ਨਰਾਜ ਛੰਦ

ਅਨੰਤ ਆਦਿ ਦੇਵ ਹੈ

ਬਿਅੰਤ ਭਰਮ ਭੇਵ ਹੈ

ਅਗਾਧਿ ਬਿਆਧਿ ਨਾਸ ਹੈ

ਸਦੈਵ ਸਰਬ ਪਾਸ ਹੈ ॥੧॥੯॥

ਬਚਿਤ੍ਰ ਚਿਤ੍ਰ ਚਾਪ ਹੈ

ਅਖੰਡ ਦੁਸਟ ਖਾਪ ਹੈ

ਅਭੇਦ ਆਦਿ ਕਾਲ ਹੈ

ਸਦੈਵ ਸਰਬ ਪਾਲ ਹੈ ॥੨॥੧੦॥

ਅਖੰਡ ਚੰਡ ਰੂਪ ਹੈ

ਪ੍ਰਚੰਡ ਸਰਬ ਸ੍ਰੂਪ ਹੈ

ਕਾਲ ਹੂੰ ਕੇ ਕਾਲ ਹੈ

ਸਦੈਵ ਰਛਪਾਲ ਹੈ ॥੩॥੧੧॥

ਕ੍ਰਿਪਾਲ ਦਿਆਲ ਰੂਪ ਹੈ

ਸਦੈਵ ਸਰਬ ਭੂਪ ਹੈ

ਅਨੰਤ ਸਰਬ ਆਸ ਹੈ

ਪਰੇਵ ਪਰਮ ਪਾਸ ਹੈ ॥੪॥੧੨॥

ਅਦ੍ਰਿਸਟ ਅੰਤ੍ਰ ਧਿਆਨ ਹੈ

ਸਦੈਵ ਸਰਬ ਮਾਨ ਹੈ

ਕ੍ਰਿਪਾਲ ਕਾਲ ਹੀਨ ਹੈ

ਸਦੈਵ ਸਾਧ ਅਧੀਨ ਹੈ ॥੫॥੧੩॥

ਭਜਸ ਤੁਯੰ

ਭਜਸ ਤੁਯੰ ਰਹਾਉ

ਅਗਾਧਿ ਬਿਆਧਿ ਨਾਸਨੰ

ਪਰੇਯੰ ਪਰਮ ਉਪਾਸਨੰ

ਤ੍ਰਿਕਾਲ ਲੋਕ ਮਾਨ ਹੈ

ਸਦੈਵ ਪੁਰਖ ਪਰਧਾਨ ਹੈ ॥੬॥੧੪॥

ਤਥਸ ਤੁਯੰ

ਤਥਸ ਤੁਯੰ ਰਹਾਉ

ਕ੍ਰਿਪਾਲ ਦਿਆਲ ਕਰਮ ਹੈ

ਅਗੰਜ ਭੰਜ ਭਰਮ ਹੈ

ਤ੍ਰਿਕਾਲ ਲੋਕ ਪਾਲ ਹੈ

ਸਦੈਵ ਸਰਬ ਦਿਆਲ ਹੈ ॥੭॥੧੫॥

ਜਪਸ ਤੁਯੰ

ਜਪਸ ਤੁਯੰ ਰਹਾਉ

ਮਹਾਨ ਮੋਨ ਮਾਨ ਹੈ

ਪਰੇਵ ਪਰਮ ਪ੍ਰਧਾਨ ਹੈ

ਪੁਰਾਨ ਪ੍ਰੇਤ ਨਾਸਨੰ

ਸਦੈਵ ਸਰਬ ਪਾਸਨੰ ॥੮॥੧੬॥

ਪ੍ਰਚੰਡ ਅਖੰਡ ਮੰਡਲੀ

ਉਦੰਡ ਰਾਜ ਸੁ ਥਲੀ

ਜਗੰਤ ਜੋਤਿ ਜੁਆਲਕਾ

ਜਲੰਤ ਦੀਪ ਮਾਲਕਾ ॥੯॥੧੭॥

ਕ੍ਰਿਪਾਲ ਦਿਆਲ ਲੋਚਨੰ

ਮੰਚਕ ਬਾਣ ਮੋਚਨੰ

ਸਿਰੰ ਕਰੀਟ ਧਾਰੀਯੰ

ਦਿਨੇਸ ਕ੍ਰਿਤ ਹਾਰੀਯੰ ॥੧੦॥੧੮॥

ਬਿਸਾਲ ਲਾਲ ਲੋਚਨੰ

ਮਨੋਜ ਮਾਨ ਮੋਚਨੰ

ਸੁਭੰਤ ਸੀਸ ਸੁ ਪ੍ਰਭਾ

ਚਕ੍ਰਤ ਚਾਰੁ ਚੰਦ੍ਰਕਾ ॥੧੧॥੧੯॥

ਜਗੰਤ ਜੋਤ ਜੁਆਲਕਾ

ਛਕੰਤ ਰਾਜ ਸੁ ਪ੍ਰਭਾ

ਜਗੰਤ ਜੋਤਿ ਜੈਤਸੀ

ਬਦੰਤ ਕ੍ਰਿਤ ਈਸੁਰੀ ॥੧੨॥੨੦॥

ਤ੍ਰਿਭੰਗੀ ਛੰਦ ਤ੍ਵਪ੍ਰਸਾਦਿ

ਅਨਕਾਦ ਸਰੂਪੰ ਅਮਿਤ ਬਿਭੂਤੰ ਅਚਲ ਸਰੂਪੰ ਬਿਸੁ ਕਰਣੰ

ਜਗ ਜੋਤਿ ਪ੍ਰਕਾਸੰ ਆਦਿ ਅਨਾਸੰ ਅਮਿਤ ਅਗਾਸੰ ਸਰਬ ਭਰਣੰ

ਅਨਗੰਜ ਅਕਾਲੰ ਬਿਸੁ ਪ੍ਰਤਿਪਾਲੰ ਦੀਨ ਦਿਆਲੰ ਸੁਭ ਕਰਣੰ

ਆਨੰਦ ਸਰੂਪੰ ਅਨਹਦ ਰੂਪੰ ਅਮਿਤ ਬਿਭੂਤੰ ਤਵ ਸਰਣੰ ॥੧॥੨੧॥

ਬਿਸ੍ਵੰਭਰ ਭਰਣੰ ਜਗਤ ਪ੍ਰਕਰਣੰ ਅਧਰਣ ਧਰਣੰ ਸਿਸਟ ਕਰੰ

ਆਨੰਦ ਸਰੂਪੀ ਅਨਹਦ ਰੂਪੀ ਅਮਿਤ ਬਿਭੂਤੀ ਤੇਜ ਬਰੰ

ਅਨਖੰਡ ਪ੍ਰਤਾਪੰ ਸਭ ਜਗ ਥਾਪੰ ਅਲਖ ਅਤਾਪੰ ਬਿਸੁ ਕਰੰ

ਅਦ੍ਵੈ ਅਬਿਨਾਸੀ ਤੇਜ ਪ੍ਰਕਾਸੀ ਸਰਬ ਉਦਾਸੀ ਏਕ ਹਰੰ ॥੨॥੨੨॥

ਅਨਖੰਡ ਅਮੰਡੰ ਤੇਜ ਪ੍ਰਚੰਡੰ ਜੋਤਿ ਉਦੰਡੰ ਅਮਿਤ ਮਤੰ

ਅਨਭੈ ਅਨਗਾਧੰ ਅਲਖ ਅਬਾਧੰ ਬਿਸੁ ਪ੍ਰਸਾਧੰ ਅਮਿਤ ਗਤੰ

ਆਨੰਦ ਸਰੂਪੀ ਅਨਹਦ ਰੂਪੀ ਅਚਲ ਬਿਭੂਤੀ ਭਵ ਤਰਣੰ

ਅਨਗਾਧਿ ਅਬਾਧੰ ਜਗਤ ਪ੍ਰਸਾਧੰ ਸਰਬ ਅਰਾਧੰ ਤਵ ਸਰਣੰ ॥੩॥੨੩॥

ਅਕਲੰਕ ਅਬਾਧੰ ਬਿਸੁ ਪ੍ਰਸਾਧੰ ਜਗਤ ਅਰਾਧੰ ਭਵ ਨਾਸੰ

ਬਿਸ੍ਵੰਭਰ ਭਰਣੰ ਕਿਲਵਿਖ ਹਰਣੰ ਪਤਤ ਉਧਰਣੰ ਸਭ ਸਾਥੰ

ਅਨਾਥਨ ਨਾਥੇ ਅਕ੍ਰਿਤ ਅਗਾਥੇ ਅਮਿਤ ਅਨਾਥੇ ਦੁਖ ਹਰਣੰ

ਅਗੰਜ ਅਬਿਨਾਸੀ ਜੋਤਿ ਪ੍ਰਕਾਸੀ ਜਗਤ ਪ੍ਰਣਾਸੀ ਤੁਯ ਸਰਣੰ ॥੪॥੨੪॥

ਕਲਸ

ਅਮਿਤ ਤੇਜ ਜਗ ਜੋਤਿ ਪ੍ਰਕਾਸੀ

ਆਦਿ ਅਛੇਦ ਅਭੈ ਅਬਿਨਾਸੀ

ਪਰਮ ਤਤ ਪਰਮਾਰਥ ਪ੍ਰਕਾਸੀ

ਆਦਿ ਸਰੂਪ ਅਖੰਡ ਉਦਾਸੀ ॥੫॥੨੫॥

ਤ੍ਰਿਭੰਗੀ ਛੰਦ

ਅਖੰਡ ਉਦਾਸੀ ਪਰਮ ਪ੍ਰਕਾਸੀ ਆਦਿ ਅਨਾਸੀ ਬਿਸ੍ਵ ਕਰੰ

ਜਗਤਾਵਲ ਕਰਤਾ ਜਗਤ ਪ੍ਰਹਰਤਾ ਸਭ ਜਗ ਭਰਤਾ ਸਿਧ ਭਰੰ

ਅਛੈ ਅਬਿਨਾਸੀ ਤੇਜ ਪ੍ਰਕਾਸੀ ਰੂਪ ਸੁ ਰਾਸੀ ਸਰਬ ਛਿਤੰ

ਆਨੰਦ ਸਰੂਪੀ ਅਨਹਦ ਰੂਪੀ ਅਲਖ ਬਿਭੂਤੀ ਅਮਿਤ ਗਤੰ ॥੬॥੨੬॥