( 6 )

ਮਧੁਭਾਰ ਛੰਦ ਤ੍ਵ ਪ੍ਰਸਾਦਿ

ਗੁਨ ਗਨ ਉਦਾਰ

ਮਹਿਮਾ ਅਪਾਰ

ਆਸਨ ਅਭੰਗ

ਉਪਮਾ ਅਨੰਗ ॥੮੭॥

ਅਨਭਉ ਪ੍ਰਕਾਸ

ਨਿਸ ਦਿਨ ਅਨਾਸ

ਆਜਾਨ ਬਾਹੁ

ਸਾਹਾਨ ਸਾਹੁ ॥੮੮॥

ਰਾਜਾਨ ਰਾਜ

ਭਾਨਾਨ ਭਾਨ

ਦੇਵਾਨ ਦੇਵ

ਉਪਮਾ ਮਹਾਨ ॥੮੯॥

ਇੰਦ੍ਰਾਨ ਇੰਦ੍ਰ

ਬਾਲਾਨ ਬਾਲ

ਰੰਕਾਨ ਰੰਕ

ਕਾਲਾਨ ਕਾਲ ॥੯੦॥

ਅਨਭੂਤ ਅੰਗ

ਆਭਾ ਅਭੰਗ

ਗਤਿ ਮਿਤਿ ਅਪਾਰ

ਗੁਨ ਗਨ ਉਦਾਰ ॥੯੧॥

ਮੁਨਿ ਗਨ ਪ੍ਰਨਾਮ

ਨਿਰਭੈ ਨਿਕਾਮ

ਅਤਿ ਦੁਤਿ ਪ੍ਰਚੰਡ

ਮਿਤਿ ਗਤਿ ਅਖੰਡ ॥੯੨॥

ਆਲਿਸ︀ਯ ਕਰਮ

ਆਦ੍ਰਿਸ︀ਯ ਧਰਮ

ਸਰਬਾ ਭਰਣਾਢਯ

ਅਨਡੰਡ ਬਾਢਯ ॥੯੩॥

ਚਾਚਰੀ ਛੰਦ ਤ੍ਵ ਪ੍ਰਸਾਦਿ

ਗੁਬਿੰਦੇ

ਮੁਕੰਦੇ

ਉਦਾਰੇ

ਅਪਾਰੇ ॥੯੪॥

ਹਰੀਅੰ

ਕਰੀਅੰ

ਨ੍ਰਿਨਾਮੇ

ਅਕਾਮੇ ॥੯੫॥

ਭੁਜੰਗ ਪ੍ਰਯਾਤ ਛੰਦ

ਚੱਤ੍ਰ ਚੱਕ੍ਰ ਕਰਤਾ

ਚੱਤ੍ਰ ਚੱਕ੍ਰ ਹਰਤਾ

ਚੱਤ੍ਰ ਚੱਕ੍ਰ ਦਾਨੇ

ਚੱਤ੍ਰ ਚੱਕ੍ਰ ਜਾਨੇ ॥੯੬॥

ਚੱਤ੍ਰ ਚੱਕ੍ਰ ਵਰਤੀ

ਚੱਤ੍ਰ ਚੱਕ੍ਰ ਭਰਤੀ

ਚੱਤ੍ਰ ਚੱਕ੍ਰ ਪਾਲੇ

ਚੱਤ੍ਰ ਚੱਕ੍ਰ ਕਾਲੇ ॥੯੭॥

ਚੱਤ੍ਰ ਚੱਕ੍ਰ ਪਾਸੇ

ਚੱਤ੍ਰ ਚੱਕ੍ਰ ਵਾਸੇ

ਚੱਤ੍ਰ ਚੱਕ੍ਰ ਮਾਨਯੈ

ਚੱਤ੍ਰ ਚੱਕ੍ਰ ਦਾਨਯੈ ॥੯੮॥

ਚਾਚਰੀ ਛੰਦ

ਸੱਤ੍ਰੈ

ਮਿੱਤ੍ਰੈ

ਭਰਮੰ

ਭਿੱਤ੍ਰੈ ॥੯੯॥

ਕਰਮੰ

ਕਾਏ

ਅਜਨਮੰ

ਅਜਾਏ ॥੧੦੦॥

ਚਿੱਤ੍ਰੈ

ਮਿੱਤ੍ਰੈ

ਪਰੇ ਹੈਂ

ਪਵਿੱਤ੍ਰੈ ॥੧੦੧॥

ਪ੍ਰਿਥੀਸੈ

ਅਦੀਸੈ

ਅਦ੍ਰਿਸੈ

ਅਕ੍ਰਿਸੈ ॥੧੦੨॥