ਦੇਵੀ ਜੂ ਕੀ ਉਸਤਤਿ ॥
ਭੁਜੰਗ ਪ੍ਰਯਾਤ ਛੰਦ ॥
ਨਮੋ ਜੋਗ ਜ੍ਵਾਲੰ ਧਰੀਯੰ ਜੁਆਲੰ ॥
ਨਮੋ ਸੁੰਭ ਹੰਤੀ ਨਮੋ ਕਰੂਰ ਕਾਲੰ ॥
ਨਮੋ ਸ੍ਰੋਣ ਬੀਰਜਾਰਦਨੀ ਧੂਮ੍ਰ ਹੰਤੀ ॥
ਨਮੋ ਕਾਲਿਕਾ ਰੂਪ ਜੁਆਲਾ ਜਯੰਤੀ ॥੪॥੨੨੩॥
ਨਮੋ ਅੰਬਿਕਾ ਜੰਭਹਾ ਜੋਤਿ ਰੂਪਾ ॥
ਨਮੋ ਚੰਡ ਮੁੰਡਾਰਦਨੀ ਭੂਪਿ ਭੂਪਾ ॥
ਨਮੋ ਚਾਮਰੰ ਚੀਰਣੀ ਚਿਤ੍ਰ ਰੂਪੰ ॥
ਨਮੋ ਪਰਮ ਪ੍ਰਗਿਯਾ ਬਿਰਾਜੈ ਅਨੂਪੰ ॥੫॥੨੨੪॥
ਨਮੋ ਪਰਮ ਰੂਪਾ ਨਮੋ ਕ੍ਰੂਰ ਕਰਮਾ ॥
ਨਮੋ ਰਾਜਸਾ ਸਾਤਕਾ ਪਰਮ ਬਰਮਾ ॥
ਨਮੋ ਮਹਿਖ ਦਈਤ ਕੋ ਅੰਤ ਕਰਣੀ ॥
ਨਮੋ ਤੋਖਣੀ ਸੋਖਣੀ ਸਰਬ ਇਰਣੀ ॥੬॥੨੨੫॥
ਬਿੜਾਲਾਛ ਹੰਤੀ ਕਰੂਰਾਛ ਘਾਯਾ ॥
ਦਿਜਗਿ ਦਯਾਰਦਨੀਅੰ ਨਮੋ ਜੋਗ ਮਾਯਾ ॥
ਨਮੋ ਭਈਰਵੀ ਭਾਰਗਵੀਅੰ ਭਵਾਨੀ ॥
ਨਮੋ ਜੋਗ ਜ੍ਵਾਲੰ ਧਰੀ ਸਰਬ ਮਾਨੀ ॥੭॥੨੨੬॥
ਅਧੀ ਉਰਧਵੀ ਆਪ ਰੂਪਾ ਅਪਾਰੀ ॥
ਰਮਾ ਰਸਟਰੀ ਕਾਮ ਰੂਪਾ ਕੁਮਾਰੀ ॥
ਭਵੀ ਭਾਵਨੀ ਭਈਰਵੀ ਭੀਮ ਰੂਪਾ ॥
ਨਮੋ ਹਿੰਗੁਲਾ ਪਿੰਗੁਲਾਯੰ ਅਨੂਪਾ ॥੮॥੨੨੭॥
ਨਮੋ ਜੁਧਨੀ ਕ੍ਰੁਧਨੀ ਕ੍ਰੂਰ ਕਰਮਾ ॥
ਮਹਾ ਬੁਧਿਨੀ ਸਿਧਿਨੀ ਸੁਧ ਕਰਮਾ ॥
ਪਰੀ ਪਦਮਿਨੀ ਪਾਰਬਤੀ ਪਰਮ ਰੂਪਾ ॥
ਸਿਵੀ ਬਾਸਵੀ ਬ੍ਰਾਹਮੀ ਰਿਧ ਕੂਪਾ ॥੯॥੨੨੮॥
ਮਿੜਾ ਮਾਰਜਨੀ ਸੂਰਤਵੀ ਮੋਹ ਕਰਤਾ ॥
ਪਰਾ ਪਸਟਣੀ ਪਾਰਬਤੀ ਦੁਸਟ ਹਰਤਾ ॥
ਨਮੋ ਹਿੰਗੁਲਾ ਪਿੰਗੁਲਾ ਤੋਤਲਾਯੰ ॥
ਨਮੋ ਕਾਰਤਿਕ੍ਰਯਾਨੀ ਸਿਵਾ ਸੀਤਲਾਯੰ ॥੧੦॥੨੨੯॥
ਭਵੀ ਭਾਰਗਵੀਯੰ ਨਮੋ ਸਸਤ੍ਰ ਪਾਣੰ ॥
ਨਮੋ ਅਸਤ੍ਰ ਧਰਤਾ ਨਮੋ ਤੇਜ ਮਾਣੰ ॥
ਜਯਾ ਅਜਯਾ ਚਰਮਣੀ ਚਾਵਡਾਯੰ ॥
ਕ੍ਰਿਪਾ ਕਾਲਿਕਾਯੰ ਨਯੰ ਨਿਤਿ ਨਿਆਯੰ ॥੧੧॥੨੩੦॥
ਨਮੋ ਚਾਪਣੀ ਚਰਮਣੀ ਖੜਗ ਪਾਣੰ ॥
ਗਦਾ ਪਾਣਿਣੀ ਚਕ੍ਰਣੀ ਚਿਤ੍ਰ ਮਾਣੰ ॥
ਨਮੋ ਸੂਲਣੀ ਸਹਥੀ ਪਾਣਿ ਮਾਤਾ ॥
ਨਮੋ ਗਿਆਨ ਬਿਗਿਆਨ ਕੀ ਗਿਆਨ ਗਿਆਤਾ ॥੧੨॥੨੩੧॥
ਨਮੋ ਪੋਖਣੀ ਸੋਖਣੀਅੰ ਮ੍ਰਿੜਾਲੀ ॥
ਨਮੋ ਦੁਸਟ ਦੋਖਾਰਦਨੀ ਰੂਪ ਕਾਲੀ ॥
ਨਮੋ ਜੋਗ ਜੁਆਲਾ ਨਮੋ ਕਾਰਤਿਕ੍ਰਯਾਨੀ ॥
ਨਮੋ ਅੰਬਿਕਾ ਤੋਤਲਾ ਸ੍ਰੀ ਭਵਾਨੀ ॥੧੩॥੨੩੨॥
ਨਮੋ ਦੋਖ ਦਾਹੀ ਨਮੋ ਦੁਖ︀ਯ ਹਰਤਾ ॥
ਨਮੋ ਸਸਤ੍ਰਣੀ ਅਸਤ੍ਰਣੀ ਕਰਮ ਕਰਤਾ ॥
ਨਮੋ ਰਿਸਟਣੀ ਪੁਸਟਣੀ ਪਰਮ ਜੁਆਲਾ ॥
ਨਮੋ ਤਾਰੁਣੀਅੰ ਨਮੋ ਬ੍ਰਿਧ ਬਾਲਾ ॥੧੪॥੨੩੩॥
ਨਮੋ ਸਿੰਘ ਬਾਹੀ ਨਮੋਦਾੜ ਗਾੜੰ ॥
ਨਮੋ ਖਗ ਦਗੰ ਝਮਾ ਝਮ ਬਾੜੰ ॥
ਨਮੋ ਰੂੜਿ ਗੂੜੰ ਨਮੋ ਸਰਬ ਬਿਆਪੀ ॥
ਨਮੋ ਨਿਤ ਨਾਰਾਇਣੀ ਦੁਸਟ ਖਾਪੀ ॥੧੫॥੨੩੪॥
ਨਮੋ ਰਿਧਿ ਰੂਪੰ ਨਮੋ ਸਿਧ ਕਰਣੀ ॥
ਨਮੋ ਪੋਖਣੀ ਸੋਖਣੀ ਸਰਬ ਭਰਣੀ ॥
ਨਮੋ ਆਰਜਨੀ ਮਾਰਜਨੀ ਕਾਲ ਰਾਤ੍ਰੀ ॥
ਨਮੋ ਜੋਗ ਜ੍ਵਾਲੰ ਧਰੀ ਸਰਬ ਦਾਤ੍ਰੀ ॥੧੬॥੨੩੫॥
ਨਮੋ ਪਰਮ ਪਰਮੇਸ੍ਵਰੀ ਧਰਮ ਕਰਣੀ ॥
ਨਈ ਨਿਤ ਨਾਰਾਇਣੀ ਦੁਸਟ ਦਰਣੀ ॥
ਛਲਾ ਆਛਲਾ ਈਸੁਰੀ ਜੋਗ ਜੁਆਲੀ ॥
ਨਮੋ ਬਰਮਣੀ ਚਰਮਣੀ ਕ੍ਰੂਰ ਕਾਲੀ ॥੧੭॥੨੩੬॥
ਨਮੋ ਰੇਚਕਾ ਪੂਰਕਾ ਪ੍ਰਾਤ ਸੰਧਿਆ ॥
ਜਿਨੈ ਮੋਹ ਕੈ ਚਉਦਹੂੰ ਲੋਗ ਬੰਧਿਆ ॥
ਨਮੋ ਅੰਜਨੀ ਗੰਜਨੀ ਸਰਬ ਅਸਤ੍ਰਾ ॥
ਨਮੋ ਧਾਰਣੀ ਬਾਰਣੀ ਸਰਬ ਸਸਤ੍ਰਾ ॥੧੮॥੨੩੭॥
ਨਮੋ ਅੰਜਨੀ ਗੰਜਨੀ ਦੁਸਟ ਗਰਬਾ ॥
ਨਮੋ ਤੋਖਣੀ ਪੋਖਣੀ ਸੰਤ ਸਰਬਾ ॥
ਨਮੋ ਸਕਤਣੀ ਸੂਲਣੀ ਖੜਗ ਪਾਣੀ ॥
ਨਮੋ ਤਾਰਣੀ ਕਾਰਣੀਅੰ ਕ੍ਰਿਪਾਣੀ ॥੧੯॥੨੩੮॥
ਨਮੋ ਰੂਪ ਕਾਲੀ ਕਪਾਲੀ ਅਨੰਦੀ ॥
ਨਮੋ ਚੰਦ੍ਰਣੀ ਭਾਨੁਵੀਅੰ ਗੁਬਿੰਦੀ ॥
ਨਮੋ ਛੈਲ ਰੂਪਾ ਨਮੋ ਦੁਸਟ ਦਰਣੀ ॥
ਨਮੋ ਕਾਰਣੀ ਤਾਰਣੀ ਸ੍ਰਿਸਟ ਭਰਣੀ ॥੨੦॥੨੩੯॥
ਨਮੋ ਹਰਖਣੀ ਬਰਖਣੀ ਸਸਤ੍ਰ ਧਾਰਾ ॥
ਨਮੋ ਤਾਰਣੀ ਕਾਰਣੀਯੰ ਅਪਾਰਾ ॥
ਨਮੋ ਜੋਗਣੀ ਭੋਗਣੀ ਪ੍ਰਮ ਪ੍ਰਗਿਯਾ ॥
ਨਮੋ ਦੇਵ ਦਈਤਯਾਇਣੀ ਦੇਵਿ ਦੁਰਗਿਯਾ ॥੨੧॥੨੪੦॥
ਨਮੋ ਘੋਰਿ ਰੂਪਾ ਨਮੋ ਚਾਰੁ ਨੈਣਾ ॥
ਨਮੋ ਸੂਲਣੀ ਸੈਥਣੀ ਬਕ੍ਰ ਬੈਣਾ ॥
ਨਮੋ ਬ੍ਰਿਧ ਬੁਧੰ ਕਰੀ ਜੋਗ ਜੁਆਲਾ ॥
ਨਮੋ ਚੰਡ ਮੁੰਡੀ ਮ੍ਰਿੜਾ ਕ੍ਰੂਰ ਕਾਲਾ ॥੨੨॥੨੪੧॥
ਨਮੋ ਦੁਸਟ ਪੁਸਟਾਰਦਨੀ ਛੇਮ ਕਰਣੀ ॥
ਨਮੋ ਦਾੜ ਗਾੜਾ ਧਰੀ ਦੁਖ︀ਯ ਹਰਣੀ ॥
ਨਮੋ ਸਾਸਤ੍ਰ ਬੇਤਾ ਨਮੋ ਸਸਤ੍ਰ ਗਾਮੀ ॥
ਨਮੋ ਜਛ ਬਿਦਿਆ ਧਰੀ ਪੂਰਣ ਕਾਮੀ ॥੨੩॥੨੪੨॥
ਰਿਪੰ ਤਾਪਣੀ ਜਾਪਣੀ ਸਰਬ ਲੋਗਾ ॥
ਥਪੇ ਖਾਪਣੀ ਥਾਪਣੀ ਸਰਬ ਸੋਗਾ ॥
ਨਮੋ ਲੰਕੁੜੇਸੀ ਨਮੋ ਸਕਤਿ ਪਾਣੀ ॥
ਨਮੋ ਕਾਲਿਕਾ ਖੜਗ ਪਾਣੀ ਕ੍ਰਿਪਾਣੀ ॥੨੪॥੨੪੩॥
ਨਮੋ ਲੰਕੁੜੈਸਾ ਨਮੋ ਨਾਗ੍ਰ ਕੋਟੀ ॥
ਨਮੋ ਕਾਮ ਰੂਪਾ ਕਮਿਛਿਆ ਕਰੋਟੀ ॥
ਨਮੋ ਕਾਲ ਰਾਤ੍ਰੀ ਕਪਰਦੀ ਕਲਿਆਣੀ ॥
ਮਹਾ ਰਿਧਣੀ ਸਿਧ ਦਾਤੀ ਕ੍ਰਿਪਾਣੀ ॥੨੫॥੨੪੪॥
ਨਮੋ ਚਤੁਰ ਬਾਹੀ ਨਮੋ ਅਸਟ ਬਾਹਾ ॥
ਨਮੋ ਪੋਖਣੀ ਸਰਬ ਆਲਮ ਪਨਾਹਾ ॥
ਨਮੋ ਅੰਬਿਕਾ ਜੰਭਹਾ ਕਾਰਤਕ੍ਰਯਾਨੀ ॥
ਮ੍ਰਿੜਾਲੀ ਕਪਰਦੀ ਨਮੋ ਸ੍ਰੀ ਭਵਾਨੀ ॥੨੬॥੨੪੫॥
ਨਮੋ ਦੇਵ ਅਰਦ੍ਰਯਾਰਦਨੀ ਦੁਸਟ ਹੰਤੀ ॥
ਸਿਤਾ ਅਸਿਤਾ ਰਾਜ ਕ੍ਰਾਤੀ ਅਨੰਤੀ ॥
ਜੁਆਲਾ ਜਯੰਤੀ ਅਲਾਸੀ ਅਨੰਦੀ ॥
ਨਮੋ ਪਾਰਬ੍ਰਹਮੀ ਹਰੀ ਸੀ ਮੁਕੰਦੀ ॥੨੭॥੨੪੬॥
ਜਯੰਤੀ ਨਮੋ ਮੰਗਲਾ ਕਾਲਕਾਯੰ ॥
ਕਪਾਲੀ ਨਮੋ ਭਦ੍ਰਕਾਲੀ ਸਿਵਾਯੰ ॥
ਦੁਗਾਯੰ ਛਿਮਾਯੰ ਨਮੋ ਧਾਤ੍ਰੀਏਯੰ ॥
ਸੁਆਹਾ ਸੁਧਾਯੰ ਨਮੋ ਸੀਤਲੇਯੰ ॥੨੮॥੨੪੭॥
ਨਮੋ ਚਰਬਣੀ ਸਰਬ ਧਰਮੰ ਧੁਜਾਯੰ ॥
ਨਮੋ ਹਿੰਗੁਲਾ ਪਿੰਗੁਲਾ ਅੰਬਿਕਾਯੰ ॥
ਨਮੋ ਦੀਰਘ ਦਾੜਾ ਨਮੋ ਸਿਆਮ ਬਰਣੀ ॥
ਨਮੋ ਅੰਜਨੀ ਗੰਜਨੀ ਦੈਤ ਦਰਣੀ ॥੨੯॥੨੪੮॥
ਨਮੋ ਅਰਧ ਚੰਦ੍ਰਾਇਣੀ ਚੰਦ੍ਰਚੂੜੰ ॥
ਨਮੋ ਇੰਦ੍ਰ ਊਰਧਾ ਨਮੋ ਦਾੜ ਗੂੜੰ ॥
ਸਸੰ ਸੇਖਰੀ ਚੰਦ੍ਰਭਾਲਾ ਭਵਾਨੀ ॥
ਭਵੀ ਭੈਹਰੀ ਭੂਤਰਾਟੀ ਕ੍ਰਿਪਾਨੀ ॥੩੦॥੨੪੯॥
ਕਲੀ ਕਾਰਣੀ ਕਰਮ ਕਰਤਾ ਕਮਛ੍ਰਯਾ ॥
ਪਰੀ ਪਦਮਿਨੀ ਪੂਰਣੀ ਸਰਬ ਇਛ︀ਯਾ ॥
ਜਯਾ ਜੋਗਣੀ ਜਗ ਕਰਤਾ ਜਯੰਤੀ ॥
ਸੁਭਾ ਸੁਆਮਣੀ ਸ੍ਰਿਸਟਜਾ ਸਤ੍ਰੂਹੰਤੀ ॥੩੧॥੨੫੦॥
ਪਵਿਤ੍ਰੀ ਪੁਨੀਤਾ ਪੁਰਾਣੀ ਪਰੇਯੰ ॥
ਪ੍ਰਭੀ ਪੂਰਣੀ ਪਾਰਬ੍ਰਹਮੀ ਅਜੈਯੰ ॥
ਅਰੂਪੰ ਅਨੂਪੰ ਅਨਾਮੰ ਅਠਾਮੰ ॥
ਅਭੀਅੰ ਅਜੀਤੰ ਮਹਾ ਧਰਮ ਧਾਮੰ ॥੩੨॥੨੫੧॥
ਅਛੇਦੰ ਅਭੇਦੰ ਅਕਰਮੰ ਸੁ ਧਰਮੰ ॥
ਨਮੋ ਬਾਣ ਪਾਣੀ ਧਰੇ ਚਰਮ ਬਰਮੰ ॥
ਅਜੇਯੰ ਅਭੇਯੰ ਨਿਰੰਕਾਰ ਨਿਤ੍ਰਯੰ ॥
ਨਿਰੂਪੰ ਨਿਰਬਾਣੰ ਨਮਿਤ੍ਰਯੰ ਅਕ੍ਰਿਤ੍ਰਯੰ ॥੩੩॥੨੫੨॥
ਗੁਰੀ ਗਉਰਜਾ ਕਾਮਗਾਮੀ ਗੁਪਾਲੀ ॥
ਬਲੀ ਬੀਰਣੀ ਬਾਵਨਾ ਜਗ੍ਰਯਾ ਜੁਆਲੀ ॥
ਨਮੋ ਸਤ੍ਰੁ ਚਰਬਾਇਣੀ ਗਰਬ ਹਰਣੀ ॥
ਨਮੋ ਤੋਖਣੀ ਸੋਖਣੀ ਸਰਬ ਭਰਣੀ ॥੩੪॥੨੫੩॥
ਪਿਲੰਗੀ ਪਵੰਗੀ ਨਮੋ ਚਰਚਿਤੰਗੀ ॥
ਨਮੋ ਭਾਵਨੀ ਭੂਤ ਹੰਤਾ ਭੜਿੰਗੀ ॥
ਨਮੋ ਭੀਮਿ ਸਰੂਪਾ ਨਮੋ ਲੋਕ ਮਾਤਾ ॥
ਭਵੀ ਭਾਵਨੀ ਭਵਿਖ੍ਰਯਾਤ ਬਿਧਾਤਾ ॥੩੫॥੨੫੪॥
ਪ੍ਰਭੀ ਪੂਰਣੀ ਪਰਮ ਰੂਪੰ ਪਵਿਤ੍ਰੀ ॥
ਪਰੀ ਪੋਖਣੀ ਪਾਰਬ੍ਰਹਮੀ ਗਇਤ੍ਰੀ ॥
ਜਟੀ ਜੁਆਲ ਪਰਚੰਡ ਮੁੰਡੀ ਚਮੁੰਡੀ ॥
ਬਰੰਦਾਇਣੀ ਦੁਸਟ ਖੰਡੀ ਅਖੰਡੀ ॥੩੬॥੨੫੫॥
ਸਬੈ ਸੰਤ ਉਬਾਰੀ ਬਰੰ ਬ੍ਰਯੂਹ ਦਾਤਾ ॥
ਨਮੋ ਤਾਰਣੀ ਕਾਰਣੀ ਲੋਕ ਮਾਤਾ ॥
ਨਮਸਤ︀ਯੰ ਨਮਸਤ︀ਯੰ ਨਮਸਤ︀ਯੰ ਭਵਾਨੀ ॥
ਸਦਾ ਰਾਖ ਲੈ ਮੁਹਿ ਕ੍ਰਿਪਾ ਕੈ ਕ੍ਰਿਪਾਨੀ ॥੩੭॥੨੫੬॥
ਇਤਿ ਸ੍ਰੀ ਬਚਿਤ੍ਰ ਨਾਟਕੇ ਚੰਡੀ ਚਰਿਤ੍ਰੇ ਦੇਵੀ ਜੂ ਕੀ ਉਸਤਤ ਬਰਨਨੰ ਨਾਮ ਸਪਤਮੋ ਧਿਆਯ ਸੰਪੂਰਨਮ ਸਤੁ ਸੁਭਮ ਸਤੁ ॥੭॥
ਅਥ ਚੰਡੀ ਚਰਿਤ੍ਰ ਉਸਤਤ ਬਰਨਨੰ ॥
ਭੁਜੰਗ ਪ੍ਰਯਾਤ ਛੰਦ ॥
ਭਰੈ ਜੋਗਣੀ ਪਤ੍ਰ ਚਉਸਠ ਚਾਰੰ ॥
ਚਲੀ ਠਾਮ ਠਾਮੰ ਡਕਾਰੰ ਡਕਾਰੰ ॥
ਭਰੇ ਨੇਹ ਗੇਹੰ ਗਏ ਕੰਕ ਬੰਕੰ ॥
ਰੁਲੇ ਸੂਰਬੀਰੰ ਅਹਾੜੰ ਨ੍ਰਿਸੰਕੰ ॥੧॥੨੫੭॥
ਚਲੇ ਨਾਰਦਉ ਹਾਥਿ ਬੀਨਾ ਸੁਹਾਏ ॥
ਬਨੇ ਬਾਰਦੀ ਡੰਕ ਡਉਰੂ ਬਜਾਏ ॥
ਗਿਰੇ ਬਾਜਿ ਗਾਜੀ ਗਜੀ ਬੀਰ ਖੇਤੰ ॥
ਰੁਲੇ ਤਛ ਮੁਛੰ ਨਚੇ ਭੂਤ ਪ੍ਰੇਤੰ ॥੨॥੨੫੮॥
ਨਚੇ ਬੀਰ ਬੈਤਾਲ ਅਧੰ ਕਮਧੰ ॥
ਬਧੇ ਬਧ ਗੋਪਾ ਗੁਲਿਤ੍ਰਾਣ ਬਧੰ ॥
ਭਏ ਸਾਧੁ ਸੰਬੂਹ ਭੀਤੰ ਅਭੀਤੇ ॥
ਨਮੋ ਲੋਕ ਮਾਤਾ ਭਲੇ ਸਤ੍ਰੁ ਜੀਤੇ ॥੩॥੨੫੯॥
ਪੜੇ ਮੂੜ ਯਾ ਕੋ ਧਨੰ ਧਾਮ ਬਾਢੇ ॥
ਸੁਨੈ ਸੂਮ ਸੋਫੀ ਲਰੈ ਜੁਧ ਗਾਢੈ ॥
ਜਗੈ ਰੈਣਿ ਜੋਗੀ ਜਪੈ ਜਾਪ ਯਾ ਕੋ ॥
ਧਰੈ ਪਰਮ ਜੋਗੰ ਲਹੈ ਸਿਧਤਾ ਕੋ ॥੪॥੨੬੦॥
ਪੜੈ ਯਾਹਿ ਬਿਦ︀ਯਾਰਥੀ ਬਿਦ︀ਯਾ ਹੇਤੰ ॥
ਲਹੈ ਸਰਬ ਸਾਸਤ੍ਰਾਨ ਕੋ ਮਦ ਚੇਤੰ ॥
ਜਪੈ ਜੋਗ ਸੰਨ︀ਯਾਸ ਬੈਰਾਗ ਕੋਈ ॥
ਤਿਸੈ ਸਰਬ ਪੁੰਨ੍ਰਯਾਨ ਕੋ ਪੁੰਨਿ ਹੋਈ ॥੫॥੨੬੧॥
ਦੋਹਰਾ ॥
ਜੇ ਜੇ ਤੁਮਰੇ ਧਿਆਨ ਕੋ ਨਿਤ ਉਠਿ ਧਿਐਹੈ ਸੰਤ ॥
ਅੰਤ ਲਹੈਗੇ ਮੁਕਤਿ ਫਲੁ ਪਾਵਹਿਗੇ ਭਗਵੰਤ ॥੬॥੨੬੨॥
ਇਤਿ ਸ੍ਰੀ ਬਚਿਤ੍ਰ ਨਾਟਕੇ ਚੰਡੀ ਚਰਿਤ੍ਰੇ ਚੰਡੀ ਚਰਿਤ੍ਰ ਉਸਤਤਿ ਬਰਨਨੰ ਨਾਮ ਅਸਟਮੋ ਧਿਆਯ ਸੰਪੂਰਨਮ ਸਤੁ ਸੁਭਮ ਸਤੁ ॥੮॥
ੴ ਵਾਹਿਗੁਰੂ ਜੀ ਕੀ ਫ਼ਤਹ ॥
ਸ੍ਰੀ ਭਗਉਤੀ ਜੀ ਸਹਾਇ ॥
ਵਾਰ ਸ੍ਰੀ ਭਗਉਤੀ ਜੀ ਕੀ ॥
ਪਾਤਿਸਾਹੀ ੧੦ ॥
ਪ੍ਰਿਥਮ ਭਗੌਤੀ ਸਿਮਰਿ ਕੈ ਗੁਰ ਨਾਨਕ ਲਈਂ ਧਿਆਇ ॥
ਫਿਰ ਅੰਗਦ ਗੁਰ ਤੇ ਅਮਰਦਾਸੁ ਰਾਮਦਾਸੈ ਹੋਈਂ ਸਹਾਇ ॥
ਅਰਜਨ ਹਰਿਗੋਬਿੰਦ ਨੋ ਸਿਮਰੌ ਸ੍ਰੀ ਹਰਿਰਾਇ ॥
ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੇ ਸਭਿ ਦੁਖਿ ਜਾਇ ॥
ਤੇਗ ਬਹਾਦਰ ਸਿਮਰਿਐ ਘਰ ਨਉ ਨਿਧਿ ਆਵੈ ਧਾਇ ॥
ਸਭ ਥਾਈਂ ਹੋਇ ਸਹਾਇ ॥੧॥
ਪਉੜੀ ॥
ਖੰਡਾ ਪ੍ਰਿਥਮੈ ਸਾਜ ਕੈ ਜਿਨ ਸਭ ਸੈਸਾਰੁ ਉਪਾਇਆ ॥
ਬ੍ਰਹਮਾ ਬਿਸਨੁ ਮਹੇਸ ਸਾਜਿ ਕੁਦਰਤਿ ਦਾ ਖੇਲੁ ਰਚਾਇ ਬਣਾਇਆ ॥
ਸਿੰਧ ਪਰਬਤ ਮੇਦਨੀ ਬਿਨੁ ਥੰਮ੍ਹਾ ਗਗਨਿ ਰਹਾਇਆ ॥
ਸਿਰਜੇ ਦਾਨੋ ਦੇਵਤੇ ਤਿਨ ਅੰਦਰਿ ਬਾਦੁ ਰਚਾਇਆ ॥
ਤੈ ਹੀ ਦੁਰਗਾ ਸਾਜਿ ਕੈ ਦੈਤਾ ਦਾ ਨਾਸੁ ਕਰਾਇਆ ॥
ਤੈਥੋਂ ਹੀ ਬਲੁ ਰਾਮ ਲੈ ਨਾਲ ਬਾਣਾ ਦਹਸਿਰੁ ਘਾਇਆ ॥
ਤੈਥੋਂ ਹੀ ਬਲੁ ਕ੍ਰਿਸਨ ਲੈ ਕੰਸੁ ਕੇਸੀ ਪਕੜਿ ਗਿਰਾਇਆ ॥
ਬਡੇ ਬਡੇ ਮੁਨਿ ਦੇਵਤੇ ਕਈ ਜੁਗ ਤਿਨੀ ਤਨੁ ਤਾਇਆ ॥
ਕਿਨੀ ਤੇਰਾ ਅੰਤੁ ਨ ਪਾਇਆ ॥੨॥