( 7 )

ਭਗਵਤੀ ਛੰਦ ਤ੍ਵ ਪ੍ਰਸਾਦਿ ਕਥਤੇ

ਕਿ ਆਛਿੱਜ ਦੇਸੈ

ਕਿ ਆਭਿੱਜ ਭੇਸੈ

ਕਿ ਆਗੰਜ ਕਰਮੈ

ਕਿ ਆਭੰਜ ਭਰਮੈ ॥੧੦੩॥

ਕਿ ਆਭਿਜ ਲੋਕੈ

ਕਿ ਆਦਿਤ ਸੋਕੈ

ਕਿ ਅਵਧੂਤ ਬਰਨੈ

ਕਿ ਬਿਭੂਤ ਕਰਨੈ ॥੧੦੪॥

ਕਿ ਰਾਜੰ ਪ੍ਰਭਾ ਹੈਂ

ਕਿ ਧਰਮੰ ਧੁਜਾ ਹੈਂ

ਕਿ ਆਸੋਕ ਬਰਨੈ

ਕਿ ਸਰਬਾ ਅਭਰਨੈ ॥੧੦੫॥

ਕਿ ਜਗਤੰ ਕ੍ਰਿਤੀ ਹੈਂ

ਕਿ ਛਤ੍ਰੰ ਛਤ੍ਰੀ ਹੈਂ

ਕਿ ਬ੍ਰਹਮੰ ਸਰੂਪੈ

ਕਿ ਅਨਭਉ ਅਨੂਪੈ ॥੧੦੬॥

ਕਿ ਆਦਿ ਅਦੇਵ ਹੈਂ

ਕਿ ਆਪਿ ਅਭੇਵ ਹੈਂ

ਕਿ ਚਿੱਤ੍ਰੰ ਬਿਹੀਨੈ

ਕਿ ਏਕੈ ਅਧੀਨੈ ॥੧੦੭॥

ਕਿ ਰੋਜ਼ੀ ਰਜ਼ਾਕੈ

ਰਹੀਮੈ ਰਿਹਾਕੈ

ਕਿ ਪਾਕ ਬਿਐਬ ਹੈਂ

ਕਿ ਗ਼ੈਬੁਲ ਗ਼ੈਬ ਹੈਂ ॥੧੦੮॥

ਕਿ ਅਫਵੁਲ ਗੁਨਾਹ ਹੈਂ

ਕਿ ਸ਼ਾਹਾਨ ਸ਼ਾਹ ਹੈਂ

ਕਿ ਕਾਰਨ ਕੁਨਿੰਦ ਹੈਂ

ਕਿ ਰੋਜ਼ੀ ਦਿਹੰਦ ਹੈਂ ॥੧੦੯॥

ਕਿ ਰਾਜ਼ਕ ਰਹੀਮ ਹੈਂ

ਕਿ ਕਰਮੰ ਕਰੀਮ ਹੈਂ

ਕਿ ਸਰਬੰ ਕਲੀ ਹੈਂ

ਕਿ ਸਰਬੰ ਦਲੀ ਹੈਂ ॥੧੧੦॥

ਕਿ ਸਰਬੱਤ੍ਰ ਮਾਨਿਯੈ

ਕਿ ਸਰਬੱਤ੍ਰ ਦਾਨਿਯੈ

ਕਿ ਸਰਬੱਤ੍ਰ ਗਉਨੈ

ਕਿ ਸਰਬੱਤ੍ਰ ਭਉਨੈ ॥੧੧੧॥

ਕਿ ਸਰਬੱਤ੍ਰ ਦੇਸੈ

ਕਿ ਸਰਬੱਤ੍ਰ ਭੇਸੈ

ਕਿ ਸਰਬੱਤ੍ਰ ਰਾਜੈ

ਕਿ ਸਰਬੱਤ੍ਰ ਸਾਜੈ ॥੧੧੨॥

ਕਿ ਸਰਬੱਤ੍ਰ ਦੀਨੈ

ਕਿ ਸਰਬੱਤ੍ਰ ਲੀਨੈ

ਕਿ ਸਰਬੱਤ੍ਰ ਜਾ ਹੋ

ਕਿ ਸਰਬੱਤ੍ਰ ਭਾ ਹੋ ॥੧੧੩॥

ਕਿ ਸਰਬੱਤ੍ਰ ਦੇਸੈ

ਕਿ ਸਰਬੱਤ੍ਰ ਭੇਸੈ

ਕਿ ਸਰਬੱਤ੍ਰ ਕਾਲੈ

ਕਿ ਸਰਬੱਤ੍ਰ ਪਾਲੈ ॥੧੧੪॥

ਕਿ ਸਰਬੱਤ੍ਰ ਹੰਤਾ

ਕਿ ਸਰਬੱਤ੍ਰ ਗੰਤਾ

ਕਿ ਸਰਬੱਤ੍ਰ ਭੇਖੀ

ਕਿ ਸਰਬੱਤ੍ਰ ਪੇਖੀ ॥੧੧੫॥

ਕਿ ਸਰਬੱਤ੍ਰ ਕਾਜੈ

ਕਿ ਸਰਬੱਤ੍ਰ ਰਾਜੈ

ਕਿ ਸਰਬੱਤ੍ਰ ਸੋਖੈ

ਕਿ ਸਰਬੱਤ੍ਰ ਪੋਖੈ ॥੧੧੬॥

ਕਿ ਸਰਬੱਤ੍ਰ ਤ੍ਰਾਣੈ

ਕਿ ਸਰਬੱਤ੍ਰ ਪ੍ਰਾਣੈ

ਕਿ ਸਰਬੱਤ੍ਰ ਦੇਸੈ

ਕਿ ਸਰਬੱਤ੍ਰ ਭੇਸੈ ॥੧੧੭॥

ਕਿ ਸਰਬੱਤ੍ਰ ਮਾਨਿਯੈਂ

ਸਦੈਵੰ ਪ੍ਰਧਾਨਿਯੈਂ

ਕਿ ਸਰਬੱਤ੍ਰ ਜਾਪਿਯੈ

ਕਿ ਸਰਬੱਤ੍ਰ ਥਾਪਿਯੈ ॥੧੧੮॥

ਕਿ ਸਰਬੱਤ੍ਰ ਭਾਨੈ

ਕਿ ਸਰਬੱਤ੍ਰ ਮਾਨੈ

ਕਿ ਸਰਬੱਤ੍ਰ ਇੰਦ੍ਰੈ

ਕਿ ਸਰਬੱਤ੍ਰ ਚੰਦ੍ਰੈ ॥੧੧੯॥

ਕਿ ਸਰਬੰ ਕਲੀਮੈ

ਕਿ ਪਰਮੰ ਫ਼ਹੀਮੈ

ਕਿ ਆਕਲ ਅਲਾਮੈ

ਕਿ ਸਾਹਿਬ ਕਲਾਮੈ ॥੧੨੦॥

ਕਿ ਹੁਸਨਲ ਵਜੂ ਹੈਂ

ਤਮਾਮੁਲ ਰੁਜੂ ਹੈਂ

ਹਮੇਸੁਲ ਸਲਾਮੈਂ

ਸਲੀਖਤ ਮੁਦਾਮੈਂ ॥੧੨੧॥

ਗ਼ਨੀਮੁਲ ਸ਼ਿਕਸਤੈ

ਗ਼ਰੀਬੁਲ ਪਰਸਤੈ

ਬਿਲੰਦੁਲ ਮਕਾਨੈਂ

ਜ਼ਮੀਨੁਲ ਜ਼ਮਾਨੈਂ ॥੧੨੨॥

ਤਮੀਜ਼ੁਲ ਤਮਾਮੈਂ

ਰੁਜੂਅਲ ਨਿਧਾਨੈਂ

ਹਰੀਫੁਲ ਅਜੀਮੈਂ

ਰਜ਼ਾਇਕ ਯਕੀਨੈਂ ॥੧੨੩॥

ਅਨੇਕੁਲ ਤਰੰਗ ਹੈਂ

ਅਭੇਦ ਹੈਂ ਅਭੰਗ ਹੈਂ

ਅਜ਼ੀਜ਼ੁਲ ਨਿਵਾਜ਼ ਹੈਂ

ਗ਼ਨੀਮੁਲ ਖ਼ਿਰਾਜ ਹੈਂ ॥੧੨੪॥

ਨਿਰੁਕਤ ਸਰੂਪ ਹੈਂ

ਤ੍ਰਿਮੁਕਤਿ ਬਿਭੂਤ ਹੈਂ

ਪ੍ਰਭੁਗਤਿ ਪ੍ਰਭਾ ਹੈਂ

ਸੁ ਜੁਗਤਿ ਸੁਧਾ ਹੈਂ ॥੧੨੫॥

ਸਦੈਵੰ ਸਰੂਪ ਹੈਂ

ਅਭੇਦੀ ਅਨੂਪ ਹੈਂ

ਸਮਸਤੋ ਪਰਾਜ ਹੈਂ

ਸਦਾ ਸਰਬ ਸਾਜ ਹੈਂ ॥੧੨੬॥

ਸਮਸਤੁਲ ਸਲਾਮ ਹੈਂ

ਸਦੈਵਲ ਅਕਾਮ ਹੈਂ

ਨ੍ਰਿਬਾਧ ਸਰੂਪ ਹੈਂ

ਅਗਾਧ ਹੈਂ ਅਨੂਪ ਹੈਂ ॥੧੨੭॥

ਓਅੰ ਆਦਿ ਰੂਪੇ

ਅਨਾਦਿ ਸਰੂਪੈ

ਅਨੰਗੀ ਅਨਾਮੇ

ਤ੍ਰਿਭੰਗੀ ਤ੍ਰਿਕਾਮੇ ॥੧੨੮॥

ਤ੍ਰਿਬਰਗੰ ਤ੍ਰਿਬਾਧੇ

ਅਗੰਜੇ ਅਗਾਧੇ

ਸੁਭੰ ਸਰਬ ਭਾਗੇ

ਸੁ ਸਰਬਾ ਅਨੁਰਾਗੇ ॥੧੨੯॥

ਤ੍ਰਿਭੁਗਤ ਸਰੂਪ ਹੈਂ

ਅਛਿੱਜ ਹੈਂ ਅਛੂਤ ਹੈਂ

ਕਿ ਨਰਕੰ ਪ੍ਰਣਾਸ ਹੈਂ

ਪ੍ਰਿਥੀਉਲ ਪ੍ਰਵਾਸ ਹੈਂ ॥੧੩੦॥

ਨਿਰੁਕਤਿ ਪ੍ਰਭਾ ਹੈਂ

ਸਦੈਵੰ ਸਦਾ ਹੈਂ

ਬਿਭੁਗਤਿ ਸਰੂਪ ਹੈਂ

ਪ੍ਰਜੁਗਤਿ ਅਨੂਪ ਹੈਂ ॥੧੩੧॥

ਨਿਰੁਕਤਿ ਸਦਾ ਹੈਂ

ਬਿਭੁਗਤਿ ਪ੍ਰਭਾ ਹੈਂ

ਅਨਉਕਤਿ ਸਰੂਪ ਹੈਂ

ਪ੍ਰਜੁਗਤਿ ਅਨੂਪ ਹੈਂ ॥੧੩੨॥