ਬੇਲੀ ਬਿਦ੍ਰਮ ਛੰਦ

ਸਰਬ ਸਸਤ੍ਰੁ ਆਵਤ ਭੇ ਜਿਤੇ

ਸਭ ਕਾਟਿ ਦੀਨ ਦ੍ਰੁਗਾ ਤਿਤੇ

ਅਰਿ ਅਉਰ ਜੇਤਿਕੁ ਡਾਰੀਅੰ

ਤੇਉ ਕਾਟਿ ਭੂਮਿ ਉਤਾਰੀਅੰ ॥੫੯॥੨੧੫॥

ਸਰ ਆਪ ਕਾਲੀ ਛੰਡੀਅੰ

ਸਰਬਾਸਤ੍ਰ ਸਤ੍ਰ ਬਿਹੰਡੀਅੰ

ਸਸਤ੍ਰ ਹੀਨ ਜਬੈ ਨਿਹਾਰਿਯੋ

ਜੈ ਸਬਦ ਦੇਵਨ ਉਚਾਰਿਯੋ ॥੬੦॥੨੧੬॥

ਨਭਿ ਮਧਿ ਬਾਜਨ ਬਾਜਹੀ

ਅਵਿਲੋਕਿ ਦੇਵਾ ਗਾਜਹੀ

ਲਖਿ ਦੇਵ ਬਾਰੰ ਬਾਰਹੀ

ਜੈ ਸਬਦ ਸਰਬ ਪੁਕਾਰਹੀ ॥੬੧॥੨੧੭॥

ਰਣਿ ਕੋਪਿ ਕਾਲ ਕਰਾਲੀਯੰ

ਖਟ ਅੰਗ ਪਾਣਿ ਉਛਾਲੀਯੰ

ਸਿਰਿ ਸੁੰਭ ਹਥ ਦੁਛੰਡੀਯੰ

ਇਕ ਚੋਟਿ ਦੁਸਟ ਬਿਹੰਡੀਯੰ ॥੬੨॥੨੧੮॥

ਦੋਹਰਾ

ਜਿਮ ਸੁੰਭਾਸੁਰ ਕੋ ਹਨਾ ਅਧਿਕ ਕੋਪ ਕੈ ਕਾਲਿ

ਤ੍ਰਯੋ ਸਾਧਨ ਕੇ ਸਤ੍ਰੁ ਸਭ ਚਾਬਤ ਜਾਹ ਕਰਾਲ ॥੬੩॥੨੧੯॥

ਇਤਿ ਸ੍ਰੀ ਬਚਿਤ੍ਰ ਨਾਟਕੇ ਚੰਡੀ ਚਰਿਤ੍ਰੇ ਸੁੰਭ ਬਧਹ ਖਸਟਮੋ ਧਿਆਯ ਸੰਪੂਰਨਮ ਸਤੁ ਸੁਭਮ ਸਤੁ ॥੬॥

ਅਥ ਜੈਕਾਰ ਸਬਦ ਕਥਨੰ

ਬੇਲੀ ਬਿਦ੍ਰਮ ਛੰਦ

ਜੈ ਸਬਦ ਦੇਵ ਪੁਕਾਰ ਹੀ

ਸਬ ਫੂਲਿ ਫੂਲਨ ਡਾਰ ਹੀ

ਘਨਸਾਰ ਕੁੰਕਮ ਲਿਆਇ ਕੈ

ਟੀਕਾ ਦੀਯ ਹਰਖਾਇ ਕੈ ॥੧॥੨੨੦॥

ਚੌਪਈ

ਉਸਤਤਿ ਸਬ ਹੂੰ ਕਰੀ ਅਪਾਰਾ

ਬ੍ਰਹਮ ਕਵਚ ਕੋ ਜਾਪ ਉਚਾਰਾ

ਸੰਤ ਸੰਬੂਹ ਪ੍ਰਫੁਲਤ ਭਏ

ਦੁਸਟ ਅਰਿਸਟ ਨਾਸ ਹੁਐ ਗਏ ॥੨॥੨੨੧॥

ਸਾਧਨ ਕੋ ਸੁਖ ਬਢੇ ਅਨੇਕਾ

ਦਾਨਵ ਦੁਸਟ ਬਾਚਾ ਏਕਾ

ਸੰਤ ਸਹਾਇ ਸਦਾ ਜਗ ਮਾਈ

ਜਹ ਤਹ ਸਾਧਨ ਹੋਇ ਸਹਾਈ ॥੩॥੨੨੨॥