ਭੁਜੰਗ ਪ੍ਰਯਾਤ ਛੰਦ

ਫਿਰੇ ਬਾਜੀਯੰ ਤਾਜੀਯੰ ਇਤ ਉਤੰ

ਗਜੇ ਬਾਰਣੰ ਦਾਰੁਣੰ ਰਾਜ ਪੁਤ੍ਰੰ

ਬਜੇ ਸੰਖ ਭੇਰੀ ਉਠੈ ਸੰਖ ਨਾਦੰ

ਰਣੰਕੈ ਨਫੀਰੀ ਧੁਣ ਨਿਰਬਿਖਾਦੰ ॥੪੯॥੨੦੫॥

ਕੜਕੇ ਕ੍ਰਿਪਾਣੰ ਸੜਕਾਰ ਸੇਲੰ

ਉਠੀ ਕੂਹ ਜੂਹੰ ਭਈ ਰੇਲ ਪੇਲੰ

ਰੁਲੇ ਤਛ ਮੁਛੰ ਗਿਰੇ ਚਉਰ ਚੀਰੰ

ਕਹੂੰ ਹਥ ਮਥੰ ਕਹੂੰ ਬਰਮ ਬੀਰੰ ॥੫੦॥੨੦੬॥

ਰਸਾਵਲ ਛੰਦ

ਬਲੀ ਬੈਰ ਰੁਝੇ

ਸਮੂਹ ਸਾਰ ਜੁਝੇ

ਸੰਭਾਰੇ ਹਥੀਯਾਰੰ

ਬਕੈ ਮਾਰੁ ਮਾਰੰ ॥੫੧॥੨੦੭॥

ਸਬੈ ਸਸਤ੍ਰ ਸਜੇ

ਮਹਾਬੀਰ ਗਜੇ

ਸਰੰ ਓਘ ਛੁਟੇ

ਕੜਕਾਰੁ ਉਠੇ ॥੫੨॥੨੦੮॥

ਬਜੈ ਬਾਦ੍ਰਿਤੇਅੰ

ਹਸੈ ਗਾਧ੍ਰਬੇਅੰ

ਝੰਡਾ ਗਡ ਜੁਟੇ

ਸਰੰ ਸੰਜ ਫੁਟੇ ॥੫੩॥੨੦੯॥

ਚਹੂੰ ਓਰ ਉਠੇ

ਸਰੰ ਬ੍ਰਿਸਟ ਬੁਠੇ

ਕਰੋਧੀ ਕਰਾਲੰ

ਬਕੈ ਬਿਕਰਾਲੰ ॥੫੪॥੨੧੦॥

ਭੁਜੰਗ ਪ੍ਰਯਾਤ ਛੰਦ

ਕਿਤੇ ਕੁਠੀਅੰ ਬੁਠੀਅੰ ਬ੍ਰਿਸਟ ਬਾਣੰ

ਰਣੰ ਡੁਲੀਯੰ ਬਾਜ ਖਾਲੀ ਪਲਾਣੰ

ਜੁਝੇ ਜੋਧਿਯੰ ਬੀਰ ਦੇਵੰ ਅਦੇਵੰ

ਸਭੇ ਸਸਤ੍ਰ ਸਾਜਾ ਮਨੋ ਸਾਤਨੇਵੰ ॥੫੫॥੨੧੧॥

ਗਜੇ ਗਜੀਯੰ ਸਰਬ ਸਜੇ ਪਵੰਗੰ

ਜੁਧੰ ਜੁਟੀਯੰ ਜੋਧ ਛੁਟੇ ਖਤੰਗੰ

ਤੜਕੇ ਤਬਲੰ ਝੜੰਕੇ ਕ੍ਰਿਪਾਣੰ

ਸੜਕਾਰ ਸੇਲੰ ਰਣੰਕੇ ਨਿਸਾਣੰ ॥੫੬॥੨੧੨॥

ਢਮਾ ਢਮ ਢੋਲੰ ਢਲਾ ਢੁਕ ਢਾਲੰ

ਗਹਾ ਜੂਹ ਗਜੇ ਹਯੰ ਹਲਚਾਲੰ

ਸਟਾ ਸਟ ਸੈਲੰ ਖਹਾ ਖੂਨਿ ਖਗੰ

ਤੁਟੇ ਚਰਮ ਬਰਮੰ ਉਠੇ ਨਾਲ ਅਗੰ ॥੫੭॥੨੧੩॥

ਉਠੇ ਅਗਿ ਨਾਲੰ ਖਹੇ ਖੋਲ ਖਗੰ

ਨਿਸਾ ਮਾਵਸੀ ਜਾਣੁ ਮਾਸਾਣ ਜਗੰ

ਡਕੀ ਡਾਕਣੀ ਡਾਮਰੂ ਡਉਰ ਡਕੰ

ਨਚੇ ਬੀਰ ਬੈਤਾਲ ਭੂਤੰ ਭਭਕੰ ॥੫੮॥੨੧੪॥