ਰੂਆਲ ਛੰਦ

ਰਾਜ ਕੋ ਗ੍ਰਿਹ ਪਾਇ ਕੈ ਜਨਮੇਜ ਰਾਜ ਮਹਾਨ

ਸੂਰਬੀਰ ਹਠੀ ਤਪੀ ਦਸ ਚਾਰ ਚਾਰ ਨਿਧਾਨ

ਪਿਤਰ ਕੇ ਬਧ ਕੋਪ ਤੇ ਸਬ ਬਿਪ੍ਰ ਲੀਨ ਬੁਲਾਇ

ਸਰਪ ਮੇਧ ਕਰਿਯੋ ਲਗੇ ਮਖ ਧਰਮ ਕੇ ਚਿਤ ਚਾਇ ॥੧॥੧੬੫॥

ਏਕ ਕੋਸ ਪ੍ਰਮਾਨ ਲਉ ਮਖ ਕੁੰਡ ਕੀਨ ਬਨਾਇ

ਮੰਤ੍ਰ ਸਕਤ ਕਰਨੈ ਲਗੇ ਤਹਿ ਹੋਮ ਬਿਪ੍ਰ ਬਨਾਇ

ਆਨ ਆਨ ਗਿਰੈ ਲਗੇ ਤਹਿ ਸਰਪ ਕੋਟ ਅਪਾਰ

ਜਤ੍ਰ ਤਤ੍ਰ ਉਠੀ ਜੈਤ ਧੁਨ ਭੂਮ ਭੂਰ ਉਦਾਰ ॥੨॥੧੬੬॥

ਹਸਤ ਏਕ ਦੂ ਹਸਤ ਤੀਨ ਚਉ ਹਸਤ ਪੰਚ ਪ੍ਰਮਾਨ

ਬੀਸ ਹਾਥ ਇਕੀਸ ਹਾਥ ਪਚੀਸ ਹਾਥ ਸਮਾਨ

ਤੀਸ ਹਾਥ ਬਤੀਸ ਹਾਥ ਛਤੀਸ ਹਾਥ ਗਿਰਾਹਿ

ਆਨ ਆਨ ਗਿਰੈ ਤਹਾ ਸਭ ਭਸਮ ਭੂਤ ਹੋਇ ਜਾਇ ॥੩॥੧੬੭॥

ਏਕ ਸੌ ਹਸਤ ਪ੍ਰਮਾਨ ਦੋ ਸੌ ਹਸਤ ਪ੍ਰਮਾਨ

ਤੀਨ ਸੌ ਹਸਤ ਪ੍ਰਮਾਨ ਚਤ੍ਰ ਸੈ ਸੁ ਸਮਾਨ

ਪਾਚ ਸੈ ਖਟ ਸੈ ਲਗੇ ਤਹਿ ਬੀਚ ਆਨ ਗਿਰੰਤ

ਸਹੰਸ ਹਸਤ ਪ੍ਰਮਾਨ ਲਉ ਸਭ ਹੋਮ ਹੋਤ ਅਨੰਤ ॥੪॥੧੬੮॥