( 8 )

ਚਾਚਰੀ ਛੰਦ

ਅਭੰਗ ਹੈਂ

ਅਨੰਗ ਹੈਂ

ਅਭੇਖ ਹੈਂ

ਅਲੇਖ ਹੈਂ ॥੧੩੩॥

ਅਭਰਮ ਹੈਂ

ਅਕਰਮ ਹੈਂ

ਅਨਾਦਿ ਹੈਂ

ਜੁਗਾਦਿ ਹੈਂ ॥੧੩੪॥

ਅਜੈ ਹੈਂ

ਅਬੈ ਹੈਂ

ਅਭੂਤ ਹੈਂ

ਅਧੂਤ ਹੈਂ ॥੧੩੫॥

ਅਨਾਸ ਹੈਂ

ਉਦਾਸ ਹੈਂ

ਅਧੰਧ ਹੈਂ

ਅਬੰਧ ਹੈਂ ॥੧੩੬॥

ਅਭਗਤ ਹੈਂ

ਬਿਰਕਤ ਹੈਂ

ਅਨਾਸ ਹੈਂ

ਪ੍ਰਕਾਸ ਹੈਂ ॥੧੩੭॥

ਨਿਚਿੰਤ ਹੈਂ

ਸੁਨਿੰਤ ਹੈਂ

ਅਲਿੱਖ ਹੈਂ

ਅਦਿੱਖ ਹੈਂ ॥੧੩੮॥

ਅਲੇਖ ਹੈਂ

ਅਭੇਖ ਹੈਂ

ਅਢਾਹ ਹੈਂ

ਅਗਾਹ ਹੈਂ ॥੧੩੯॥

ਅਸੰਭ ਹੈਂ

ਅਗੰਭ ਹੈਂ

ਅਨੀਲ ਹੈਂ

ਅਨਾਦਿ ਹੈਂ ॥੧੪੦॥

ਅਨਿੱਤ ਹੈਂ

ਸੁ ਨਿੱਤ ਹੈਂ

ਅਜਾਤ ਹੈਂ

ਅਜਾਦ ਹੈਂ ॥੧੪੧॥

ਚਰਪਟ ਛੰਦ ਤ੍ਵ ਪ੍ਰਸਾਦਿ

ਸਰਬੰ ਹੰਤਾ

ਸਰਬੰ ਗੰਤਾ

ਸਰਬੰ ਖਿਆਤਾ

ਸਰਬੰ ਗਿਆਤਾ ॥੧੪੨॥

ਸਰਬੰ ਹਰਤਾ

ਸਰਬੰ ਕਰਤਾ

ਸਰਬੰ ਪ੍ਰਾਣੰ

ਸਰਬੰ ਤ੍ਰਾਣੰ ॥੧੪੩॥

ਸਰਬੰ ਕਰਮੰ

ਸਰਬੰ ਧਰਮੰ

ਸਰਬੰ ਜੁਗਤਾ

ਸਰਬੰ ਮੁਕਤਾ ॥੧੪੪॥

ਰਸਾਵਲ ਛੰਦ ਤ੍ਵ ਪ੍ਰਸਾਦਿ

ਨਮੋ ਨਰਕ ਨਾਸੇ

ਸਦੈਵੰ ਪ੍ਰਕਾਸੇ

ਅਨੰਗੰ ਸਰੂਪੇ

ਅਭੰਗੰ ਬਿਭੂਤੇ ॥੧੪੫॥

ਪ੍ਰਮਾਥੰ ਪ੍ਰਮਾਥੇ

ਸਦਾ ਸਰਬ ਸਾਥੇ

ਅਗਾਧ ਸਰੂਪੇ

ਨ੍ਰਿਬਾਧ ਬਿਭੂਤੇ ॥੧੪੬॥

ਅਨੰਗੀ ਅਨਾਮੇ

ਤ੍ਰਿਭੰਗੀ ਤ੍ਰਿਕਾਮੇ

ਨ੍ਰਿਭੰਗੀ ਸਰੂਪੇ

ਸਰਬੰਗੀ ਅਨੂਪੇ ॥੧੪੭॥

ਪੋਤ੍ਰੈ ਪੁੱਤ੍ਰੈ

ਸੱਤ੍ਰੈ ਮਿਤ੍ਰੈ

ਤਾਤੈ ਮਾਤੈ

ਜਾਤੈ ਪਾਤੈ ॥੧੪੮॥

ਨ੍ਰਿਸਾਕੰ ਸਰੀਕ ਹੈਂ

ਅਮਿਤੋ ਅਮੀਕ ਹੈਂ

ਸਦੈਵੰ ਪ੍ਰਭਾ ਹੈਂ

ਅਜੈ ਹੈਂ ਅਜਾ ਹੈਂ ॥੧੪੯॥