ਰਸਾਵਲ ਛੰਦ ॥
ਤਬੈ ਦੇਵ ਧਾਏ ॥
ਸਭੋ ਸੀਸ ਨਿਆਏ ॥
ਸੁਮਨ ਧਾਰ ਬਰਖੇ ॥
ਸਬੈ ਸਾਧ ਹਰਖੇ ॥੬॥
ਕਰੀ ਦੇਬਿ ਅਰਚਾ ॥
ਬ੍ਰਹਮ ਬੇਦ ਚਰਚਾ ॥
ਜਬੈ ਪਾਇ ਲਾਗੇ ॥
ਤਬੈ ਸੋਗ ਭਾਗੇ ॥੭॥
ਬਿਨੰਤੀ ਸੁਨਾਈ ॥
ਭਵਾਨੀ ਰਿਝਾਈ ॥
ਸਬੈ ਸਸਤ੍ਰ ਧਾਰੀ ॥
ਕਰੀ ਸਿੰਘ ਸੁਆਰੀ ॥੮॥
ਕਰੇ ਘੰਟ ਨਾਦੰ ॥
ਧੁਨੰ ਨਿਰਬਿਖਾਦੰ ॥
ਸੁਨੋ ਦਈਤ ਰਾਜੰ ॥
ਸਜਿਯੋ ਜੁਧ ਸਾਜੰ ॥੯॥
ਚੜਿਯੋ ਰਾਛਸੇਸੰ ॥
ਰਚੇ ਚਾਰ ਅਨੇਸੰ ॥
ਬਲੀ ਚਾਮਰੇਵੰ ॥
ਹਠੀ ਚਿਛੁਰੇਵੰ ॥੧੦॥
ਬਿੜਾਲਛ ਬੀਰੰ ॥
ਚੜੇ ਬੀਰ ਧੀਰੰ ॥
ਬੜੇ ਇਖੁ ਧਾਰੀ ॥
ਘਟਾ ਜਾਨ ਕਾਰੀ ॥੧੧॥
ਦੋਹਰਾ ॥
ਬਾਣਿ ਜਿਤੇ ਰਾਛਸਨਿ ਮਿਲਿ ਛਾਡਤ ਭਏ ਅਪਾਰ ॥
ਫੂਲਮਾਲ ਹੁਐ ਮਾਤ ਉਰਿ ਸੋਭੇ ਸਭੇ ਸੁਧਾਰ ॥੧੨॥
ਭੁਜੰਗ ਪ੍ਰਯਾਤ ਛੰਦ ॥
ਜਿਤੇ ਦਾਨਵੌ ਬਾਨ ਪਾਨੀ ਚਲਾਏ ॥
ਤਿਤੇ ਦੇਵਤਾ ਆਪਿ ਕਾਟੇ ਬਚਾਏ ॥
ਕਿਤੇ ਢਾਲ ਢਾਹੇ ਕਿਤੇ ਪਾਸ ਪੇਲੇ ॥
ਭਰੇ ਬਸਤ੍ਰ ਲੋਹੂ ਜਨੋ ਫਾਗ ਖੇਲੈ ॥੧੩॥
ਦ੍ਰੁਗਾ ਹੂੰ ਕੀਯੰ ਖੇਤ ਧੁੰਕੇ ਨਗਾਰੇ ॥
ਕਰੰ ਪਟਿਸੰ ਪਰਿਘ ਪਾਸੀ ਸੰਭਾਰੇ ॥
ਤਹਾ ਗੋਫਨੈ ਗੁਰਜ ਗੋਲੇ ਸੰਭਾਰੈ ॥
ਹਠੀ ਮਾਰ ਹੀ ਮਾਰ ਕੈ ਕੈ ਪੁਕਾਰੈ ॥੧੪॥
ਤਬੇ ਅਸਟ ਹਾਥੰ ਹਥਿਯਾਰੰ ਸੰਭਾਰੇ ॥
ਸਿਰੰ ਦਾਨਵੇਾਂਦ੍ਰਾਨ ਕੇ ਤਾਕਿ ਝਾਰੇ ॥
ਬਬਕਿਯੋ ਬਲੀ ਸਿੰਘ ਜੁਧੰ ਮਝਾਰੰ ॥
ਕਰੇ ਖੰਡ ਖੰਡੰ ਸੁ ਜੋਧਾ ਅਪਾਰੰ ॥੧੫॥