ਭੁਜੰਗ ਪ੍ਰਯਾਤ ਛੰਦ

ਕਹੂੰ ਬ੍ਰਹਮ ਬਾਨੀ ਕਰਹਿ ਬੇਦ ਚਰਚਾ

ਕਹੂੰ ਬਿਪ੍ਰ ਬੈਠੇ ਕਰਹਿ ਬ੍ਰਹਮ ਅਰਚਾ

ਤਹਾ ਬਿਪ੍ਰ ਸਨੌਢ ਤੇ ਏਕ ਲਛਨ

ਕਰੈ ਬਕਲ ਬਸਤ੍ਰੰ ਫਿਰੈ ਬਾਇ ਭਛਨ ॥੧॥੨੭੨॥

ਕਹੂੰ ਬੇਦ ਸਿਯਾਮੰ ਸੁਰੰ ਸਾਥ ਗਾਵੈ

ਕਹੂੰ ਜੁਜਰ ਬੇਦੰ ਪੜੇ ਮਾਨ ਪਾਵੈ

ਕਹੂੰ ਰਿਗੰ ਬਾਚੈ ਮਹਾ ਅਰਥ ਬੇਦੰ

ਕਹੂੰ ਬ੍ਰਹਮ ਸਿਛਾ ਕਹੂੰ ਬਿਸਨ ਭੇਦੰ ॥੨॥੨੭੩॥

ਕਹੂੰ ਅਸਟ ਦ੍ਵੈ ਅਵਤਾਰ ਕਥੈ ਕਥਾਣੰ

ਦਸੰ ਚਾਰ ਚਉਦਾਹ ਬਿਦਿਆ ਨਿਧਾਨੰ

ਤਹਾ ਪੰਡਤੰ ਬਿਪ੍ਰ ਪਰਮੰ ਪ੍ਰਬੀਨੰ

ਰਹੇ ਏਕ ਆਸੰ ਨਿਰਾਸੰ ਬਿਹੀਨੰ ॥੩॥੨੭੪॥

ਕਹੂੰ ਕੋਕਸਾਰੰ ਪੜੈ ਨੀਤ ਧਰਮੰ

ਕਹੂੰ ਨ︀ਯਾਇ ਸਾਸਤ੍ਰ ਪੜੈ ਛਤ੍ਰ ਕਰਮੰ

ਕਹੂੰ ਬ੍ਰਹਮ ਬਿਦਿਆ ਪੜੈ ਬ︀ਯੋਮ ਬਾਨੀ

ਕਹੂੰ ਪ੍ਰੇਮ ਸਿਉ ਪਾਠਿ ਪਠਿਐ ਪਿੜਾਨੀ ॥੪॥੨੭੫॥

ਕਹੂੰ ਪ੍ਰਾਕ੍ਰਿਤੰ ਨਾਗ ਭਾਖਾ ਉਚਾਰਹਿ

ਕਹੂੰ ਸਹਸਕ੍ਰਿਤ ਬ︀ਯੋਮ ਬਾਨੀ ਬਿਚਾਰਹਿ

ਕਹੂੰ ਸਾਸਤ੍ਰ ਸੰਗੀਤ ਮੈ ਗੀਤ ਗਾਵੈ

ਕਹੂੰ ਜਛ ਗੰਧ੍ਰਬ ਬਿਦਿਆ ਬਤਾਵੈ ॥੫॥੨੭੬॥

ਕਹੂੰ ਨਿਆਇ ਮੀਮਾਸਕਾ ਤਰਕ ਸਾਸਤ੍ਰੰ

ਕਹੂੰ ਅਗਨਿ ਬਾਣੀ ਪੜੈ ਬ੍ਰਹਮ ਅਸਤ੍ਰੰ

ਕਹੂੰ ਬੇਦ ਪਾਤੰਜਲੈ ਸੇਖ ਕਾਨੰ

ਪੜੈ ਚਕ੍ਰ ਚਵਦਾਹ ਬਿਦਿਆ ਨਿਧਾਨੰ ॥੬॥੨੭੭॥

ਕਹੂੰ ਭਾਖ ਬਾਚੈ ਕਹੂੰ ਕੋਮਦੀਅੰ

ਕਹੂੰ ਸਿਧਕਾ ਚੰਦ੍ਰਕਾ ਸਾਰਸੁਤੀਯੰ

ਕਹੂੰ ਬ︀ਯਾਕਰਣ ਬੈਸਿਕਾਲਾਪ ਕਥੇ

ਕਹੂੰ ਪ੍ਰਾਕ੍ਰਿਆ ਕਾਸਕਾ ਸਰਬ ਮਥੇ ॥੭॥੨੭੮॥

ਕਹੂੰ ਬੈਠ ਮਾਨੋਰਮਾ ਗ੍ਰੰਥ ਬਾਚੈ

ਕਹੂੰ ਗਾਇ ਸੰਗੀਤ ਮੈ ਗੀਤ ਨਾਚੇ

ਕਹੂੰ ਸਸਤ੍ਰ ਕੀ ਸਰਬ ਬਿਦਿਆ ਬਿਚਾਰੈ

ਕਹੂੰ ਅਸਤ੍ਰ ਬਿਦਿਆ ਬਾਚੈ ਸੋਕ ਟਾਰੈ ॥੮॥੨੭੯॥

ਕਹੂ ਗਦਾ ਕੋ ਜੁਧ ਕੈ ਕੈ ਦਿਖਾਵੈ

ਕਹੂੰ ਖੜਗ ਬਿਦਿਆ ਜੁਝੈ ਮਾਨ ਪਾਵੈ

ਕਹੂੰ ਬਾਕ ਬਿਦਿਆਹਿ ਛੋਰੰ ਪ੍ਰਬਾਨੰ

ਕਹੂੰ ਜਲਤੁਰੰ ਬਾਕ ਬਿਦਿਆ ਬਖਾਨੰ ॥੯॥੨੮੦॥

ਕਹੂੰ ਬੈਠ ਕੇ ਗਾਰੜੀ ਗ੍ਰੰਥ ਬਾਚੈ

ਕਹੂੰ ਸਾਭਵੀ ਰਾਸ ਭਾਖਾ ਸੁ ਰਾਚੈ

ਕਹੂੰ ਜਾਮਨੀ ਤੋਰਕੀ ਬੀਰ ਬਿਦਿਆ

ਕਹੂੰ ਪਾਰਸੀ ਕੌਚ ਬਿਦਿਆ ਅਭਿਦਿਆ ॥੧੦॥੨੮੧॥

ਕਹੂੰ ਸਸਤ੍ਰ ਕੀ ਘਾਉ ਬਿਦਿਆ ਬਤੈਗੋ

ਕਹੂੰ ਅਸਤ੍ਰ ਕੋ ਪਾਤਕਾ ਪੈ ਚਲੈਗੋ

ਕਹੂੰ ਚਰਮ ਕੀ ਚਾਰ ਬਿਦਿਆ ਬਤਾਵੈ

ਕਹੂੰ ਬ੍ਰਹਮ ਬਿਦਿਆ ਕਰੈ ਦਰਬ ਪਾਵੈ ॥੧੧॥੨੮੨॥

ਕਹੂੰ ਨ੍ਰਿਤ ਬਿਦਿਆ ਕਹੂੰ ਨਾਦ ਭੇਦੰ

ਕਹੂੰ ਪਰਮ ਪੌਰਾਨ ਕਥੈ ਕਤੇਬੰ

ਸਭੈ ਅਛਰ ਬਿਦਿਆ ਸਭੈ ਦੇਸ ਬਾਨੀ

ਸਭੈ ਦੇਸ ਪੂਜਾ ਸਮਸਤੋ ਪ੍ਰਧਾਨੀ ॥੧੨॥੨੮੩॥

ਕਹੰ ਸਿੰਘਨੀ ਦੂਧ ਬਛੇ ਚੁੰਘਾਵੈ

ਕਹੂੰ ਸਿੰਘ ਲੈ ਸੰਗ ਗਊਆ ਚਰਾਵੈ

ਫਿਰੈ ਸਰਪ ਨ੍ਰਿਕ੍ਰੁਧ ਤੌਨਿ ਸਥਲਾਨੰ

ਕਹੂੰ ਸਾਸਤ੍ਰੀ ਸਤ੍ਰ ਕਥੈ ਕਥਾਨੰ ॥੧੩॥੨੮੪॥

ਤਥਾ ਸਤ੍ਰ ਮਿਤ੍ਰੰ ਤਥਾ ਮਿਤ੍ਰ ਸਤ੍ਰੰ

ਜਥਾ ਏਕ ਛਤ੍ਰੀ ਤਥਾ ਪਰਮ ਛਤ੍ਰੰ

ਤਹਾ ਗਯੋ ਅਜੈ ਸਿੰਘ ਸੂਰਾ ਸੁਕ੍ਰੁਧੰ

ਹਨਿਯੋ ਅਸਮੇਧੰ ਕਰਿਓ ਪਰਮ ਜੁਧੰ ॥੧੪॥੨੮੫॥

ਰਜੀਆ ਪੁਤ੍ਰ ਦਿਖਿਯੋ ਡਰੇ ਦੋਇ ਭ੍ਰਾਤੰ

ਗਹੀ ਸਰਣ ਬਿਪ੍ਰੰ ਬੁਲਿਯੋ ਏਵ ਬਾਤੰ

ਗੁਵਾ ਹੇਮ ਸਰਬੰ ਮਿਲੇ ਪ੍ਰਾਨ ਦਾਨੰ

ਸਰਨੰ ਸਰਨੰ ਸਰਨੰ ਗੁਰਾਨੰ ॥੧੫॥੨੮੬॥

ਚੌਪਈ

ਤਬ ਭੂਪਤ ਤਹ ਦੂਤ ਪਠਾਏ

ਤ੍ਰਿਪਤ ਸਕਲ ਦਿਜ ਕੀਏ ਰਿਝਾਏ

ਅਸਮੇਧ ਅਰੁ ਅਸੁਮੇਦ ਹਾਰਾ

ਭਾਜ ਪਰੇ ਘਰ ਤਾਕ ਤਿਹਾਰਾ ॥੧॥੨੮੭॥

ਕੈ ਦਿਜ ਬਾਧ ਦੇਹੁ ਦੁਐ ਮੋਹੂ

ਨਾਤਰ ਧਰੋ ਦੁਜਨਵਾ ਤੋਹੂ

ਕਰਿਓ ਪੂਜਾ ਦੇਉ ਦਾਨਾ

ਤੋ ਕੋ ਦੁਖ ਦੇਵੋ ਦਿਜ ਨਾਨਾ ॥੨॥੨੮੮॥

ਕਹਾ ਮ੍ਰਿਤਕ ਦੁਇ ਕੰਠ ਲਗਾਏ

ਦੇਹੁ ਹਮੈ ਤੁਮ ਕਹਾ ਲਜਾਏ

ਜਉ ਦੁਐ ਤੁਮ ਦੇਹੁ ਮੋਹੂ

ਤਉ ਹਮ ਸਿਖ ਹੋਇ ਹੈ ਤੋਹੂ ॥੩॥੨੮੯॥

ਤਬ ਦਿਜ ਪ੍ਰਾਤ ਕੀਓ ਇਸਨਾਨਾ

ਦੇਵ ਪਿਤ੍ਰ ਤੋਖੇ ਬਿਧ ਨਾਨਾ

ਚੰਦਨ ਕੁੰਕਮ ਖੋਰ ਲਗਾਏ

ਚਲ ਕਰ ਰਾਜ ਸਭਾ ਮੈ ਆਏ ॥੪॥੨੯੦॥

ਦਿਜੋ ਬਾਚ

ਹਮਰੀ ਵੈ ਪਰੈ ਦੁਐ ਡੀਠਾ

ਹਮਰੀ ਆਇ ਪਰੈ ਨਹੀ ਪੀਠਾ

ਝੂਠ ਕਹਿਯੋ ਜਿਨ ਤੋਹਿ ਸੁਨਾਈ

ਮਹਾਰਾਜ ਰਾਜਨ ਕੇ ਰਾਈ ॥੧॥੨੯੧॥

ਮਹਾਰਾਜ ਰਾਜਨ ਕੇ ਰਾਜਾ

ਨਾਇਕ ਅਖਲ ਧਰਣ ਸਿਰ ਤਾਜਾ

ਹਮ ਬੈਠੇ ਤੁਮ ਦੇਹੁ ਅਸੀਸਾ

ਤੁਮ ਰਾਜਾ ਰਾਜਨ ਕੇ ਈਸਾ ॥੨॥੨੯੨॥