ਭੁਜੰਗ ਪ੍ਰਯਾਤ ਛੰਦ

ਤਹਾ ਭੀਮ ਕੁਰਰਾਜ ਸਿਉ ਜੁਧ ਮਚਿਓ

ਛੁਟੀ ਬ੍ਰਹਮ ਤਾਰੀ ਮਹਾ ਰੁਦ੍ਰ ਨਚਿਓ

ਉਠੈ ਸਬਦ ਨਿਰਘਾਤ ਆਘਾਤ ਬੀਰੰ

ਭਏ ਰੁੰਡ ਮੁੰਡੰ ਤਣੰ ਤਛ ਤੀਰੰ ॥੧॥੨੧੯॥

ਗਿਰੇ ਬੀਰ ਏਕੰ ਅਨੇਕੰ ਪ੍ਰਕਾਰੰ

ਗਿਰੇ ਅਧ ਅਧੰ ਛੁਧੰ ਸਸਤ੍ਰ ਧਾਰੰ

ਕਟੇ ਕਉਰਵੰ ਦੁਰ ਸਿੰਦੂਰ ਖੇਤੰ

ਨਚੇ ਗਿਧ ਆਵਧ ਸਾਵੰਤ ਖੇਤੰ ॥੨॥੨੨੦॥

ਬਲੀ ਮੰਡਲਾਕਾਰ ਜੂਝੈ ਬਿਰਾਜੈ

ਹਸੈ ਗਰਜ ਠੋਕੈ ਭੁਜਾ ਹਰ ਦੁ ਗਾਜੈ

ਦਿਖਾਵੇ ਬਲੀ ਮੰਡਲਾਕਾਰ ਥਾਨੈ

ਉਭਾਰੈ ਭੁਜਾ ਅਉ ਫਟਾਕੈ ਗਜਾਨੈ ॥੩॥੨੨੧॥

ਸੁਭੇ ਸਵਰਨ ਕੇ ਪਤ੍ਰ ਬਾਧੇ ਗਜਾ ਮੈ

ਭਈ ਅਗਨਿ ਸੋਭਾ ਲਖੀ ਕੈ ਧੁਜਾ ਮੈ

ਭਿੜਾ ਮੈ ਭ੍ਰਮੈ ਮੰਡਲਾਕਾਰ ਬਾਹੈ

ਅਪੋ ਆਪ ਸੈ ਨੇਕਿ ਘਾਇੰ ਸਰਾਹੈ ॥੪॥੨੨੨॥

ਤਹਾ ਭੀਮ ਭਾਰੀ ਭੁਜਾ ਸਸਤ੍ਰ ਬਾਹੈ

ਭਲੀ ਭਾਤਿ ਕੈ ਕੈ ਭਲੇ ਸੈਨ ਗਾਹੈ

ਉਤੈ ਕਉਰਪਾਲੰ ਧਰੈ ਛਤ੍ਰ ਧਰਮੰ

ਕਰੈ ਚਿਤ ਪਾਵਿਤ੍ਰ ਬਾਚਿਤ੍ਰ ਕਰਮੰ ॥੫॥੨੨੩॥

ਸਭੈ ਬਾਜੁਵੰਦੰ ਛਕੈ ਭੂਪਨਾਣੰ

ਲਸੈ ਮੁਤਕਾ ਚਾਰ ਦੁਮਲਿਅੰ ਹਾਣੰ

ਦੋਊ ਮੀਰ ਧੀਰੰ ਦੋਊ ਪਰਮ ਓਜੰ

ਦੋਊ ਮਾਨਧਾਤਾ ਮਹੀਪੰ ਕਿ ਭੋਜੰ ॥੬॥੨੨੪॥

ਦੋਊ ਬੀਰ ਬਾਨਾ ਬਧੈ ਅਧ ਅਧੰ

ਦੋਊ ਸਸਤ੍ਰ ਧਾਰੀ ਮਹਾ ਜੁਧ ਕ੍ਰੁਧੰ

ਦੋਊ ਕ੍ਰੂਰ ਕਰਮੰ ਦੋਊ ਜਾਨ ਬਾਹੰ

ਦੋਊ ਹਦਿ ਹਿੰਦੂਨ ਸਾਹਾਨ ਸਾਹੰ ॥੭॥੨੨੫॥

ਦੋਊ ਸਸਤ੍ਰ ਧਾਰੰ ਦੋਊ ਪਰਮ ਦਾਨੰ

ਦੋਊ ਢਾਲ ਢੀਚਾਲ ਹਿੰਦੂ ਹਿੰਦਾਨੰ

ਦੋਊ ਸਸਤ੍ਰ ਵਰਤੀ ਦੋਊ ਛਤ੍ਰ ਧਾਰੀ

ਦੋਊ ਪਰਮ ਜੋਧਾ ਮਹਾ ਜੁਧਕਾਰੀ ॥੮॥੨੨੬॥

ਦੋਊ ਖੰਡ ਖੰਡੀ ਦੋਊ ਮੰਡ ਮੰਡੰ

ਦੋਊ ਜੋਧ ਜੈਤਵਾਰੁ ਜੋਧਾ ਪ੍ਰਚੰਡੰ

ਦੋਊ ਬੀਰ ਬਾਨੀ ਦੋਊ ਬਾਹ ਸਾਹੰ

ਦੋਊ ਸੂਰ ਸੈਨੰ ਦੋਊ ਸੂਰ ਮਾਹੰ ॥੯॥੨੨੭॥

ਦੋਊ ਚਕ੍ਰਵਰਤੀ ਦੋਊ ਸਸਤ੍ਰ ਬੇਤਾ

ਦੋਊ ਜੰਗ ਜੋਧੀ ਦੋਊ ਜੰਗ ਜੇਤਾ

ਦੋਊ ਚਿਤ੍ਰ ਜੋਤੀ ਦੋਊ ਚਿਤ੍ਰ ਚਾਪੰ

ਦੋਊ ਚਿਤ੍ਰ ਵਰਮਾ ਦੋਊ ਦੁਸਟ ਤਾਪੰ ॥੧੦॥੨੨੮॥

ਦੋਊ ਖੰਡ ਖੰਡੀ ਦੋਊ ਮੰਡ ਮੰਡੰ

ਦੋਊ ਚਿਤ੍ਰ ਜੋਤੀ ਸੁ ਜੋਧਾ ਪ੍ਰਚੰਡੰ

ਦੋਊ ਮਤ ਬਾਰੁੰਨ ਬਿਕ੍ਰਮ ਸਮਾਨੰ

ਦੋਊ ਸਸਤ੍ਰ ਬੇਤਾ ਦੋਊ ਸਸਤ੍ਰ ਪਾਨੰ ॥੧੧॥੨੨੯॥

ਦੋਊ ਪਰਮ ਜੋਧੇ ਦੋਊ ਕ੍ਰੁਧਵਾਨੰ

ਦੋਊ ਸਸਤ੍ਰ ਬੇਤਾ ਦੋਊ ਰੂਪ ਖਾਨੰ

ਦੋਊ ਛਤ੍ਰਪਾਲੰ ਦੋਊ ਛਤ੍ਰ ਧਰਮੰ

ਦੋਊ ਜੁਧ ਜੋਧਾ ਦੋਊ ਕ੍ਰੂਰ ਕਰਮੰ ॥੧੨॥੨੩੦॥

ਦੋਊ ਮੰਡਲਾਕਾਰ ਜੂਝੇ ਬਿਰਾਜੈ

ਹਥੈ ਹਰ ਦੁ ਠੋਕੈ ਭੁਜਾ ਪਾਇ ਗਾਜੈ

ਦੋਊ ਖਤ੍ਰਹਾਣੰ ਦੋਊ ਖਤ੍ਰ ਖੰਡੰ

ਦੋਊ ਖਗ ਪਾਣੰ ਦੋਊ ਛੇਤ੍ਰ ਮੰਡੰ ॥੧੩॥੨੩੧॥

ਦੋਊ ਚਿਤ੍ਰਜੋਤੀ ਦੋਊ ਚਾਰ ਬਿਚਾਰੰ

ਦੋਊ ਮੰਡਲਾਕਾਰ ਖੰਡਾ ਅਬਾਰੰ

ਦੋਊ ਖਗ ਖੂਨੀ ਦੋਊ ਖਤ੍ਰਹਾਣੰ

ਦੋਊ ਖਤ੍ਰਖੇਤਾ ਦੋਊ ਛਤ੍ਰਪਾਣੰ ॥੧੪॥੨੩੨॥

ਦੋਊ ਬੀਰ ਬਿਬ ਆਸਤ ਧਾਰੇ ਨਿਹਾਰੇ

ਰਹੇ ਬ︀ਯੋਮ ਮੈ ਭੂਪ ਗਉਨੈ ਹਕਾਰੇ

ਹਕਾ ਹਕ ਲਾਗੀ ਧਨੰ ਧੰਨ ਜੰਪ੍ਰਯੋ

ਚਕ੍ਰਯੋ ਜਛ ਰਾਜੰ ਪ੍ਰਿਥੀ ਲੋਕ ਕੰਪ︀ਯੋ ॥੧੫॥੨੩੩॥

ਹਨਿਓ ਰਾਜ ਦੁਰਜੋਧਨੰ ਜੁਧ ਭੂਮੰ

ਭਜੇ ਸਭੈ ਜੋਧਾ ਚਲੀ ਧਾਮ ਧੂਮੰ

ਕਰਿਯੋ ਰਾਜ ਨਿਹਕੰਟਕੰ ਕਉਰਪਾਲੰ

ਪੁਨਰ ਜਾਇ ਕੈ ਮਝਿ ਸਿਝੈ ਹਿਵਾਲੰ ॥੧੬॥੨੩੪॥

ਤਹਾ ਏਕ ਗੰਧ੍ਰਬ ਸਿਉ ਜੁਧ ਮਚ︀ਯੋ

ਤਹਾ ਭੂਰਪਾਲੰ ਧੂਰਾ ਰੰਗੁ ਰਚ︀ਯੋ

ਤਹਾ ਸਤ੍ਰੁ ਕੇ ਭੀਮ ਹਸਤੀ ਚਲਾਏ

ਫਿਰੇ ਮਧਿ ਗੈਣੰ ਅਜਉ ਲਉ ਆਏ ॥੧੭॥੨੩੫॥

ਸੁਨੈ ਬੈਨ ਕਉ ਭੂਪ ਇਉ ਐਠ ਨਾਕੰ

ਕਰਿਯੋ ਹਾਸ ਮੰਦੈ ਬੁਲ︀ਯੋ ਏਮ ਬਾਕੰ

ਰਹਿਯੋ ਨਾਕ ਮੈ ਕੁਸਟ ਛਤ੍ਰੀ ਸਵਾਨੰ

ਭਈ ਤਉਨ ਹੀ ਰੋਗ ਤੇ ਭੂਪ ਹਾਨੰ ॥੧੮॥੨੩੬॥

ਚੌਪਈ

ਇਮ ਚਉਰਾਸੀ ਬਰਖ ਪ੍ਰਮਾਨੰ

ਸਪਤ ਮਾਹ ਚਉਬੀਸ ਦਿਨਾਨੰ

ਰਾਜ ਕੀਓ ਜਨਮੇਜਾ ਰਾਜਾ

ਕਾਲ ਨੀਸਾਨੁ ਬਹੁਰਿ ਸਿਰਿ ਗਾਜਾ ॥੧੯॥੨੩੭॥

ਇਤਿ ਜਨਮੇਜਾ ਸਮਾਪਤ ਭਇਆ