ਚੌਪਈ ॥
ਯਹੈ ਆਜ ਹਮ ਖੇਲ ਬਿਚਾਰੀ ॥
ਸੋ ਭਾਖਤ ਹੈ ਪ੍ਰਗਟ ਪੁਕਾਰੀ ॥
ਏਕਹਿ ਰਤਨ ਰਾਜ ਧਨੁ ਲੀਨਾ ॥
ਦੁਤੀਐ ਅਸ੍ਵ ਉਸਟ ਗਜ ਲੀਨਾ ॥੧॥੨੫੪॥
ਕੁਅਰੈ ਬਾਟ ਸੈਨ ਸਭ ਲੀਆ ॥
ਤੀਨਹੁ ਬਾਟ ਤੀਨ ਕਰ ਕੀਆ ॥
ਪਾਸਾ ਢਾਰ ਧਰੈ ਕਸ ਦਾਵਾ ॥
ਕਹਾ ਖੇਲ ਧੌ ਕਰੈ ਕਰਾਵਾ ॥੨॥੨੫੫॥
ਚਉਪਰ ਖੇਲ ਪਰੀ ਤਿਹ ਮਾਹਾ ॥
ਦੇਖਤ ਊਚ ਨੀਚ ਨਰ ਨਾਹਾ ॥
ਜ੍ਵਾਲਾ ਰੂਪ ਸੁਪਰਧਾ ਬਾਢੀ ॥
ਭੂਪਨ ਫਿਰਤ ਸੰਘਾਰਤ ਕਾਢੀ ॥੩॥੨੫੬॥
ਤਿਨ ਕੈ ਬੀਚ ਪਰੀ ਅਸ ਖੇਲਾ ॥
ਕਟਨ ਸੁ ਹਿਤ ਭਇਉ ਮਿਟਨ ਦੁਹੇਲਾ ॥
ਪ੍ਰਿਥਮੈ ਰਤਨ ਦ੍ਰਿਬ ਬਹੁ ਲਾਯੋ ॥
ਬਸਤ੍ਰ ਬਾਜ ਗਜ ਬਹੁਤ ਹਰਾਯੋ ॥੪॥੨੫੭॥
ਦੁਹੂੰਅਨ ਬੀਚ ਸੁਪਰਧਾ ਬਾਢਾ ॥
ਦੁਹ ਦਿਸ ਉਠੇ ਸੁਭਟ ਅਸ ਕਾਢਾ ॥
ਚਮਕਹਿ ਕਹੂੰ ਅਸਨ ਕੀ ਧਾਰਾ ॥
ਬਿਛ ਗਈ ਲੋਥ ਅਨੇਕ ਅਪਾਰਾ ॥੫॥੨੫੮॥
ਜੁਗਨ ਦੈਤ ਫਿਰਹਿ ਹਰਿਖਾਨੇ ॥
ਗੀਧ ਸਿਵਾ ਬੋਲਹਿ ਅਭਿਮਾਨੇ ॥
ਭੂਤ ਪ੍ਰੇਤ ਨਾਚਹਿ ਅਰੁ ਗਾਵਹਿ ॥
ਕਹੂੰ ਕਹੂੰ ਸਬਦ ਬੈਤਾਲ ਸੁਨਾਵਹਿ ॥੬॥੨੫੯॥
ਚਮਕਤ ਕਹੂੰ ਖਗਨ ਕੀ ਧਾਰਾ ॥
ਬਿਥ ਗਏ ਰੁੰਡ ਭਸੁੰਡ ਅਪਾਰਾ ॥
ਚਿੰਸਤ ਕਹੂੰ ਗਿਰੇ ਗਜ ਮਾਤੇ ॥
ਸੋਵਤ ਕਹੂੰ ਸੁਭਟ ਰਣ ਤਾਤੇ ॥੭॥੨੬੦॥
ਹਿੰਸਤ ਕਹੂੰ ਗਿਰੇ ਹੈ ਘਾਏ ॥
ਸੋਵਤ ਕ੍ਰੂਰ ਸਲੋਕ ਪਠਾਏ ॥
ਕਟਿ ਗਏ ਕਹੂੰ ਕਉਚ ਅਰੁ ਚਰਮਾ ॥
ਕਟਿ ਗਏ ਗਜ ਬਾਜਨ ਕੇ ਬਰਮਾ ॥੮॥੨੬੧॥
ਜੁਗਨ ਦੇਤ ਕਹੂੰ ਕਿਲਕਾਰੀ ॥
ਨਾਚਤ ਭੂਤ ਬਜਾਵਤ ਤਾਰੀ ॥
ਬਾਵਨ ਬੀਰ ਫਿਰੈ ਚਹੂੰ ਓਰਾ ॥
ਬਾਜਤ ਮਾਰੂ ਰਾਗ ਸਿਦਉਰਾ ॥੯॥੨੬੨॥
ਰਣ ਅਸ ਕਾਲ ਜਲਧ ਜਿਮ ਗਾਜਾ ॥
ਭੂਤ ਪਿਸਾਚ ਭੀਰ ਭੈ ਭਾਜਾ ॥
ਰਣ ਮਾਰੂ ਇਹ ਦਿਸ ਤੇ ਬਾਜ︀ਯੋ ॥
ਕਾਇਰੁ ਹੁਤੋ ਸੋ ਭੀ ਨਹਿ ਭਾਜ︀ਯੋ ॥੧੦॥੨੬੩॥
ਰਹਿ ਗਈ ਸੂਰਨ ਖਗ ਕੀ ਟੇਕਾ ॥
ਕਟਿ ਗਏ ਸੁੰਡ ਭਸੁੰਡ ਅਨੇਕਾ ॥
ਨਾਚਤ ਜੋਗਨ ਕਹੂੰ ਬਿਤਾਰਾ ॥
ਧਾਵਤ ਭੂਤ ਪ੍ਰੇਤ ਬਿਕਰਾਰਾ ॥੧੧॥੨੬੪॥
ਧਾਵਤ ਅਧ ਕਮਧ ਅਨੇਕਾ ॥
ਮੰਡਿ ਰਹੇ ਰਾਵਤ ਗਡਿ ਟੇਕਾ ॥
ਅਨਹਦ ਰਾਗ ਅਨਾਹਦ ਬਾਜਾ ॥
ਕਾਇਰੁ ਹੁਤਾ ਵਹੈ ਨਹੀ ਭਾਜਾ ॥੧੨॥੨੬੫॥
ਮੰਦਰ ਤੂਰ ਕਰੂਰ ਕਰੋਰਾ ॥
ਗਾਜ ਸਰਾਵਤ ਰਾਗ ਸੰਦੋਰਾ ॥
ਝਮਕਸਿ ਦਾਮਨ ਜਿਮ ਕਰਵਾਰਾ ॥
ਬਰਸਤ ਬਾਨਨ ਮੇਘ ਅਪਾਰਾ ॥੧੩॥੨੬੬॥
ਘੂਮਹਿ ਘਾਇਲ ਲੋਹ ਚੁਚਾਤੇ ॥
ਖੇਲ ਬਸੰਤ ਮਨੋ ਮਦ ਮਾਤੇ ॥
ਗਿਰ ਗਏ ਕਹੂੰ ਜਿਰਹ ਅਰੁ ਜੁਆਨਾ ॥
ਗਰਜਨ ਗਿਧ ਪੁਕਾਰਤ ਸੁਆਨਾ ॥੧੪॥੨੬੭॥
ਉਨ ਦਲ ਦੁਹੂੰ ਭਾਇਨ ਕੋ ਭਾਜਾ ॥
ਠਾਢ ਨ ਸਕਿਯੋ ਰੰਕੁ ਅਰੁ ਰਾਜਾ ॥
ਤਕਿਓ ਓਡਛਾ ਦੇਸੁ ਬਿਚਛਨ ॥
ਰਾਜਾ ਨ੍ਰਿਪਤਿ ਤਿਲਕ ਸੁਭ ਲਛਨ ॥੧੫॥੨੬੮॥
ਮਦ ਕਰਿ ਮਤ ਭਏ ਜੇ ਰਾਜਾ ॥
ਤਿਨ ਕੇ ਗਏ ਐਸ ਹੀ ਕਾਜਾ ॥
ਛੀਨ ਛਾਨ ਛਿਤ ਛਤ੍ਰ ਫਿਰਾਯੋ ॥
ਮਹਾਰਾਜ ਆਪਹੀ ਕਹਾਯੋ ॥੧੬॥੨੬੯॥
ਆਗੇ ਚਲੇ ਅਸ੍ਵਮੇਧ ਹਾਰਾ ॥
ਧਵਹਿ ਪਾਛੇ ਫਉਜ ਅਪਾਰਾ ॥
ਗੇ ਜਹਿ ਨ੍ਰਿਪਤ ਤਿਲਕ ਮਹਾਰਾਜਾ ॥
ਰਾਜ ਪਾਟ ਵਾਹੂ ਕਉ ਛਾਜਾ ॥੧੭॥੨੭੦॥
ਤਹਾ ਇਕ ਆਹਿ ਸਨਉਢੀ ਬ੍ਰਹਮਨ ॥
ਪੰਡਤ ਬਡੇ ਮਹਾ ਬਡ ਗੁਨ ਜਨ ॥
ਭੂਪਹਿ ਕੋ ਗੁਰ ਸਭਹੁ ਕੀ ਪੂਜਾ ॥
ਤਿਹ ਬਿਨੁ ਅਵਰੁ ਨ ਮਾਨਹਿ ਦੂਜਾ ॥੧੮॥੨੭੧॥