ਰਸਾਵਲ ਛੰਦ

ਦਇਆਦਿ ਆਦਿ ਧਰਮੰ

ਸੰਨਿਆਸ ਆਦਿ ਕਰਮੰ

ਗਜਾਦਿ ਆਦਿ ਦਾਨੰ

ਹਯਾਦਿ ਆਦਿ ਥਾਨੰ ॥੧॥੧੦੯॥

ਸੁਵਰਨ ਆਦਿ ਦਾਨੰ

ਸਮੁੰਦ੍ਰ ਆਦਿ ਇਸਨਾਨੰ

ਬਿਸੁਵਾਦਿ ਆਦਿ ਭਰਮੰ

ਬਿਰਕਤਾਦਿ ਆਦਿ ਕਰਮੰ ॥੨॥੧੧੦॥

ਨਿਵਲ ਆਦਿ ਕਰਣੰ

ਸੁ ਨੀਲ ਆਦਿ ਬਰਣੰ

ਅਨੀਲ ਆਦਿ ਧਿਆਨੰ

ਜਪਤ ਤਤ ਪ੍ਰਧਾਨੰ ॥੩॥੧੧੧॥

ਅਮਿਤਕਾਦਿ ਭਗਤੰ

ਅਵਿਕਤਾਦਿ ਬ੍ਰਕਤੰ

ਪ੍ਰਛਸਤੁਵਾ ਪ੍ਰਜਾਪੰ

ਪ੍ਰਭਗਤਾ ਅਥਾਪੰ ॥੪॥੧੧੨॥

ਸੁ ਭਗਤਾਦਿ ਕਰਣੰ

ਅਜਗਤੁਆ ਪ੍ਰਹਰਣੰ

ਬਿਰਕਤੁਆ ਪ੍ਰਕਾਸੰ

ਅਵਿਗਤੁਆ ਪ੍ਰਣਾਸੰ ॥੫॥੧੧੩॥

ਸਮਸਤੁਆ ਪ੍ਰਧਾਨੰ

ਧੁਜਸਤੁਆ ਧਰਾਨੰ

ਅਵਿਕਤੁਆ ਅਭੰਗੰ

ਇਕਸਤੁਆ ਅਨੰਗੰ ॥੬॥੧੧੪॥

ਉਅਸਤੁਆ ਅਕਾਰੰ

ਕ੍ਰਿਪਸਤੁਆ ਕ੍ਰਿਪਾਰੰ

ਖਿਤਸਤੁਆ ਅਖੰਡੰ

ਗਤਸਤੁਆ ਅਗੰਡੰ ॥੭॥੧੧੫॥

ਘਰਸਤੁਆ ਘਰਾਨੰ

ਙ੍ਰਿਅਸਤੁਆ ਙ੍ਰਿਹਾਲੰ

ਚਿਤਸਤੁਆ ਅਤਾਪੰ

ਛਿਤਸਤੁਆ ਅਛਾਪੰ ॥੮॥੧੧੬॥

ਜਿਤਸਤੁਆ ਅਜਾਪੰ

ਝਿਕਸਤੁਆ ਅਝਾਪੰ

ਇਕਸਤੁਆ ਅਨੇਕੰ

ਟੁਟਸਤੁਆ ਅਟੇਟੰ ॥੯॥੧੧੭॥

ਠਟਸਤੁਆ ਅਠਾਟੰ

ਡਟਸਤੁਆ ਅਡਾਟੰ

ਢਟਸਤੁਆ ਅਢਾਪੰ

ਣਕਸਤੁਆ ਅਣਾਪੰ ॥੧੦॥੧੧੮॥

ਤਪਸਤੁਆ ਅਤਾਪੰ

ਥਪਸਤੁਆ ਅਥਾਪੰ

ਦਲਸਤੁਆਦਿ ਦੋਖੰ

ਨਹਿਸਤੁਆ ਅਨੋਖੰ ॥੧੧॥੧੧੯॥

ਅਪਕਤੁਆ ਅਪਾਨੰ

ਫਲਕਤੁਆ ਫਲਾਨੰ

ਬਦਕਤੁਆ ਬਿਸੇਖੰ

ਭਜਸਤੁਆ ਅਭੇਖੰ ॥੧੨॥੧੨੦॥

ਮਤਸਤੁਆ ਫਲਾਨੰ

ਹਰਿਕਤੁਆ ਹਿਰਦਾਨੰ

ਅੜਕਤੁਆ ਅੜੰਗੰ

ਤ੍ਰਿਕਸਤੁਆ ਤ੍ਰਿਭੰਗੰ ॥੧੩॥੧੨੧॥

ਰੰਗਸਤੁਆ ਅਰੰਗੰ

ਲਵਸਤੁਆ ਅਲੰਗੰ

ਯਕਸਤੁਆ ਯਕਾਪੰ

ਇਕਸਤੁਆ ਇਕਾਪੰ ॥੧੪॥੧੨੨॥

ਵਦਿਸਤੁਆ ਵਰਦਾਨੰ

ਯਕਸਤੁਆ ਇਕਾਨੰ

ਲਵਸਤੁਆ ਅਲੇਖੰ

ਰਰਿਸਤੁਆ ਅਰੇਖੰ ॥੧੫॥੧੨੩॥

ਤ੍ਰਿਅਸਤੁਆ ਤ੍ਰਿਭੰਗੇ

ਹਰਿਸਤੁਆ ਹਰੰਗੇ

ਮਹਿਸਤੁਆ ਮਹੇਸੰ

ਭਜਸਤੁਆ ਅਭੇਸੰ ॥੧੬॥੧੨੪॥

ਬਰਸਤੁਆ ਬਰਾਨੰ

ਪਲਸਤੁਆ ਫਲਾਨੰ

ਨਰਸਤੁਆ ਨਰੇਸੰ

ਦਲਸਤੁਸਾ ਦਲੇਸੰ ॥੧੭॥੧੨੫॥