( 10 )

ਹਰਿਬੋਲਮਨਾ ਛੰਦ ਤ੍ਵ ਪ੍ਰਸਾਦਿ

ਕਰੁਣਾਲਯ ਹੈਂ

ਅਰਿ ਘਾਲਯ ਹੈਂ

ਖਲ ਖੰਡਨ ਹੈਂ

ਮਹਿ ਮੰਡਨ ਹੈਂ ॥੧੭੧॥

ਜਗਤੇਸ੍ਵਰ ਹੈਂ

ਪਰਮੇਸ੍ਵਰ ਹੈਂ

ਕਲਿ ਕਾਰਣ ਹੈਂ

ਸਰਬ ਉਬਾਰਣ ਹੈਂ ॥੧੭੨॥

ਧ੍ਰਿਤ ਕੇ ਧ੍ਰਣ ਹੈਂ

ਜਗ ਕੇ ਕ੍ਰਣ ਹੈਂ

ਮਨ ਮਾਨਿਯ ਹੈਂ

ਜਗ ਜਾਨਿਯ ਹੈਂ ॥੧੭੩॥

ਸਰਬੰ ਭਰ ਹੈਂ

ਸਰਬੰ ਕਰ ਹੈਂ

ਸਰਬ ਪਾਸਿਯ ਹੈਂ

ਸਰਬ ਨਾਸਿਯ ਹੈਂ ॥੧੭੪॥

ਕਰੁਣਾਕਰ ਹੈਂ

ਬਿਸ੍ਵੰਭਰ ਹੈਂ

ਸਰਬੇਸ੍ਵਰ ਹੈਂ

ਜਗਤੇਸ੍ਵਰ ਹੈਂ ॥੧੭੫॥

ਬ੍ਰਹਮੰਡਸ ਹੈਂ

ਖਲ ਖੰਡਸ ਹੈਂ

ਪਰ ਤੇ ਪਰ ਹੈਂ

ਕਰੁਣਾਕਰ ਹੈਂ ॥੧੭੬॥

ਅਜਪਾ ਜਪ ਹੈਂ

ਅਥਪਾ ਥਪ ਹੈਂ

ਅਕ੍ਰਿਤਾ ਕ੍ਰਿਤ ਹੈਂ

ਅੰਮ੍ਰਿਤਾ ਮ੍ਰਿਤ ਹੈਂ ॥੧੭੭॥

ਅਮ੍ਰਿਤਾ ਮ੍ਰਿਤ ਹੈਂ

ਕਰਣਾ ਕ੍ਰਿਤ ਹੈਂ

ਅਕ੍ਰਿਤਾ ਕ੍ਰਿਤ ਹੈਂ

ਧਰਣੀ ਧ੍ਰਿਤ ਹੈਂ ॥੧੭੮॥

ਅਮ੍ਰਿਤੇਸ੍ਵਰ ਹੈਂ

ਪਰਮੇਸ੍ਵਰ ਹੈਂ

ਅਕ੍ਰਿਤਾ ਕ੍ਰਿਤ ਹੈਂ

ਅਮ੍ਰਿਤਾ ਮ੍ਰਿਤ ਹੈਂ ॥੧੭੯॥

ਅਜਬਾ ਕ੍ਰਿਤ ਹੈਂ

ਅਮ੍ਰਿਤਾ ਅਮ੍ਰਿਤ ਹੈਂ

ਨਰ ਨਾਇਕ ਹੈਂ

ਖਲ ਘਾਇਕ ਹੈਂ ॥੧੮੦॥

ਬਿਸ੍ਵੰਭਰ ਹੈਂ

ਕਰੁਣਾਲਯ ਹੈਂ

ਨ੍ਰਿਪ ਨਾਇਕ ਹੈਂ

ਸਰਬ ਪਾਇਕ ਹੈਂ ॥੧੮੧॥

ਭਵ ਭੰਜਨ ਹੈਂ

ਅਰਿ ਗੰਜਨ ਹੈਂ

ਰਿਪੁ ਤਾਪਨ ਹੈਂ

ਜਪੁ ਜਾਪਨ ਹੈਂ ॥੧੮੨॥

ਅਕਲੰ ਕ੍ਰਿਤ ਹੈਂ

ਸਰਬਾ ਕ੍ਰਿਤ ਹੈਂ

ਕਰਤਾ ਕਰ ਹੈਂ

ਹਰਤਾ ਹਰਿ ਹੈਂ ॥੧੮੩॥

ਪਰਮਾਤਮ ਹੈਂ

ਸਰਬਾਤਮ ਹੈਂ

ਆਤਮ ਬਸ ਹੈਂ

ਜਸ ਕੇ ਜਸ ਹੈਂ ॥੧੮੪॥

ਭੁਜੰਗ ਪ੍ਰਯਾਤ ਛੰਦ

ਨਮੋ ਸੂਰਜ ਸੂਰਜੇ ਨਮੋ ਚੰਦ੍ਰ ਚੰਦ੍ਰੇ

ਨਮੋ ਰਾਜ ਰਾਜੇ ਨਮੋ ਇੰਦ੍ਰ ਇੰਦ੍ਰੇ

ਨਮੋ ਅੰਧਕਾਰੇ ਨਮੋ ਤੇਜ ਤੇਜੇ

ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ॥੧੮੫॥

ਨਮੋ ਰਾਜਸੰ ਤਾਮਸੰ ਸਾਂਤ ਰੂਪੇ

ਨਮੋ ਪਰਮ ਤੱਤੰ ਅਤੱਤੰ ਸਰੂਪੇ

ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ

ਨਮੋ ਮੰਤ੍ਰ ਮੰਤ੍ਰੇ ਨਮੋ ਧਿਆਨ ਧਿਆਨੇ ॥੧੮੬॥

ਨਮੋ ਜੁਧ ਜੁਧੇ ਨਮੋ ਗਿਆਨ ਗਿਆਨੇ

ਨਮੋ ਭੋਜ ਭੋਜੇ ਨਮੋ ਪਾਨ ਪਾਨੇ

ਨਮੋ ਕਲਹ ਕਰਤਾ ਨਮੋ ਸਾਂਤ ਰੂਪੇ

ਨਮੋ ਇੰਦ੍ਰ ਇੰਦ੍ਰੇ ਅਨਾਦੰ ਬਿਭੂਤੇ ॥੧੮੭॥

ਕਲੰਕਾਰ ਰੂਪੇ ਅਲੰਕਾਰ ਅਲੰਕੇ

ਨਮੋ ਆਸ ਆਸੇ ਨਮੋ ਬਾਂਕ ਬੰਕੇ

ਅਭੰਗੀ ਸਰੂਪੇ ਅਨੰਗੀ ਅਨਾਮੇ

ਤ੍ਰਿਭੰਗੀ ਤ੍ਰਿਕਾਲੇ ਅਨੰਗੀ ਅਕਾਮੇ ॥੧੮੮॥

ਏਕ ਅਛਰੀ ਛੰਦ

ਅਜੈ

ਅਲੈ

ਅਭੈ

ਅਬੈ ॥੧੮੯॥

ਅਭੂ

ਅਜੂ

ਅਨਾਸ

ਅਕਾਸ ॥੧੯੦॥

ਅਗੰਜ

ਅਭੰਜ

ਅਲੱਖ

ਅਭੱਖ ॥੧੯੧॥

ਅਕਾਲ

ਦਿਆਲ

ਅਲੇਖ

ਅਭੇਖ ॥੧੯੨॥

ਅਨਾਮ

ਅਕਾਮ

ਅਗਾਹ

ਅਢਾਹ ॥੧੯੩॥

ਅਨਾਥੇ

ਪ੍ਰਮਾਥੇ

ਅਜੋਨੀ

ਅਮੋਨੀ ॥੧੯੪॥

ਰਾਗੇ

ਰੰਗੇ

ਰੂਪੇ

ਰੇਖੇ ॥੧੯੫॥

ਅਕਰਮੰ

ਅਭਰਮੰ

ਅਗੰਜੇ

ਅਲੇਖੇ ॥੧੯੬॥

ਭੁਜੰਗ ਪ੍ਰਯਾਤ ਛੰਦ

ਨਮਸਤੁਲ ਪ੍ਰਣਾਮੇ ਸਮਸਤੁਲ ਪ੍ਰਣਾਸੇ

ਅਗੰਜੁਲ ਅਨਾਮੇ ਸਮਸਤੁਲ ਨਿਵਾਸੇ

ਨ੍ਰਿਕਾਮੰ ਬਿਭੂਤੇ ਸਮਸਤੁਲ ਸਰੂਪੇ

ਕੁਕਰਮੰ ਪ੍ਰਣਾਸੀ ਸੁਧਰਮੰ ਬਿਭੂਤੇ ॥੧੯੭॥

ਸਦਾ ਸੱਚਿਦਾਨੰਦ ਸੱਤ੍ਰੰ ਪ੍ਰਣਾਸੀ

ਕਰੀਮੁਲ ਕੁਨਿੰਦਾ ਸਮਸਤੁਲ ਨਿਵਾਸੀ

ਅਜਾਇਬ ਬਿਭੂਤੇ ਗਜਾਇਬ ਗਨੀਮੇ

ਹਰੀਅੰ ਕਰੀਅੰ ਕਰੀਮੁਲ ਰਹੀਮੇ ॥੧੯੮॥

ਚੱਤ੍ਰ ਚੱਕ੍ਰ ਵਰਤੀ ਚੱਤ੍ਰ ਚੱਕ੍ਰ ਭੁਗਤੇ

ਸੁਯੰਭਵ ਸੁਭੰ ਸਰਬ ਦਾ ਸਰਬ ਜੁਗਤੇ

ਦੁਕਾਲੰ ਪ੍ਰਣਾਸੀ ਦਿਆਲੰ ਸਰੂਪੇ

ਸਦਾ ਅੰਗ ਸੰਗੇ ਅਭੰਗੰ ਬਿਭੂਤੇ ॥੧੯੯॥