ਕਬਿਤੁ ਤ੍ਵਪ੍ਰਸਾਦਿ

ਗਹਿਓ ਜੋ ਜਾਇ ਸੋ ਅਗਾਹ ਕੈ ਕੈ ਗਾਈਅਤੁ ਛੇਦਿਓ ਜੋ ਜਾਇ ਸੋ ਅਛੇਦ ਕੈ ਪਛਾਨੀਐ

ਗੰਜਿਓ ਜੋ ਜਾਇ ਸੋ ਅਗੰਜ ਕੈ ਕੈ ਜਾਨੀਅਤੁ ਭੰਜਿਓ ਜੋ ਜਾਇ ਸੋ ਅਭੰਜ ਕੈ ਕੈ ਮਾਨੀਐ

ਸਾਧਿਓ ਜੋ ਜਾਇ ਸੋ ਅਸਾਧਿ ਕੈ ਕੈ ਸਾਧ ਕਰ ਛਲਿਓ ਜੋ ਜਾਇ ਸੋ ਅਛਲ ਕੈ ਪ੍ਰਮਾਨੀਐ

ਮੰਤ੍ਰ ਮੈ ਆਵੈ ਸੋ ਅਮੰਤ੍ਰ ਕੈ ਕੈ ਮਾਨੁ ਮਨ ਜੰਤ੍ਰ ਮੈ ਆਵੈ ਸੋ ਅਜੰਤ੍ਰ ਕੈ ਕੈ ਜਾਨੀਐ ॥੧॥੪੦॥

ਜਾਤ ਮੈ ਆਵੈ ਸੋ ਅਜਾਤ ਕੈ ਕੈ ਜਾਨ ਜੀਅ ਪਾਤ ਮੈ ਆਵੈ ਸੋ ਅਪਾਤ ਕੈ ਬੁਲਾਈਐ

ਭੇਦ ਮੈ ਆਵੈ ਸੋ ਅਭੇਦ ਕੈ ਕੈ ਭਾਖੀਅਤੁ ਛੇਦ︀ਯੋ ਜੋ ਜਾਇ ਸੋ ਅਛੇਦ ਕੈ ਸੁਨਾਈਐ

ਖੰਡਿਓ ਜੋ ਜਾਇ ਸੋ ਅਖੰਡ ਜੂ ਕੋ ਖਿਆਲੁ ਕੀਜੈ ਖਿਆਲ ਮੈ ਆਵੈ ਗਮੁ ਤਾ ਕੋ ਸਦਾ ਖਾਈਐ

ਜੰਤ੍ਰ ਮੈ ਆਵੈ ਅਜੰਤ੍ਰ ਕੈ ਕੈ ਜਾਪੀਅਤੁ ਧਿਆਨ ਮੈ ਆਵੈ ਤਾ ਕੋ ਧਿਆਨੁ ਕੀਜੈ ਧਿਆਈਐ ॥੨॥੪੧॥

ਛਤ੍ਰਧਾਰੀ ਛਤ੍ਰੀਪਤਿ ਛੈਲ ਰੂਪ ਛਿਤਨਾਥ ਛੌਣੀ ਕਰ ਛਾਇਆ ਬਰ ਛਤ੍ਰੀਪਤ ਗਾਈਐ

ਬਿਸ੍ਵ ਨਾਥ ਬਿਸ੍ਵੰਭਰ ਬੇਦਨਾਥ ਬਾਲਾਕਰ ਬਾਜੀਗਰਿ ਬਾਨਧਾਰੀ ਬੰਧ ਬਤਾਈਐ

ਨਿਉਲੀ ਕਰਮ ਦੂਧਾਧਾਰੀ ਬਿਦਿਆਧਰ ਬ੍ਰਹਮਚਾਰੀ ਧਿਆਨ ਕੋ ਲਗਾਵੈ ਨੈਕ ਧਿਆਨ ਹੂੰ ਪਾਈਐ

ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਐਸੋ ਰਾਜ ਛੋਡਿ ਅਉਰ ਦੂਜਾ ਕਉਨ ਧਿਆਈਐ ॥੩॥੪੨॥

ਜੁਧ ਕੇ ਜਿਤਈਆ ਰੰਗ ਭੂਮ ਕੇ ਭਵਈਆ ਭਾਰ ਭੂਮ ਕੇ ਮਿਟਈਆ ਨਾਥ ਤੀਨ ਲੋਕ ਗਾਈਐ

ਕਾਹੂ ਕੇ ਤਨਈਆ ਹੈ ਮਈਆ ਜਾ ਕੇ ਭਈਆ ਕੋਊ ਛਉਨੀ ਹੂ ਕੇ ਛਈਆ ਛੋਡ ਕਾ ਸਿਉ ਪ੍ਰੀਤ ਲਾਈਐ

ਸਾਧਨਾ ਸਧਈਆ ਧੂਲ ਧਾਨੀ ਕੇ ਧੁਜਈਆ ਧੋਮ ਧਾਰ ਕੇ ਧਰਈਆ ਧਿਆਨ ਤਾ ਕੋ ਸਦਾ ਲਾਈਐ

ਆਉ ਕੇ ਬਢਈਆ ਏਕ ਨਾਮ ਕੇ ਜਪਈਆ ਅਉਰ ਕਾਮ ਕੇ ਕਰਈਆ ਛੋਡ ਅਉਰ ਕਉਨ ਧਿਆਈਐ ॥੪॥੪੩॥

ਕਾਮ ਕੋ ਕੁਨਿੰਦਾ ਖੈਰ ਖੂਬੀ ਕੋ ਦਿਹੰਦਾ ਗਜ ਗਾਜੀ ਕੋ ਗਜਿੰਦਾ ਸੋ ਕੁਨਿੰਦਾ ਕੈ ਬਤਾਈਐ

ਚਾਮ ਕੇ ਚਲਿੰਦਾ ਘਾਉ ਘਾਮ ਤੇ ਬਚਿੰਦਾ ਛਤ੍ਰ ਛੈਨੀ ਕੇ ਛਲਿੰਦਾ ਸੋ ਦਿਹੰਦਾ ਕੈ ਮਨਾਈਐ

ਜਰ ਕੇ ਦਿਹੰਦਾ ਜਾਨ ਮਾਨ ਕੋ ਜਨਿੰਦਾ ਜੋਤ ਜੇਬ ਕੋ ਗਜਿੰਦਾ ਜਾਨ ਮਾਨ ਜਾਨ ਗਾਈਐ

ਦੋਖ ਕੇ ਦਲਿੰਦਾ ਦੀਨ ਦਾਨਸ ਦਿਹੰਦਾ ਦੋਖ ਦੁਰਜਨ ਦਲਿੰਦਾ ਧਿਆਇ ਦੂਜੋ ਕਉਨ ਧਿਆਈਐ ॥੫॥੪੪॥

ਸਾਲਿਸ ਸਹਿੰਦਾ ਸਿਧਤਾਈ ਕੋ ਸਧਿੰਦਾ ਅੰਗ ਅੰਗ ਮੈ ਅਵਿੰਦਾ ਏਕੁ ਏਕੋ ਨਾਥ ਜਾਨੀਐ

ਕਾਲਖ ਕਟਿੰਦਾ ਖੁਰਾਸਾਨ ਕੋ ਖੁਨਿੰਦਾ ਗ੍ਰਬ ਗਾਫਲ ਗਿਲਿੰਦਾ ਗੋਲ ਗੰਜਖ ਬਖਾਨੀਐ

ਗਾਲਬ ਗਰੰਦਾ ਜੀਤ ਤੇਜ ਕੇ ਦਿਹੰਦਾ ਚਿਤ੍ਰ ਚਾਪ ਕੇ ਚਲਿੰਦਾ ਛੋਡ ਅਉਰ ਕਉਨ ਆਨੀਐ

ਸਤਤਾ ਦਿਹੰਦਾ ਸਤਤਾਈ ਕੋ ਸੁਖਿੰਦਾ ਕਰਮ ਕਾਮ ਕੋ ਕੁਨਿੰਦਾ ਛੋਡ ਦੂਜਾ ਕਉਨ ਮਾਨੀਐ ॥੬॥੪੫॥

ਜੋਤ ਕੋ ਜਗਿੰਦਾ ਜੰਗੇ ਜਾਫਰੀ ਦਿਹੰਦਾ ਮਿਤ੍ਰ ਮਾਰੀ ਕੇ ਮਲਿੰਦਾ ਪੈ ਕੁਨਿੰਦਾ ਕੈ ਬਖਾਨੀਐ

ਪਾਲਕ ਪੁਨਿੰਦਾ ਪਰਮ ਪਾਰਸੀ ਪ੍ਰਗਿੰਦਾ ਰੰਗ ਰਾਗ ਕੇ ਸੁਨਿੰਦਾ ਪੈ ਅਨੰਦਾ ਤੇਜ ਮਾਨੀਐ

ਜਾਪ ਕੇ ਜਪਿੰਦਾ ਖੈਰ ਖੂਬੀ ਕੇ ਦਹਿੰਦਾ ਖੂਨ ਮਾਫ ਕੋ ਕੁਨਿੰਦਾ ਹੈ ਅਭਿਜ ਰੂਪ ਠਾਨੀਐ

ਆਰਜਾ ਦਹਿੰਦਾ ਰੰਗ ਰਾਗ ਕੋ ਬਿਢੰਦਾ ਦੁਸਟ ਦ੍ਰੋਹ ਕੇ ਦਲਿੰਦਾ ਛੋਡ ਦੂਜੋ ਕੌਨ ਮਾਨੀਐ ॥੭॥੪੬॥

ਆਤਮਾ ਪ੍ਰਧਾਨ ਜਾਹ ਸਿਧਤਾ ਸਰੂਪ ਤਾਹ ਬੁਧਤਾ ਬਿਭੂਤ ਜਾਹ ਸਿਧਤਾ ਸੁਭਾਉ ਹੈ

ਰਾਗ ਭੀ ਰੰਗ ਤਾਹਿ ਰੂਪ ਭੀ ਰੇਖ ਜਾਹਿ ਅੰਗ ਭੀ ਸੁਰੰਗ ਤਾਹ ਰੰਗ ਕੇ ਸੁਭਾਉ ਹੈ

ਚਿਤ੍ਰ ਸੋ ਬਚਿਤ੍ਰ ਹੈ ਪਰਮਤਾ ਪਵਿਤ੍ਰ ਹੈ ਸੁ ਮਿਤ੍ਰ ਹੂੰ ਕੇ ਮਿਤ੍ਰ ਹੈ ਬਿਭੂਤ ਕੋ ਉਪਾਉ ਹੈ

ਦੇਵਨ ਕੇ ਦੇਵ ਹੈ ਕਿ ਸਾਹਨ ਕੇ ਸਾਹ ਹੈ ਕਿ ਰਾਜਨ ਕੋ ਰਾਜੁ ਹੈ ਕਿ ਰਾਵਨ ਕੋ ਰਾਉ ਹੈ ॥੮॥੪੭॥