ਦੋਹਰਾ

ਹੈ ਗੈ ਰਥ ਪੈਦਲ ਕਟੇ ਬਚਿਯੋ ਜੀਵਤ ਕੋਇ

ਤਬ ਆਪੇ ਨਿਕਸਿਯੋ ਨ੍ਰਿਪਤਿ ਸੁੰਭ ਕਰੈ ਸੋ ਹੋਇ ॥੩੮॥੧੯੪॥

ਚੌਪਈ

ਸਿਵ ਦੂਤੀ ਇਤਿ ਦ੍ਰੁਗਾ ਬੁਲਾਈ

ਕਾਨ ਲਾਗਿ ਨੀਕੈ ਸਮੁਝਾਈ

ਸਿਵ ਕੋ ਭੇਜ ਦੀਜੀਐ ਤਹਾ

ਦੈਤ ਰਾਜ ਇਸਥਿਤ ਹੈ ਜਹਾ ॥੩੯॥੧੯੫॥

ਸਿਵ ਦੂਤੀ ਜਬ ਇਮ ਸੁਨ ਪਾਵਾ

ਸਿਵਹਿੰ ਦੂਤ ਕਰਿ ਉਤੈ ਪਠਾਵਾ

ਸਿਵ ਦੂਤੀ ਤਾ ਤੇ ਭਯੋ ਨਾਮਾ

ਜਾਨਤ ਸਕਲ ਪੁਰਖ ਅਰੁ ਬਾਮਾ ॥੪੦॥੧੯੬॥

ਸਿਵ ਕਹੀ ਦੈਤ ਰਾਜ ਸੁਨਿ ਬਾਤਾ

ਇਹ ਬਿਧਿ ਕਹਿਯੋ ਤੁਮਹੁ ਜਗਮਾਤਾ

ਦੇਵਨ ਕੇ ਦੈ ਕੈ ਠਕੁਰਾਈ

ਕੈ ਮਾਡਹੁ ਹਮ ਸੰਗ ਲਰਾਈ ॥੪੧॥੧੯੭॥

ਦੈਤ ਰਾਜ ਇਹ ਬਾਤ ਮਾਨੀ

ਆਪ ਚਲੇ ਜੂਝਨ ਅਭਿਮਾਨੀ

ਗਰਜਤ ਕਾਲਿ ਕਾਲ ਜ︀ਯੋ ਜਹਾ

ਪ੍ਰਾਪਤਿ ਭਯੋ ਅਸੁਰ ਪਤਿ ਤਹਾ ॥੪੨॥੧੯੮॥

ਚਮਕੀ ਤਹਾ ਅਸਨ ਕੀ ਧਾਰਾ

ਨਾਚੇ ਭੂਤ ਪ੍ਰੇਤ ਬੈਤਾਰਾ

ਫਰਕੇ ਅੰਧ ਕਬੰਧ ਅਚੇਤਾ

ਭਿਭਰੇ ਭਈਰਵ ਭੀਮ ਅਨੇਕਾ ॥੪੩॥੧੯੯॥

ਤੁਰਹੀ ਢੋਲ ਨਗਾਰੇ ਬਾਜੇ

ਭਾਤਿ ਭਾਤਿ ਜੋਧਾ ਰਣਿ ਗਾਜੈ

ਢਡਿ ਡਫ ਡਮਰੁ ਡੁਗਡੁਗੀ ਘਨੀ

ਨਾਇ ਨਫੀਰੀ ਜਾਤ ਗਨੀ ॥੪੪॥੨੦੦॥

ਮਧੁਭਾਰ ਛੰਦ

ਹੁੰਕੇ ਕਿਕਾਣ

ਧੁੰਕੇ ਨਿਸਾਣ

ਸਜੇ ਸੁ ਬੀਰ

ਗਜੇ ਗਹੀਰ ॥੪੫॥੨੦੧॥

ਝੁਕੇ ਨਿਝਕ

ਬਜੇ ਉਬਕ

ਸਜੇ ਸੁਬਾਹ

ਅਛੈ ਉਛਾਹ ॥੪੬॥੨੦੨॥

ਕਟੇ ਕਿਕਾਣ

ਫੁਟੈ ਚਵਾਣ

ਸੂਲੰ ਸੜਾਕ

ਉਠੇ ਕੜਾਕ ॥੪੭॥੨੦੩॥

ਗਜੇ ਜੁਆਣ

ਬਜੇ ਨਿਸਾਣਿ

ਸਜੇ ਰਜੇਾਂਦ੍ਰ

ਗਜੇ ਗਜੇਾਂਦ੍ਰ ॥੪੮॥੨੦੪॥