ਬ੍ਰਿਧ ਨਰਾਜ ਛੰਦ ॥
ਅਨਾਦਿ ਅਗਾਧਿ ਬਿਆਧਿ ਆਦਿ ਅਨਾਦਿ ਕੋ ਮਨਾਈਐ ॥
ਅਗੰਜ ਅਭੰਜ ਅਰੰਜ ਅਗੰਜ ਗੰਜ ਕਉ ਧਿਆਈਐ ॥
ਅਲੇਖ ਅਭੇਖ ਅਦ੍ਵੈਖ ਅਰੇਖ ਅਸੇਖ ਕੋ ਪਛਾਨੀਐ ॥
ਨ ਭੂਲ ਜੰਤ੍ਰ ਤੰਤ੍ਰ ਮੰਤ੍ਰ ਭਰਮ ਭੇਖ ਠਾਨੀਐ ॥੧॥੧੦੪॥
ਕ੍ਰਿਪਾਲ ਲਾਲ ਅਕਾਲ ਅਪਾਲ ਦਇਆਲ ਕੋ ਉਚਾਰੀਐ ॥
ਅਧਰਮ ਕਰਮ ਧਰਮ ਭਰਮ ਕਰਮ ਮੈ ਬਿਚਾਰੀਐ ॥
ਅਨੰਤ ਦਾਨ ਧਿਆਨ ਗਿਆਨ ਧਿਆਨਵਾਨ ਪੇਖੀਐ ॥
ਅਧਰਮ ਕਰਮ ਕੇ ਬਿਨਾ ਸੁ ਧਰਮ ਕਰਮ ਲੇਖੀਐ ॥੨॥੧੦੫॥
ਬ੍ਰਤਾਦਿ ਦਾਨ ਸੰਜਮਾਦਿ ਤੀਰਥ ਦੇਵ ਕਰਮਣੰ ॥
ਹੈ ਆਦਿ ਕੁੰਜਮੇਦ ਰਾਜਸੂ ਬਿਨਾ ਨ ਭਰਮਣੰ ॥
ਨਿਵਲ ਆਦਿ ਕਰਮ ਭੇਖ ਅਨੇਕ ਭੇਖ ਮਾਨੀਐ ॥
ਅਦੇਖ ਭੇਖ ਕੇ ਬਿਨਾ ਸੁ ਕਰਮ ਭਰਮ ਜਾਨੀਐ ॥੩॥੧੦੬॥
ਅਜਾਤ ਪਾਤ ਅਮਾਤ ਤਾਤ ਅਜਾਤ ਸਿਧ ਹੈ ਸਦਾ ॥
ਅਸਤ੍ਰ ਮਿਤ੍ਰ ਪੁਤ੍ਰ ਪਉਤ੍ਰ ਜਤ੍ਰ ਤਤ੍ਰ ਸਰਬਦਾ ॥
ਅਖੰਡ ਮੰਡ ਚੰਡ ਉਦੰਡ ਅਖੰਡ ਖੰਡ ਭਾਖੀਐ ॥
ਨ ਰੂਪ ਰੰਗ ਰੇਖ ਅਲੇਖ ਭੇਖ ਮੈ ਨ ਰਾਖੀਐ ॥੪॥੧੦੭॥
ਅਨੰਤ ਤੀਰਥ ਆਦਿ ਆਸਨਾਦਿ ਨਾਰਦ ਆਸਨੰ ॥
ਬੈਰਾਗ ਅਉ ਸੰਨਿਆਸ ਅਉ ਅਨਾਦਿ ਜੋਗ ਪ੍ਰਾਸਨੰ ॥
ਅਨਾਦਿ ਤੀਰਥ ਸੰਜਮਾਦਿ ਬਰਤ ਨੇਮ ਪੇਖੀਐ ॥
ਅਨਾਦਿ ਅਗਾਧਿ ਕੇ ਬਿਨਾ ਸਮਸਤ ਭਰਮ ਲੇਖੀਐ ॥੫॥੧੦੮॥