ਸਤਿਗੁਰ ਪ੍ਰਸਾਦਿ

ਸ੍ਰੀ ਭਗਉਤੀ ਜੀ ਸਹਾਇ

ਅਥ ਗਿਆਨ ਪ੍ਰਬੋਧ ਗ੍ਰੰਥ ਲਿਖ︀ਯਤੇ

ਪਾਤਿਸਾਹੀ ੧੦

ਭੁਜੰਗ ਪ੍ਰਯਾਤ ਛੰਦ ਤ੍ਵਪ੍ਰਸਾਦਿ

ਨਮੋ ਨਾਥ ਪੂਰੇ ਸਦਾ ਸਿਧ ਕਰਮੰ

ਅਛੇਦੀ ਅਭੇਦੀ ਸਦਾ ਏਕ ਧਰਮੰ

ਕਲੰਕੰ ਬਿਨਾ ਨਿਹਕਲੰਕੀ ਸਰੂਪੇ

ਅਛੇਦੰ ਅਭੇਦੰ ਅਖੇਦੰ ਅਨੂਪੇ ॥੧॥

ਨਮੋ ਲੋਕ ਲੋਕੇਸ੍ਵਰੰ ਲੋਕ ਨਾਥੇ

ਸਦੈਵੰ ਸਦਾ ਸਰਬ ਸਾਥੰ ਅਨਾਥੇ

ਨੋਮ ਏਕ ਰੂਪੰ ਅਨੇਕੰ ਸਰੂਪੇ

ਸਦਾ ਸਰਬ ਸਾਹੰ ਸਦਾ ਸਰਬ ਭੂਪੇ ॥੨॥

ਅਛੇਦੰ ਅਭੇਦੰ ਅਨਾਮੰ ਅਠਾਮੰ

ਸਦਾ ਸਰਬਦਾ ਸਿਧਦਾ ਬੁਧਿ ਧਾਮੰ

ਅਜੰਤ੍ਰੰ ਅਮੰਤ੍ਰੰ ਅਕੰਤ੍ਰੰ ਅਭਰੰਮੰ

ਅਖੇਦੰ ਅਭੇਦੰ ਅਛੇਦੰ ਅਕਰਮੰ ॥੩॥

ਅਗਾਧੇ ਅਬਾਧੇ ਅਗੰਤੰ ਅਨੰਤੰ

ਅਲੇਖੰ ਅਭੇਖੰ ਅਭੂਤੰ ਅਗੰਤੰ

ਰੰਗੰ ਰੂਪੰ ਜਾਤੰ ਪਾਤੰ

ਸਤ੍ਰੋ ਮਿਤ੍ਰੋ ਪੁਤ੍ਰੋ ਮਾਤੰ ॥੪॥

ਅਭੂਤੰ ਅਭੰਗੰ ਅਭਿਖੰ ਭਵਾਨੰ

ਪਰੇਯੰ ਪੁਨੀਤੰ ਪਵਿਤ੍ਰੰ ਪ੍ਰਧਾਨੰ

ਅਗੰਜੇ ਅਭੰਜੇ ਅਕਾਮੰ ਅਕਰਮੰ

ਅਨੰਤੇ ਬਿਅੰਤੇ ਅਭੂਮੇ ਅਭਰਮੰ ॥੫॥

ਨਹੀ ਜਾਨ ਜਾਈ ਕਛੂ ਰੂਪ ਰੇਖੰ

ਕਹਾ ਬਾਸੁ ਤਾ ਕੋ ਫਿਰੈ ਕਉਨ ਭੇਖੰ

ਕਹਾ ਨਾਮ ਤਾ ਕੋ ਕਹਾ ਕੈ ਕਹਾਵੈ

ਕਹਾ ਮੈ ਬਖਾਨੋ ਕਹੈ ਮੈ ਆਵੈ ॥੬॥

ਅਜੋਨੀ ਅਜੈ ਪਰਮ ਰੂਪੀ ਪ੍ਰਧਾਨੈ

ਅਛੇਦੀ ਅਭੇਦੀ ਅਰੂਪੀ ਮਹਾਨੈ

ਅਸਾਧੇ ਅਗਾਧੇ ਅਗੰਜੁਲ ਗਨੀਮੇ

ਅਰੰਜੁਲ ਅਰਾਧੇ ਰਹਾਕੁਲ ਰਹੀਮੇ ॥੭॥

ਸਦਾ ਸਰਬਦਾ ਸਿਧਦਾ ਬੁਧਿ ਦਾਤਾ

ਨਮੋ ਲੋਕ ਲੋਕੇਸ੍ਵਰੰ ਲੋਕ ਗ︀ਯਾਤਾ

ਅਛੇਦੀ ਅਭੈ ਆਦਿ ਰੂਪੰ ਅਨੰਤੰ

ਅਛੇਦੀ ਅਛੈ ਆਦਿ ਅਦ੍ਵੈ ਦੁਰੰਤੰ ॥੮॥