ਪਰਾਤਮਾ ਬਾਚ

ਯਹਿ ਬ੍ਰਹਮ ਆਹਿ ਆਤਮਾ ਰਾਮ

ਜਿਹ ਅਮਿਤ ਤੇਜਿ ਅਬਿਗਤ ਅਕਾਮ

ਜਿਹ ਭੇਦ ਭਰਮ ਨਹੀ ਕਰਮ ਕਾਲ

ਜਿਹ ਸਤ੍ਰ ਮਿਤ੍ਰ ਸਰਬਾ ਦਿਆਲ ॥੩॥੧੨੮॥

ਡੋਬਿਯੋ ਡੁਬੈ ਸੋਖਿਯੋ ਜਾਇ

ਕਟਿਯੋ ਕਟੈ ਬਾਰਿਯੋ ਬਰਾਇ

ਛਿਜੈ ਨੈਕ ਸਤ ਸਸਤ੍ਰ ਪਾਤ

ਜਿਹ ਸਤ੍ਰ ਮਿਤ੍ਰ ਨਹੀ ਜਾਤ ਪਾਤ ॥੪॥੧੨੯॥

ਸਤ੍ਰ ਸਹੰਸ ਸਤਿ ਸਤਿ ਪ੍ਰਘਾਇ

ਛਿਜੈ ਨੈਕ ਖੰਡਿਓ ਜਾਇ

ਨਹੀ ਜਰੈ ਨੈਕ ਪਾਵਕ ਮੰਝਾਰ

ਬੋਰੈ ਸਿੰਧ ਸੋਖੈ ਬ੍ਰਯਾਰ ॥੫॥੧੩੦॥

ਇਕ ਕਰ︀ਯੋ ਪ੍ਰਸਨ ਆਤਮਾ ਦੇਵ

ਅਨਭੰਗ ਰੂਪ ਅਨਿਭਉ ਅਭੇਵ

ਯਹਿ ਚਤੁਰ ਵਰਗ ਸੰਸਾਰ ਦਾਨ

ਕਿਹੁ ਚਤੁਰ ਵਰਗ ਕਿਜੈ ਵਖਿਆਨ ॥੬॥੧੩੧॥

ਇਕ ਰਾਜੁ ਧਰਮ ਇਕ ਦਾਨ ਧਰਮ

ਇਕ ਭੋਗ ਧਰਮ ਇਕ ਮੋਛ ਕਰਮ

ਇਕ ਚਤੁਰ ਵਰਗ ਸਭ ਜਗ ਭਣੰਤ

ਸੇ ਆਤਮਾਹ ਪਰਾਤਮਾ ਪੁਛੰਤ ॥੭॥੧੩੨॥

ਇਕ ਰਾਜ ਧਰਮ ਇਕ ਧਰਮ ਦਾਨ

ਇਕ ਭੋਗ ਧਰਮ ਇਕ ਮੋਛਵਾਨ

ਤੁਮ ਕਹੋ ਚਤ੍ਰ ਚਤ੍ਰੈ ਬਿਚਾਰ

ਜੇ ਤ੍ਰਿਕਾਲ ਭਏ ਜੁਗ ਅਪਾਰ ॥੮॥੧੩੩॥

ਬਰਨੰਨ ਕਰੋ ਤੁਮ ਪ੍ਰਿਥਮ ਦਾਨ

ਜਿਮ ਦਾਨ ਧਰਮ ਕਿੰਨੇ ਨ੍ਰਿਪਾਨ

ਸਤਿਜੁਗ ਕਰਮ ਸੁਰ ਦਾਨ ਦੰਤ

ਭੂਮਾਦਿ ਦਾਨ ਕੀਨੇ ਅਕੰਥ ॥੯॥੧੩੪॥

ਤ੍ਰੈ ਜੁਗ ਮਹੀਪ ਬਰਨੇ ਜਾਤ

ਗਾਥਾ ਅਨੰਤ ਉਪਮਾ ਅਗਾਤ

ਜੋ ਕੀਏ ਜਗਤ ਮੈ ਜਗ ਧਰਮ

ਬਰਨੇ ਜਾਹਿ ਤੇ ਅਮਿਤ ਕਰਮ ॥੧੦॥੧੩੫॥

ਕਲਜੁਗ ਤੇ ਆਦਿ ਜੋ ਭਏ ਮਹੀਪ

ਇਹਿ ਭਰਥ ਖੰਡਿ ਮਹਿ ਜੰਬੂ ਦੀਪ

ਤ੍ਵ ਬਲ ਪ੍ਰਤਾਪ ਬਰਣੌ ਸੁ ਤ੍ਰੈਣ

ਰਾਜਾ ਯੁਧਿਸਟ੍ਰ ਭੂ ਭਰਥ ਏਣ ॥੧੧॥੧੩੬॥

ਖੰਡੇ ਅਖੰਡ ਜਿਹ ਚਤੁਰ ਖੰਡ

ਕੈਰੌ ਕੁਰਖੇਤ੍ਰ ਮਾਰੇ ਪ੍ਰਚੰਡ

ਜਿਹ ਚਤੁਰ ਕੁੰਡ ਜਿਤਿਯੋ ਦੁਬਾਰ

ਅਰਜਨ ਭੀਮਾਦਿ ਭ੍ਰਾਤਾ ਜੁਝਾਰ ॥੧੨॥੧੩੭॥

ਅਰਜਨ ਪਠਿਯੋ ਉਤਰ ਦਿਸਾਨ

ਭੀਮਹਿ ਕਰਾਇ ਪੂਰਬ ਪਯਾਨ

ਸਹਿਦੇਵ ਪਠਿਯੋ ਦਛਣ ਸੁਦੇਸ

ਨੁਕਲਹਿ ਪਠਾਇ ਪਛਮ ਪ੍ਰਵੇਸ ॥੧੩॥੧੩੮॥

ਮੰਡੇ ਮਹੀਪ ਖੰਡਿਯੋ ਖਤ੍ਰਾਣ

ਜਿਤੇ ਅਜੀਤ ਮੰਡੇ ਮਹਾਨ

ਖੰਡਿਯੋ ਸੁ ਉਤ੍ਰ ਖੁਰਾਸਾਨ ਦੇਸ

ਦਛਨ ਪੂਰਬ ਜੀਤੇ ਨਰੇਸ ॥੧੪॥੧੩੯॥

ਖਗ ਖੰਡ ਖੰਡ ਜੀਤੇ ਮਹੀਪ

ਬਜਿਯੋ ਨਿਸਾਨ ਇਹ ਜੰਬੂਦੀਪ

ਇਕ ਠਉਰ ਕੀਏ ਸਬ ਦੇਸ ਰਾਉ

ਮਖ ਰਾਜਸੂਅ ਕੋ ਕੀਓ ਚਾਉ ॥੧੫॥੧੪੦॥

ਸਬ ਦੇਸ ਦੇਸ ਪਠੇ ਸੁ ਪਤ੍ਰ

ਜਿਤ ਜਿਤ ਗੁਨਾਢ ਕੀਏ ਇਕਤ੍ਰ

ਮਖ ਰਾਜਸੂਅ ਕੋ ਕੀਯੋ ਅਰੰਭ

ਨ੍ਰਿਪ ਬਹੁਤ ਬੁਲਾਇ ਜਿਤੇ ਅਸੰਭ ॥੧੬॥੧੪੧॥

ਰੂਆਲ ਛੰਦ

ਕੋਟਿ ਕੋਟਿ ਬੁਲਾਇ ਰਿਤਜ ਕੋਟਿ ਬ੍ਰਹਮ ਬੁਲਾਇ

ਕੋਟਿ ਕੋਟਿ ਬਨਾਇ ਬਿੰਜਨ ਭੋਗੀਅਹਿ ਬਹੁ ਭਾਇ

ਜਤ੍ਰ ਤਤ੍ਰ ਸਮਗ੍ਰਕਾ ਕਹੂੰ ਲਾਗ ਹੈ ਨ੍ਰਿਪਰਾਇ

ਰਾਜਸੂਇ ਕਰਹਿ ਲਗੇ ਸਭ ਧਰਮ ਕੋ ਚਿਤ ਚਾਇ ॥੧॥੧੪੨॥

ਏਕ ਏਕ ਸੁਵਰਨ ਕੋ ਦਿਜ ਏਕ ਦੀਜੈ ਭਾਰ

ਏਕ ਸਉ ਗਜ ਏਕ ਸਉ ਰਥਿ ਦੁਇ ਸਹੰਸ੍ਰ ਤੁਖਾਰ

ਸਹੰਸ ਚਤੁਰ ਸੁਵਰਨ ਸਿੰਗੀ ਮਹਿਖ ਦਾਨ ਅਪਾਰ

ਏਕ ਏਕਹਿ ਦੀਜੀਐ ਸੁਨ ਰਾਜ ਰਾਜ ਅਉਤਾਰ ॥੨॥੧੪੩॥

ਸੁਵਰਨ ਦਾਨ ਸੁ ਦਾਨ ਰੁਕਮ ਦਾਨ ਸੁ ਤਾਬ੍ਰ ਦਾਨ ਅਨੰਤ

ਅੰਨ ਦਾਨ ਅਨੰਤ ਦੀਜਤ ਦੇਖ ਦੀਨ ਦੁਰੰਤ

ਬਸਤ੍ਰ ਦਾਨ ਪਟੰਬ੍ਰ ਦਾਨ ਸੁ ਸਸਤ੍ਰ ਦਾਨ ਦਿਜੰਤ

ਭੂਪ ਭਿਛਕ ਹੁਇ ਗਏ ਸਬ ਦੇਸ ਦੇਸ ਦੁਰੰਤ ॥੩॥੧੪੪॥

ਚਤ੍ਰ ਕੋਸ ਬਨਾਹਿ ਕੁੰਡਕ ਸਹਸ੍ਰ ਲਾਇ ਪਰਨਾਰ

ਸਹੰਸ੍ਰ ਹੋਮ ਕਰੈ ਲਗੈ ਦਿਜ ਬੇਦ ਬਿਆਸ ਅਉਤਾਰ

ਹਸਤ ਸੁੰਡ ਪ੍ਰਮਾਨ ਘ੍ਰਿਤ ਕੀ ਪਰਤ ਧਾਰ ਅਪਾਰ

ਹੋਤ ਭਸਮ ਅਨੇਕ ਬਿੰਜਨ ਲਪਟ ਝਪਟ ਕਰਾਲ ॥੪॥੧੪੫॥

ਮ੍ਰਿਤਕਾ ਸਭ ਤੀਰਥ ਕੀ ਸਭ ਤੀਰਥ ਕੋ ਲੈ ਬਾਰ

ਕਾਸਟਕਾ ਸਭ ਦੇਸ ਕੀ ਸਭ ਦੇਸ ਕੀ ਜਿਉਨਾਰ

ਭਾਤ ਭਾਤਨ ਕੇ ਮਹਾ ਰਸ ਹੋਮੀਐ ਤਿਹ ਮਾਹਿ

ਦੇਖ ਚਕ੍ਰਤ ਰਹੈ ਦਿਜੰਬਰ ਰੀਝ ਹੀ ਨਰ ਨਾਹ ॥੫॥੧੪੬॥

ਭਾਤ ਭਾਤ ਅਨੇਕ ਬਿਜੰਨ ਹੋਮੀਐ ਤਿਹ ਆਨ

ਚਤੁਰ ਬੇਦ ਪੜੈ ਚਤ੍ਰ ਸਭ ਬਿਪ ਬ︀ਯਾਸ ਸਮਾਨ

ਭਾਤ ਭਾਤ ਅਨੇਕ ਭੂਪਤ ਦੇਤ ਦਾਨ ਅਨੰਤ

ਭੂਮ ਭੂਰ ਉਠੀ ਜਯਤ ਧੁਨ ਜਤ੍ਰ ਤਤ੍ਰ ਦੁਰੰਤ ॥੬॥੧੪੭॥

ਜੀਤ ਜੀਤ ਮਵਾਸ ਆਸਨ ਅਰਬ ਖਰਬ ਛਿਨਾਇ

ਆਨਿ ਆਨਿ ਦੀਏ ਦਿਜਾਨਨ ਜਗ ਮੈ ਕੁਰ ਰਾਇ

ਭਾਤ ਭਾਤ ਅਨੇਕ ਧੂਪ ਸੁ ਧੂਪੀਐ ਤਿਹ ਆਨ

ਭਾਤ ਭਾਤ ਉਠੀ ਜਯ ਧੁਨਿ ਜਤ੍ਰ ਤਤ੍ਰ ਦਿਸਾਨ ॥੭॥੧੪੮॥

ਜਰਾਸੰਧਹ ਮਾਰ ਕੈ ਪੁਨਿ ਕੈਰਵਾ ਹਥਿ ਪਾਇ

ਰਾਜਸੂਇ ਕੀਓ ਬਡੋ ਮਖਿ ਕਿਸਨ ਕੇ ਮਤਿ ਭਾਇ

ਰਾਜਸੂਇ ਸੁ ਕੈ ਕਿਤੇ ਦਿਨ ਜੀਤ ਸਤ੍ਰੁ ਅਨੰਤ

ਬਾਜਮੇਧ ਅਰੰਭ ਕੀਨੋ ਬੇਦ ਬ︀ਯਾਸ ਮਤੰਤ ॥੮॥੧੪੯॥

ਪ੍ਰਿਥਮ ਜਗ ਸਮਾਪਤਿਹ