ਰਾਜਾ ਬਾਚ

ਭਲਾ ਚਹੋ ਆਪਨ ਜੋ ਸਬਹੀ

ਵੈ ਦੁਇ ਬਾਧ ਦੇਹੁ ਮੁਹਿ ਅਬਹੀ

ਸਬਹੀ ਕਰੋ ਅਗਨ ਕਾ ਭੂਜਾ

ਤੁਮਰੀ ਕਰਉ ਪਿਤਾ ਜਿਉ ਪੂਜਾ ॥੩॥੨੯੩॥

ਜੋ ਪਰੈ ਵੈ ਭਾਜ ਤਿਹਾਰੇ

ਕਹੇ ਲਗੋ ਤੁਮ ਆਜ ਹਮਾਰੇ

ਹਮ ਤੁਮ ਕੋ ਬ੍ਰਿੰਜਨਾਦ ਬਨਾਵੈ

ਹਮ ਤੁਮ ਵੈ ਤੀਨੋ ਮਿਲ ਖਾਵੈ ॥੪॥੨੯੪॥

ਦਿਜ ਸੁਨ ਬਾਤ ਚਲੇ ਸਭ ਧਾਮਾ

ਪੂਛੇ ਭ੍ਰਾਤ ਸੁਪੂਤ ਪਿਤਾਮਾ

ਬਾਧ ਦੇਹੁ ਤਉ ਛੂਟੇ ਧਰਮਾ

ਭੋਜ ਭੁਜੇ ਤਉ ਛੂਟੇ ਕਰਮਾ ॥੫॥੨੯੫॥

ਯਹਿ ਰਜੀਆ ਕਾ ਪੁਤ ਮਹਾਬਲ

ਜਿਨ ਜੀਤੇ ਛਤ੍ਰੀ ਗਨ ਦਲਮਲ

ਛਤ੍ਰਾਪਨ ਆਪਨ ਬਲ ਲੀਨਾ

ਇਨ ਕੋ ਕਾਢਿ ਧਰਨ ਤੇ ਦੀਨਾ ॥੬॥੨੯੬॥