ਸ੍ਰੀ ਬਰਣ ਬਧਹ

ਚੰਦ੍ਰ ਬਰਣੇ ਸੁਕਰਨਿ ਸਿਯਾਮ ਸੁਵਰਨ ਪੂਛ ਸਮਾਨ

ਰਤਨ ਤੁੰਗ ਉਤੰਗ ਬਾਜਤ ਉਚ ਸ੍ਰਵਾਹ ਸਮਾਨ

ਨਿਰਤ ਕਰਤ ਚਲੈ ਧਰਾ ਪਰਿ ਕਾਮ ਰੂਪ ਪ੍ਰਭਾਇ

ਦੇਖਿ ਦੇਖਿ ਛਕੈ ਸਭੈ ਨ੍ਰਿਪ ਰੀਝਿ ਇਉ ਨ੍ਰਿਪਰਾਇ ॥੯॥੧੫੦॥

ਬੀਣ ਬੇਣ ਮ੍ਰਿਦੰਗ ਬਾਜਤ ਬਾਸੁਰੀ ਸੁਰਨਾਇ

ਮੁਰਜ ਤੂਰ ਮੁਚੰਗ ਮੰਦਲ ਚੰਗ ਬੰਗ ਸਨਾਇ

ਢੋਲ ਢੋਲਕ ਖੰਜਕਾ ਡਫ ਝਾਝ ਕੋਟ ਬਜੰਤ

ਜੰਗ ਘੁੰਘਰੂ ਟਲਕਾ ਉਪਜੰਤ ਰਾਗ ਅਨੰਤ ॥੧੦॥੧੫੧॥

ਅਮਿਤ ਸਬਦ ਬਜੰਤ੍ਰ ਭੇਰਿ ਹਰੰਤ ਬਾਜ ਅਪਾਰ

ਜਾਤ ਜਉਨ ਦਿਸਾਨ ਕੇ ਪਛ ਲਾਗ ਹੀ ਸਿਰਦਾਰ

ਜਉਨ ਬਾਧ ਤੁਰੰਗ ਜੂਝਤ ਜੀਤੀਐ ਕਰਿ ਜੁਧ

ਆਨ ਜੌਨ ਮਿਲੈ ਬਚੈ ਨਹਿ ਮਾਰੀਐ ਕਰਿ ਕ੍ਰੁਧ ॥੧੧॥੧੫੨॥

ਹੈਯ ਫੇਰ ਚਾਰ ਦਿਸਾਨ ਮੈ ਸਭ ਜੀਤ ਕੈ ਛਿਤਪਾਲ

ਬਾਜਮੇਧ ਕਰਿਯੋ ਸਪੂਰਨ ਅਮਿਤ ਜਗ ਰਿਸਾਲ

ਭਾਤ ਭਾਤ ਅਨੇਕ ਦਾਨ ਸੁ ਦੀਜੀਅਹਿ ਦਿਜਰਾਜ

ਭਾਤ ਭਾਤ ਪਟੰਬਰਾਦਿਕ ਬਾਜਿਯੋ ਗਜਰਾਜ ॥੧੨॥੧੫੩॥

ਅਨੇਕ ਦਾਨ ਦੀਏ ਦਿਜਾਨਨ ਅਮਿਤ ਦਰਬ ਅਪਾਰ

ਹੀਰ ਚੀਰ ਪਟੰਬਰਾਦਿ ਸੁਵਰਨ ਕੇ ਬਹੁ ਭਾਰ

ਦੁਸਟ ਪੁਸਟ ਤ੍ਰਸੇ ਸਬੈ ਥਰਹਰਿਓ ਸੁਨਿ ਗਿਰਰਾਇ

ਕਾਟਿ ਕਾਟਿ ਦੈ ਦ੍ਵਿਜੈ ਨ੍ਰਿਪ ਬਾਟ ਬਾਟ ਲੁਟਾਇ ॥੧੩॥੧੫੪॥

ਫੇਰ ਕੈ ਸਭ ਦੇਸ ਮੈ ਹਯ ਮਾਰਿਓ ਮਖ ਜਾਇ

ਕਾਟਿ ਕੈ ਤਿਹ ਕੋ ਤਬੈ ਪਲ ਕੈ ਕਰੈ ਚਤੁ ਭਾਇ

ਏਕ ਬਿਪ੍ਰਨ ਏਕ ਛਤ੍ਰਨ ਏਕ ਇਸਤ੍ਰਿਨ ਦੀਨ

ਚਤ੍ਰ ਅੰਸ ਬਚਿਯੋ ਜੁ ਤਾ ਤੇ ਹੋਮ ਮੈ ਵਹਿ ਕੀਨ ॥੧੪॥੧੫੫॥

ਪੰਚ ਸੈ ਬਰਖ ਪ੍ਰਮਾਨ ਸੁ ਰਾਜ ਕੈ ਇਹ ਦੀਪ

ਅੰਤ ਜਾਇ ਗਿਰੇ ਰਸਾਤਲ ਪੰਡ ਪੁਤ੍ਰ ਮਹੀਪ

ਭੂਮ ਭਰਤ ਭਏ ਪਰੀਛਤ ਪਰਮ ਰੂਪ ਮਹਾਨ

ਅਮਿਤ ਰੂਪ ਉਦਾਰ ਦਾਨ ਅਛਿਜ ਤੇਜ ਨਿਧਾਨ ॥੧੫॥੧੫੬॥

ਸ੍ਰੀ ਗਿਆਨ ਪ੍ਰਬੋਧ ਪੋਥੀ ਦੁਤੀਆ ਜਗ ਸਮਾਪਤੰ

ਅਥ ਰਾਜਾ ਪ੍ਰੀਛਤ ਕੋ ਰਾਜ ਕਥਨੰ

ਰੁਆਲ ਛੰਦ

ਏਕ ਦਿਵਸ ਪਰੀਛਤਹਿ ਮਿਲਿ ਕੀਯੋ ਮੰਤ੍ਰ ਮਹਾਨ

ਗਜਾਮੇਧ ਸੁ ਜਗ ਕੋ ਕਿਉ ਕੀਜੀਐ ਸਵਧਾਨ

ਬੋਲਿ ਬੋਲਿ ਸੁ ਮਿਤ੍ਰ ਮੰਤ੍ਰਨ ਮੰਤ੍ਰ ਕੀਓ ਬਿਚਾਰ

ਸੇਤ ਦੰਤ ਮੰਗਾਇ ਕੈ ਬਹੁ ਜੁਗਤ ਸੌ ਅਬਿਚਾਰ ॥੧॥੧੫੭॥

ਜਗ ਮੰਡਲ ਕੋ ਰਚਿਯੋ ਤਹਿ ਕੋਟ ਅਸਟ ਪ੍ਰਮਾਨ

ਅਸਟ ਸਹੰਸ੍ਰ ਬੁਲਾਇ ਰਿਤੁਜੁ ਅਸਟ ਲਛ ਦਿਜਾਨ

ਭਾਤ ਭਾਤ ਬਨਾਇ ਕੈ ਤਹਾ ਅਸਟ ਸਹੰਸ੍ਰ ਪ੍ਰਨਾਰ

ਹਸਤ ਸੁੰਡ ਪ੍ਰਮਾਨ ਤਾ ਮਹਿ ਹੋਮੀਐ ਘ੍ਰਿਤ ਧਾਰ ॥੨॥੧੫੮॥

ਦੇਸ ਦੇਸ ਬੁਲਾਇ ਕੈ ਬਹੁ ਭਾਤ ਭਾਤ ਨ੍ਰਿਪਾਲ

ਭਾਤ ਭਾਤਨ ਕੇ ਦੀਏ ਬਹੁ ਦਾਨ ਮਾਨ ਰਸਾਲ

ਹੀਰ ਚੀਰ ਪਟੰਬਰਾਦਿਕ ਬਾਜ ਅਉ ਗਜਰਾਜ

ਸਾਜ ਸਾਜ ਸਬੈ ਦੀਏ ਬਹੁ ਰਾਜ ਕੌ ਨ੍ਰਿਪਰਾਜ ॥੩॥੧੫੯॥

ਐਸਿ ਭਾਤਿ ਕੀਓ ਤਹਾ ਬਹੁ ਬਰਖ ਲਉ ਤਿਹ ਰਾਜ

ਕਰਨ ਦੇਵ ਪ੍ਰਮਾਨ ਲਉ ਅਰ ਜੀਤ ਕੈ ਬਹੁ ਸਾਜ

ਏਕ ਦਿਵਸ ਚੜਿਓ ਨ੍ਰਿਪ ਬਰ ਸੈਲ ਕਾਜ ਅਖੇਟ

ਦੇਖ ਮ੍ਰਿਗ ਭਇਓ ਤਹਾ ਮੁਨਰਾਜ ਸਿਉ ਭਈ ਭੇਟ ॥੪॥੧੬੦॥

ਪੈਡ ਯਾਹਿ ਗਯੋ ਨਹੀ ਮ੍ਰਿਗ ਰੇ ਰਖੀਸਰ ਬੋਲ

ਉਤ੍ਰ ਭੂਪਹਿ ਦੀਓ ਮੁਨਿ ਆਖਿ ਭੀ ਇਕ ਖੋਲ

ਮ੍ਰਿਤਕ ਸਰਪ ਨਿਹਾਰ ਕੈ ਜਿਹ ਅਗ੍ਰ ਤਾਹ ਉਠਾਇ

ਤਉਨ ਕੇ ਗਰ ਡਾਰ ਕੈ ਨ੍ਰਿਪ ਜਾਤ ਭਯੋ ਨ੍ਰਿਪਰਾਇ ॥੫॥੧੬੧॥

ਆਖ ਉਘਾਰ ਲਖੈ ਕਹਾ ਮੁਨ ਸਰਪ ਦੇਖ ਡਰਾਨ

ਕ੍ਰੋਧ ਕਰਤ ਭਯੋ ਤਹਾ ਦਿਜ ਰਕਤ ਨੇਤ੍ਰ ਚੁਚਾਨ

ਜਉਨ ਮੋ ਗਰਿ ਡਾਰਿ ਗਿਓ ਤਿਹ ਕਾਟਿ ਹੈ ਅਹਿਰਾਇ

ਸਪਤ ਦਿਵਸਨ ਮੈ ਮਰੈ ਯਹਿ ਸਤਿ ਸ੍ਰਾਪ ਸਦਾਇ ॥੬॥੧੬੨॥

ਸ੍ਰਾਪ ਕੋ ਸੁਨਿ ਕੈ ਡਰਿਯੋ ਨ੍ਰਿਪ ਮੰਦ੍ਰ ਏਕ ਉਸਾਰ

ਮਧਿ ਗੰਗ ਰਚਿਯੋ ਧਉਲਹਰਿ ਛੁਇ ਸਕੈ ਬਿਆਰ

ਸਰਪ ਕੀ ਤਹ ਗੰਮਤਾ ਕੋ ਕਾਟਿ ਹੈ ਤਿਹ ਜਾਇ

ਕਾਲ ਪਾਇ ਕਟ︀ਯੋ ਤਬੈ ਤਹਿ ਆਨ ਕੈ ਅਹਿਰਾਇ ॥੭॥੧੬੩॥

ਸਾਠ ਬਰਖ ਪ੍ਰਮਾਨ ਲਉ ਦੁਇ ਮਾਸ ਯੌ ਦਿਨ ਚਾਰ

ਜੋਤਿ ਜੋਤਿ ਬਿਖੈ ਰਲੀ ਨ੍ਰਿਪ ਰਾਜ ਕੀ ਕਰਤਾਰ

ਭੂਮ ਭਰਥ ਭਏ ਤਬੈ ਜਨਮੇਜ ਰਾਜ ਮਹਾਨ

ਸੂਰਬੀਰ ਹਠੀ ਤਪੀ ਦਸ ਚਾਰ ਚਾਰ ਨਿਧਾਨ ॥੮॥੧੬੪॥

ਇਤਿ ਰਾਜਾ ਪ੍ਰੀਛਤ ਸਮਾਪਤੰ ਭਏ ਰਾਜਾ ਜਨਮੇਜਾ ਰਾਜ ਪਾਵਤ ਭਏ