ਪਾਧੜੀ ਛੰਦ ਤ੍ਵਪ੍ਰਸਾਦਿ

ਦਿਨ ਅਜਬ ਏਕ ਆਤਮਾ ਰਾਮ

ਅਨਭਉ ਸਰੂਪ ਅਨਹਦ ਅਕਾਮ

ਅਨਛਿਜ ਤੇਜ ਆਜਾਨ ਬਾਹੁ

ਰਾਜਾਨ ਰਾਜ ਸਾਹਾਨ ਸਾਹੁ ॥੧॥੧੨੬॥

ਉਚਰਿਓ ਆਤਮਾ ਪਰਮਾਤਮਾ ਸੰਗ

ਉਤਭੁਜ ਸਰੂਪ ਅਬਿਗਤ ਅਭੰਗ

ਇਹ ਕਉਨ ਆਹਿ ਆਤਮਾ ਸਰੂਪ

ਜਿਹ ਅਮਿਤ ਤੇਜਿ ਅਤਿਭੁਤਿ ਬਿਭੂਤਿ ॥੨॥੧੨੭॥