨਨ ਕੀ ਰਛਾ ਕਰੈ ਰਾਖਤ ਸਭ ਕੋ ਭਾਵ ॥੧॥

He was benevolent to the poor and loved his subject.(1)

(ਉਹ) ਗ਼ਰੀਬਾਂ (ਨਿਤਾਣਿਆਂ) ਦੀ ਰਖਿਆ ਕਰਦਾ ਸੀ ਅਤੇ ਸਭ ਪ੍ਰਤਿ ਪ੍ਰੇਮ ਭਾਵ ਪਾਲਦਾ ਸੀ ॥੧॥

ਦੈਤ ਦੇਵਤਨ ਕੋ ਬਨ︀ਯੋ ਏਕ ਦਿਵਸ ਸੰਗ੍ਰਾਮ

Once a war broke out in between the gods and the devils.

ਇਕ ਵਾਰ ਦੈਂਤਾਂ ਅਤੇ ਦੇਵਤਿਆਂ ਵਿਚ ਲੜਾਈ ਸ਼ੁਰੂ ਹੋ ਗਈ

ਬੋਲਿ ਪਠਾਯੋ ਇੰਦ੍ਰ ਨੈ ਲੈ ਦਸਰਥ ਕੋ ਨਾਮ ॥੨॥

Then the god Indra decided to send in Raja Dasrath.(2)

ਅਤੇ ਇੰਦਰ ਨੇ ਦਸ਼ਰਥ ਰਾਜੇ ਦਾ ਨਾਂ ਲੈ ਕੇ (ਸਹਾਇਤਾ ਲਈ) ਬੁਲਾ ਭੇਜਿਆ ॥੨॥