ਛਪੈ ਛੰਦ

ਨਮੋ ਨਾਥ ਨ੍ਰਿਦਾਇਕ ਨਮੋ ਨਿਮ ਰੂਪ ਨਿਰੰਜਨ

ਅਗੰਜਾਣ ਅਗੰਜਣ ਅਭੰਜ ਅਨਭੇਦ ਅਭੰਜਨ

ਅਛੈ ਅਖੈ ਅਬਿਕਾਰ ਅਭੈ ਅਨਭਿਜ ਅਭੇਦਨ

ਅਖੈਦਾਨ ਖੇਦਨ ਅਖਿਜ ਅਨਛਿਦ੍ਰ ਅਛੇਦਨ

ਆਜਾਨ ਬਾਹੁ ਸਾਰੰਗਧਰ ਖੜਗਪਾਣ ਦੁਰਜਨ ਦਲਣ

ਨਰ ਵਰ ਨਰੇਸ ਨਾਇਕ ਨ੍ਰਿਪਣਿ ਨਮੋ ਨਵਲ ਜਲ ਥਲ ਰਵਣਿ ॥੪॥੩੫॥

ਦੀਨ ਦਯਾਲ ਦੁਖ ਹਰਣ ਦੁਰਮਤ ਹੰਤਾ ਦੁਖ ਖੰਡਣ

ਮਹਾ ਮੋਨ ਮਨ ਹਰਨ ਮਦਨ ਮੂਰਤ ਮਹਿ ਮੰਡਨ

ਅਮਿਤ ਤੇਜ ਅਬਿਕਾਰ ਅਖੈ ਆਭੰਜ ਅਮਿਤ ਬਲ

ਨਿਰਭੰਜ ਨਿਰਭਉ ਨਿਰਵੈਰ ਨਿਰਜੁਰ ਨ੍ਰਿਪ ਜਲ ਥਲ

ਅਛੈ ਸਰੂਪ ਅਛੂ ਅਛਿਤ ਅਛੈ ਅਛਾਨ ਅਛਰ

ਅਦ੍ਵੈ ਸਰੂਪ ਅਦ੍ਵਿਯ ਅਮਰ ਅਭਿਬੰਦਤ ਸੁਰ ਨਰ ਅਸੁਰ ॥੫॥੩੬॥

ਕੁਲ ਕਲੰਕ ਕਰਿ ਹੀਨ ਕ੍ਰਿਪਾ ਸਾਗਰ ਕਰੁਣਾ ਕਰ

ਕਰਣ ਕਾਰਣ ਸਮਰਥ ਕ੍ਰਿਪਾ ਕੀ ਸੂਰਤ ਕ੍ਰਿਤ ਧਰ

ਕਾਲ ਕਰਮ ਕਰ ਹੀਨ ਕ੍ਰਿਆ ਜਿਹ ਕੋਇ ਬੁਝੈ

ਕਹਾ ਕਹੈ ਕਹਿ ਕਰੈ ਕਹਾ ਕਾਲਨ ਕੈ ਸੁਝੈ

ਕੰਜਲਕ ਨੈਨ ਕੰਬੂ ਗ੍ਰੀਵਹਿ ਕਟਿ ਕੇਹਰ ਕੁੰਜਰ ਗਵਨ

ਕਦਲੀ ਕੁਰੰਕ ਕਰਪੂਰ ਗਤ ਬਿਨ ਅਕਾਲ ਦੁਜੋ ਕਵਨ ॥੬॥੩੭॥

ਅਲਖ ਰੂਪ ਅਲੇਖ ਅਬੈ ਅਨਭੂਤ ਅਭੰਜਨ

ਆਦਿ ਪੁਰਖ ਅਬਿਕਾਰ ਅਜੈ ਅਨਗਾਧ ਅਗੰਜਨ

ਨਿਰਬਿਕਾਰ ਨਿਰਜੁਰ ਸਰੂਪ ਨਿਰ ਦ੍ਵੈਖ ਨਿਰੰਜਨ

ਅਭੰਜਾਨ ਭੰਜਨ ਅਨਭੇਦ ਅਨਭੂਤ ਅਭੰਜਨ

ਸਾਹਾਨ ਸਾਹ ਸੁੰਦਰ ਸੁਮਤ ਬਡ ਸਰੂਪ ਬਡਵੈ ਬਖਤ

ਕੋਟਕਿ ਪ੍ਰਤਾਪ ਭੂਅ ਭਾਨ ਜਿਮ ਤਪਤ ਤੇਜ ਇਸਥਿਤ ਤਖਤ ॥੭॥੩੮॥

ਛਪੈ ਛੰਦ ਤ੍ਵਪ੍ਰਸਾਦਿ

ਚਕ੍ਰਤ ਚਾਰ ਚਕ੍ਰਵੈ ਚਕ੍ਰਤ ਚਉਕੁੰਟ ਚਵਗਨ

ਕੋਟ ਸੂਰ ਸਮ ਤੇਜ ਤੇਜ ਨਹੀ ਦੂਨ ਚਵਗਨ

ਕੋਟ ਚੰਦ ਚਕ ਪਰੈ ਤੁਲ ਨਹੀ ਤੇਜ ਬਿਚਾਰਤ

ਬਿਆਸ ਪਰਾਸਰ ਬ੍ਰਹਮ ਭੇਦ ਨਹਿ ਬੇਦ ਉਚਾਰਤ

ਸਾਹਾਨ ਸਾਹ ਸਾਹਿਬ ਸੁਘਰਿ ਅਤਿ ਪ੍ਰਤਾਪ ਸੁੰਦਰ ਸਬਲ

ਰਾਜਾਨ ਰਾਜ ਸਾਹਿਬ ਸਬਲ ਅਮਿਤ ਤੇਜ ਅਛੈ ਅਛਲ ॥੮॥੩੯॥