( 5 )

ਚਰਪਟ ਛੰਦ ਤ੍ਵ ਪ੍ਰਸਾਦਿ

ਅੰਮ੍ਰਿੱਤ ਕਰਮੇ

ਅੰਬ੍ਰਿਤ ਧਰਮੇ

ਅਖੱਲ ਜੋਗੇ

ਅਚੱਲ ਭੋਗੇ ॥੭੪॥

ਅਚੱਲ ਰਾਜੇ

ਅਟੱਲ ਸਾਜੇ

ਅਖੱਲ ਧਰਮੰ

ਅਲੱਖ ਕਰਮੰ ॥੭੫॥

ਸਰਬੰ ਦਾਤਾ

ਸਰਬੰ ਗਿਆਤਾ

ਸਰਬੰ ਭਾਨੇ

ਸਰਬੰ ਮਾਨੇ ॥੭੬॥

ਸਰਬੰ ਪ੍ਰਾਣੰ

ਸਰਬੰ ਤ੍ਰਾਣੰ

ਸਰਬੰ ਭੁਗਤਾ

ਸਰਬੰ ਜੁਗਤਾ ॥੭੭॥

ਸਰਬੰ ਦੇਵੰ

ਸਰਬੰ ਭੇਵੰ

ਸਰਬੰ ਕਾਲੇ

ਸਰਬੰ ਪਾਲੇ ॥੭੮॥

ਰੂਆਲ ਛੰਦ ਤ੍ਵ ਪ੍ਰਸਾਦਿ

ਆਦਿ ਰੂਪ ਅਨਾਦਿ ਮੂਰਤਿ ਅਜੋਨਿ ਪੁਰਖ ਅਪਾਰ

ਸਰਬ ਮਾਨ ਤ੍ਰਿਮਾਨ ਦੇਵ ਅਭੇਵ ਆਦਿ ਉਦਾਰ

ਸਰਬ ਪਾਲਕ ਸਰਬ ਘਾਲਕ ਸਰਬ ਕੋ ਪੁਨਿ ਕਾਲ

ਜਤ੍ਰੱ ਤਤ੍ਰੱ ਬਿਰਾਜਹੀ ਅਵਧੂਤ ਰੂਪ ਰਸਾਲ ॥੭੯॥

ਨਾਮ ਠਾਮ ਜਾਤਿ ਜਾ ਕਰ ਰੂਪ ਰੰਗ ਰੇਖ

ਆਦਿ ਪੁਰਖ ਉਦਾਰ ਮੂਰਤਿ ਅਜੋਨਿ ਆਦਿ ਅਸੇਖ

ਦੇਸ ਔਰ ਭੇਸ ਜਾ ਕਰ ਰੂਪ ਰੇਖ ਰਾਗ

ਜਤ੍ਰੱ ਤਤ੍ਰੱ ਦਿਸਾ ਵਿਸਾ ਹੁਇ ਫੈਲਿਓ ਅਨੁਰਾਗ ॥੮੦॥

ਨਾਮ ਕਾਮ ਬਿਹੀਨ ਪੇਖਤ ਧਾਮ ਹੂੰ ਨਹਿ ਜਾਹਿ

ਸਰਬ ਮਾਨ ਸਰਬਤ੍ਰ ਮਾਨ ਸਦੈਵ ਮਾਨਤ ਤਾਹਿ

ਏਕ ਮੂਰਤਿ ਅਨੇਕ ਦਰਸਨ ਕੀਨ ਰੂਪ ਅਨੇਕ

ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰਿ ਏਕ ॥੮੧॥

ਦੇਵ ਭੇਵ ਜਾਨਹੀ ਜਿਹ ਬੇਦ ਅਉਰ ਕਤੇਬ

ਰੂਪ ਰੰਗ ਜਾਤਿ ਪਾਤਿ ਸੁ ਜਾਨਈ ਕਿਂਹ ਜੇਬ

ਤਾਤ ਮਾਤ ਜਾਤ ਜਾ ਕਰ ਜਨਮ ਮਰਨ ਬਿਹੀਨ

ਚੱਕ੍ਰ ਬੱਕ੍ਰ ਫਿਰੈ ਚਤੁਰ ਚੱਕ ਮਾਨਹੀ ਪੁਰ ਤੀਨ ॥੮੨॥

ਲੋਕ ਚਉਦਹ ਕੇ ਬਿਖੈ ਜਗ ਜਾਪਹੀ ਜਿਂਹ ਜਾਪ

ਆਦਿ ਦੇਵ ਅਨਾਦਿ ਮੂਰਤਿ ਥਾਪਿਓ ਸਬੈ ਜਿਂਹ ਥਾਪਿ

ਪਰਮ ਰੂਪ ਪੁਨੀਤ ਮੂਰਤਿ ਪੂਰਨ ਪੁਰਖ ਅਪਾਰ

ਸਰਬ ਬਿਸ੍ਵ ਰਚਿਓ ਸੁਯੰਭਵ ਗੜਨ ਭੰਜਨਹਾਰ ॥੮੩॥

ਕਾਲ ਹੀਨ ਕਲਾ ਸੰਜੁਗਤਿ ਅਕਾਲ ਪੁਰਖ ਅਦੇਸ

ਧਰਮ ਧਾਮ ਸੁ ਭਰਮ ਰਹਿਤ ਅਭੂਤ ਅਲਖ ਅਭੇਸ

ਅੰਗ ਰਾਗ ਰੰਗ ਜਾ ਕਹਿ ਜਾਤਿ ਪਾਤਿ ਨਾਮ

ਗਰਬ ਗੰਜਨ ਦੁਸਟ ਭੰਜਨ ਮੁਕਤਿ ਦਾਇਕ ਕਾਮ ॥੮੪॥

ਆਪ ਰੂਪ ਅਮੀਕ ਅਨਉਸਤਤਿ ਏਕ ਪੁਰਖ ਅਵਧੂਤ

ਗਰਬ ਗੰਜਨ ਸਰਬ ਭੰਜਨ ਆਦਿ ਰੂਪ ਅਸੂਤ

ਅੰਗ ਹੀਨ ਅਭੰਗ ਅਨਾਤਮ ਏਕ ਪੁਰਖ ਅਪਾਰ

ਸਰਬ ਲਾਇਕ ਸਰਬ ਘਾਇਕ ਸਰਬ ਕੋ ਪ੍ਰਤਿਪਾਰ ॥੮੫॥

ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨਭੇਖ

ਸਰਬ ਸਾਸਤ੍ਰ ਜਾਨਹੀ ਜਿਂਹ ਰੂਪ ਰੰਗੁ ਅਰੁ ਰੇਖ

ਪਰਮ ਬੇਦ ਪੁਰਾਣ ਜਾ ਕਹਿ ਨੇਤ ਭਾਖਤ ਨਿੱਤ

ਕੋਟਿ ਸਿੰਮ੍ਰਿਤ ਪੁਰਾਨ ਸਾਸਤ੍ਰ ਆਵਈ ਵਹੁ ਚਿੱਤ ॥੮੬॥