( 9 )

ਭਗਵਤੀ ਛੰਦ ਤ੍ਵ ਪ੍ਰਸਾਦਿ

ਕਿ ਜ਼ਾਹਰ ਜ਼ਹੂਰ ਹੈਂ

ਕਿ ਹਾਜ਼ਰ ਹਜ਼ੂਰ ਹੈਂ

ਹਮੇਸੁਲ ਸਲਾਮ ਹੈਂ

ਸਮਸਤੁਲ ਕਲਾਮ ਹੈਂ ॥੧੫੦॥

ਕਿ ਸਾਹਿਬ ਦਿਮਾਗ਼ ਹੈਂ

ਕਿ ਹੁਸਨਲ ਚਰਾਗ਼ ਹੈਂ

ਕਿ ਕਾਮਲ ਕਰੀਮ ਹੈਂ

ਕਿ ਰਾਜ਼ਕ ਰਹੀਮ ਹੈਂ ॥੧੫੧॥

ਕਿ ਰੋਜ਼ੀ ਦਿਹਿੰਦ ਹੈਂ

ਕਿ ਰਾਜ਼ਕ ਰਹਿੰਦ ਹੈਂ

ਕਰੀਮੁਲ ਕਮਾਲ ਹੈਂ

ਕਿ ਹੁਸਨਲ ਜਮਾਲ ਹੈਂ ॥੧੫੨॥

ਗ਼ਨੀਮੁਲ ਖ਼ਿਰਾਜ ਹੈਂ

ਗ਼ਰੀਬੁਲ ਨਿਵਾਜ਼ ਹੈਂ

ਹਰੀਫ਼ੁਲ ਸ਼ਿਕੰਨ ਹੈਂ

ਹਿਰਾਸੁਲ ਫਿਕੰਨ ਹੈਂ ॥੧੫੩॥

ਕਲੰਕੰ ਪ੍ਰਣਾਸ ਹੈਂ

ਸਮਸਤੁਲ ਨਿਵਾਸ ਹੈਂ

ਅਗੰਜੁਲ ਗਨੀਮ ਹੈਂ

ਰਜਾਇਕ ਰਹੀਮ ਹੈਂ ॥੧੫੪॥

ਸਮਸਤੁਲ ਜੁਬਾਂ ਹੈਂ

ਕਿ ਸਾਹਿਬ ਕਿਰਾਂ ਹੈਂ

ਕਿ ਨਰਕੰ ਪ੍ਰਣਾਸ ਹੈਂ

ਬਹਿਸਤੁਲ ਨਿਵਾਸ ਹੈਂ ॥੧੫੫॥

ਕਿ ਸਰਬੁਲ ਗਵੰਨ ਹੈਂ

ਹਮੇਸੁਲ ਰਵੰਨ ਹੈਂ

ਤਮਾਮੁਲ ਤਮੀਜ ਹੈਂ

ਸਮਸਤੁਲ ਅਜੀਜ ਹੈਂ ॥੧੫੬॥

ਪਰੰ ਪਰਮ ਈਸ ਹੈਂ

ਸਮਸਤੁਲ ਅਦੀਸ ਹੈਂ

ਅਦੇਸੁਲ ਅਲੇਖ ਹੈਂ

ਹਮੇਸੁਲ ਅਭੇਖ ਹੈਂ ॥੧੫੭॥

ਜ਼ਮੀਨੁਲ ਜ਼ਮਾ ਹੈਂ

ਅਮੀਕੁਲ ਇਮਾ ਹੈਂ

ਕਰੀਮੁਲ ਕਮਾਲ ਹੈਂ

ਕਿ ਜੁਰਅਤਿ ਜਮਾਲ ਹੈਂ ॥੧੫੮॥

ਕਿ ਅਚਲੰ ਪ੍ਰਕਾਸ ਹੈਂ

ਕਿ ਅਮਿਤੋ ਸੁਬਾਸ ਹੈਂ

ਕਿ ਅਜਬ ਸਰੂਪ ਹੈਂ

ਕਿ ਅਮਿਤੋ ਬਿਭੂਤ ਹੈਂ ॥੧੫੯॥

ਕਿ ਅਮਿਤੋ ਪਸਾ ਹੈਂ

ਕਿ ਆਤਮ ਪ੍ਰਭਾ ਹੈਂ

ਕਿ ਅਚਲੰ ਅਨੰਗ ਹੈਂ

ਕਿ ਅਮਿਤੋ ਅਭੰਗ ਹੈਂ ॥੧੬੦॥

ਮਧੁਭਾਰ ਛੰਦ ਤ੍ਵ ਪ੍ਰਸਾਦਿ

ਮੁਨਿ ਮਨਿ ਪ੍ਰਨਾਮ

ਗੁਨਿ ਗਨ ਮੁਦਾਮ

ਅਰਿ ਬਰ ਅਗੰਜ

ਹਰਿ ਨਰ ਪ੍ਰਭੰਜ ॥੧੬੧॥

ਅਨਗਨ ਪ੍ਰਨਾਮ

ਮੁਨਿ ਮਨਿ ਸਲਾਮ

ਹਰਿ ਨਰ ਅਖੰਡ

ਬਰ ਨਰ ਅਮੰਡ ॥੧੬੨॥

ਅਨਭਵ ਅਨਾਸ

ਮੁਨਿ ਮਨਿ ਪ੍ਰਕਾਸ

ਗੁਨਿ ਗਨ ਪ੍ਰਨਾਮ

ਜਲ ਥਲ ਮੁਦਾਮ ॥੧੬੩॥

ਅਨਛਿੱਜ ਅੰਗ

ਆਸਨ ਅਭੰਗ

ਉਪਮਾ ਅਪਾਰ

ਗਤਿ ਮਿਤਿ ਉਦਾਰ ॥੧੬੪॥

ਜਲ ਥਲ ਅਮੰਡ

ਦਿਸ ਵਿਸ ਅਭੰਡ

ਜਲ ਥਲ ਮਹੰਤ

ਦਿਸ ਵਿਸ ਬਿਅੰਤ ॥੧੬੫॥

ਅਨਭਵ ਅਨਾਸ

ਧ੍ਰਿਤ ਧਰ ਧੁਰਾਸ

ਆਜਾਨ ਬਾਹੁ

ਏਕੈ ਸਦਾਹੁ ॥੧੬੬॥

ਓਅੰਕਾਰ ਆਦਿ

ਕਥਨੀ ਅਨਾਦਿ

ਖਲ ਖੰਡ ਖਿਆਲ

ਗੁਰ ਬਰ ਅਕਾਲ ॥੧੬੭॥

ਘਰ ਘਰਿ ਪ੍ਰਨਾਮ

ਚਿਤ ਚਰਨ ਨਾਮ

ਅਨਛਿੱਜ ਗਾਤ

ਆਜਿਜ ਬਾਤ ॥੧੬੮॥

ਅਨਝੰਝ ਗਾਤ

ਅਨਰੰਜ ਬਾਤ

ਅਨਟੁਟ ਭੰਡਾਰ

ਅਨਠਟ ਅਪਾਰ ॥੧੬੯॥

ਆਡੀਠ ਧਰਮ

ਅਤਿ ਢੀਠ ਕਰਮ

ਅਣਬ੍ਰਣ ਅਨੰਤ

ਦਾਤਾ ਮਹੰਤ ॥੧੭੦॥