ਸ੍ਰੀ ਵਾਹਿਗੁਰੂ ਜੀ ਕੀ ਫਤੇ

ਪਾਤਸਾਹੀ ੧੦

ਅਥ ਚੌਬੀਸ ਅਉਤਾਰ

ਚਉਪਈ

ਅਬ ਚਉਬੀਸ ਉਚਰੋਂ ਅਵਤਾਰਾ

ਜਿੱਹ ਬਿਧ ਤਿਨ ਕਾ ਲਖਾ ਅਖਾਰਾ

ਸੁਨੀ︂ਯਹੁ ਸੰਤ ਸਬੈ ਚਿਤ ਲਾਈ

ਬਰਨਤ ਸ︂ਯਾਮ ਜਥਾ ਮਤ ਭਾਈ ॥੧॥

ਚਉਪਈ

ਜਬ ਜਬ ਹੋਤ ਅਰਿਸਟਿ ਅਪਾਰਾ

ਤਬ ਤਬ ਦੇਹ ਧਰਤ ਅਵਤਾਰਾ

ਕਾਲ ਸਬਨ ਕੋ ਪੇਖ ਤਮਾਸਾ

ਅੰਤਹ ਕਾਲ ਕਰਤ ਹੈ ਨਾਸਾ ॥੨॥

ਚਉਪਈ

ਕਾਲ ਸਭਨ ਕਾ ਕਰਤ ਪਸਾਰਾ

ਅੰਤ ਕਾਲ ਸੋਈ ਖਾਪਨ ਹਾਰਾ

ਆਪਨ ਰੂਪ ਅਨੰਤਨ ਧਰਹੀ

ਆਪਹਿ ਮਧ ਲੀਨ ਪੁਨ ਕਰਹੀ ॥੩॥

ਚਉਪਈ

ਇਨ ਮਹਿ ਸ੍ਰਿਸਟਿ ਸੁ ਦਸ ਅਵਤਾਰਾ

ਜਿਨ ਮਹਿ ਰਮਿ︂ਯਾ ਰਾਮ ਹਮਾਰਾ

ਅਨਤ ਚਤੁਰ ਦਸ ਗਨ ਅਵਤਾਰੂ

ਕਹੋ ਜੁ ਤਿਨ ਤਿਨ ਕੀਏ ਅਖਾਰੂ ॥੪॥

ਚਉਪਈ

ਕਾਲ ਆਪਨੋ ਨਾਮ ਛਪਾਈ

ਅਵਰਨ ਕੇ ਸਿਰਿ ਦੈ ਬੁਰਿਆਈ

ਆਪਨ ਰਹਤ ਨਿਰਾਲਮ ਜਗ ਤੇ

ਜਾਨ ਲਏ ਜਾਨਾ ਮੈ ਤਬਤੇ ॥੫॥

ਚਉਪਈ

ਆਪ ਰਚੇ ਆਪੇ ਕਲ ਘਾਏ

ਅਵਰਨ ਕੈ ਦੈ ਮੂੰਡ ਹਤਾਏ

ਆਪ ਨਿਰਾਲਮੁ ਰਹਾ ਪਾ︂ਯਾ

ਤਾਂ ਤੇ ਨਾਮੁ ਬਿਅੰਤ ਕਹਾ︂ਯਾ ॥੬॥

ਚਉਪਈ

ਜੋ ਚਉਬੀਸ ਅਵਤਾਰ ਕਹਾਏ

ਤਿਨ ਭੀ ਤੁਮ ਪ੍ਰਭ ਤਨਕ ਪਾਏ

ਸਭ ਹੀ ਜਗ ਭਰਮੇ ਭਵਰਾ︂ਯੰ

ਤਾ ਤੇ ਨਾਮੁ ਬਿਅੰਤ ਕਹਾ︂ਯੰ ॥੭॥

ਚਉਪਈ

ਸਭ ਹੀ ਛਲਤ ਆਪ ਛਲਾ︂ਯਾ

ਤਾ ਤੇ ਛਲੀਆ ਆਪ ਕਹਾਯਾ

ਸੰਤਨ ਦੁਖੀ ਨਿਰਖ ਅਕੁਲਾਵੈ

ਦੀਨ ਬੰਧੁ ਤਾ ਤੇ ਕਹਲਾਵੈ ॥੮॥

ਚਉਪਈ

ਅੰਤ ਕਰਤ ਸਭ ਜਗ ਕੌ ਕਾਲਾ

ਨਾਮੁ ਕਾਲ ਤਾ ਤੇ ਜਗ ਡਾਲਾ

ਸਮੈ ਸੰਤ ਪਰ ਹੋਤ ਸਹਾਈ

ਤਾ ਤੇ ਸੰਖ︂ਯਾ ਸੰਤ ਸੁਨਾਈ ॥੯॥

ਚਉਪਈ

ਨਿਰਖ ਦੀਨ ਪਰ ਹੋਤ ਦਿਆਰਾ

ਦੀਨ ਬੰਧ ਹਮ ਤਬੈ ਬਿਚਾਰਾ

ਸੰਤਨ ਪਰ ਕਰੁਣਾ ਰਸੁ ਢਰਈ

ਕਰੁਣਾ ਨਿਧਿ ਜਗ ਤਬੈ ਉਚਰਈ ॥੧੦॥

ਚਉਪਈ

ਸੰਕਟ ਹਰਤ ਸਾਧਵਨ ਸਦਾ

ਸੰਕਟ ਹਰਨ ਨਾਮੁ ਭ︂ਯੋ ਤਦਾ

ਦੁਖ ਦਾਹਤ ਸੰਤਨ ਕੇ ਆ︂ਯੋ

ਦੁਖ ਦਾਹਨ ਪ੍ਰਭ ਤਦਿਨ ਕਹਾ︂ਯੋ ॥੧੧॥

ਚਉਪਈ

ਰਹਾ ਅਨੰਤ ਅੰਤ ਨਹੀ ਪਾ︂ਯੋ

ਯਾ ਤੇ ਨਾਮੁ ਬਿਅੰਤ ਕਹਾ︂ਯੋ

ਜਗ ਮੋ ਰੂਪ ਸਭਨ ਕੇ ਧਰਤਾ

ਯਾ ਤੇ ਨਾਮੁ ਬਖਾਨੀਯਤ ਕਰਤਾ ॥੧੨॥

ਚਉਪਈ

ਕਿਨਹੂੰ ਕਹੂੰ ਤਾਹਿ ਲਖਾ︂ਯੋ

ਇਹ ਕਰ ਨਾਮੁ ਅਲਖ ਕਹਾ︂ਯੋ

ਜੋਨ ਜਗਤ ਮੈ ਕਬਹੂੰ ਆ︂ਯਾ

ਯਾ ਤੇ ਸਭੌ ਅਜੋਨ ਬਤਾ︂ਯਾ ॥੧੩॥

ਚਉਪਈ

ਬ੍ਰਹਮਾਦਕ ਸਬ ਹੀ ਪਚਹਾਰੇ

ਬਿਸਨ ਮਹੇਸ੍ਵੁਰ ਕਉਨ ਬਿਚਾਰੇ

ਚੰਦ ਸੂਰ ਜਿਨ ਕਰੇ ਬਿਚਾਰਾ

ਤਾ ਤੇ ਜਾਨੀਯਤ ਹੈ ਕਰਤਾਰਾ ॥੧੪॥

ਚਉਪਈ

ਸਦਾ ਅਭੇਖ ਅਭੇਖੀ ਰਹਈ

ਤਾ ਤੇ ਜਗਤ ਅਭੇਖੀ ਕਹਈ

ਅਲਖ ਰੂਪ ਕਿਨਹੂੰ ਨਹਿ ਜਾਨਾ

ਤਿਹ ਕਰ ਜਾਤ ਅਲੇਖ ਬਖਾਨਾ ॥੧੫॥

ਚੌਪਈ

ਰੂਪ ਅਨੂਪ ਸਰੂਪ ਅਪਾਰਾ

ਭੇਖ ਅਭੇਖ ਸਭਨ ਤੇ ਨਿਆਰਾ

ਦਾਇਕ ਸਭੋ ਅਜਾਚੀ ਸਭ ਤੇ

ਜਾਨ ਲ︂ਯੋ ਕਰਤਾ ਹਮ ਤਬ ਤੇ ॥੧੬॥

ਚੌਪਈ

ਲਗਨ ਸਗਨ ਤੇ ਰਹਤ ਨਿਰਾਲਮ

ਹੈ ਯਹ ਕਥਾ ਜਗਤ ਮੈ ਮਾਲਮ

ਜੰਤ੍ਰ ਮੰਤ੍ਰ ਤੰਤ੍ਰ ਰਿਝਾ︂ਯਾ

ਭੇਖ ਕਰਤ ਕਿਨਹੂੰ ਨਹਿ ਪਾ︂ਯਾ ॥੧੭॥

ਚੌਪਈ

ਜਗ ਆਪਨ ਆਪਨ ਉਰਝਾਨਾ

ਪਾਰਬ੍ਰਹਮ ਕਾਹੂ ਪਛਾਨਾ

ਇਕ ਮੜੀਅਨ ਕਬਰਨ ਵੇ ਜਾਂਹੀ

ਦੁਹੂੰਅਨ ਮੈ ਪਰਮੇਸ੍ਵਰ ਨਾਹੀ ॥੧੮॥

ਚੌਪਈ

ਦੋਊ ਮੋਹ ਬਾਦ ਮੋ ਪਚੇ

ਇਨ ਤੇ ਨਾਥ ਨਿਰਾਲੇ ਬਚੇ

ਜਾ ਤੇ ਛੂਟਿ ਗਯੋ ਭ੍ਰਮ ਉਰ ਕਾ

ਤਿਹੱ ਆਗੈ ਹਿੰਦੂ ਕਿਆ ਤੁਰਕਾ ॥੧੯॥

ਚੌਪਈ

ਇਕ ਤਸਬੀ ਇਕ ਮਾਲਾ ਧਰਹੀ

ਏਕ ਕੁਰਾਨ ਪੁਰਾਨ ਉਚਰਹੀ

ਕਰਤ ਬਿਰੁੱਧ ਗਏ ਮਰ ਮੂੜਾ

ਪ੍ਰਭ ਕੋ ਰੰਗੁ ਲਾਗਾ ਗੂੜਾ ॥੨੦॥

ਚੌਪਈ

ਜੋ ਜੋ ਰੰਗ ਏਕ ਕੇ ਰਾਚੇ

ਤੇ ਤੇ ਲੋਕ ਲਾਜ ਤਜਿ ਨਾਚੇ

ਆਦਿ ਪੁਰਖ ਜਿਨ ਏਕੁ ਪਛਾਨਾ

ਦੁਤੀਆ ਭਾਵ ਮਨ ਮਹਿ ਆਨਾ ॥੨੧॥

ਚੌਪਈ

ਜੋ ਜੋ ਭਾਵ ਦੁਤੀਅ ਮਹਿ ਰਾਚੇ

ਤੇ ਤੇ ਮੀਤ ਮਿਲਨ ਤੇ ਬਾਚੇ

ਏਕ ਪੁਰਖ ਜਿਨ ਨੈਕ ਪਛਾਨਾ

ਤਿਨਹੀ ਪਰਮ ਤਤ ਕੱਹ ਜਾਨਾ ॥੨੨॥

ਚੌਪਈ

ਜੋਗੀ ਸੰਨਿਆਸੀ ਹੈ ਜੇਤੇ

ਮੁੰਡੀਆ ਮੁਸਲਮਾਨ ਗਨ ਕੇਤੇ

ਭੇਖ ਧਰੇ ਲੂਟਤ ਸੰਸਾਰਾ

ਛਪਤ ਸਾਧ ਜਿਹੱ ਨਾਮੁ ਅਧਾਰਾ ॥੨੩॥

ਚੌਪਈ

ਪੇਟ ਹੇਤ ਨਰ ਡਿੰਭੁ ਦਿਖਾਹੀਂ

ਡਿੰਭ ਕਰੇ ਬਿਨੁ ਪਈਯਤ ਨਾਹੀਂ

ਜਿਨ ਨਰ ਏਕ ਪੁਰਖ ਕਹੱ ਧਿਆ︂ਯੋ

ਤਿਨ ਕਰ ਡਿੰਭ ਕਿਸੀ ਦਿਖਾ︂ਯੋ ॥੨੪॥

ਚੌਪਈ

ਡਿੰਭ ਕਰੇ ਬਿਨੁ ਹਾਥਿ ਆਵੈ

ਕੋਊ ਕਾਹੂ ਸੀਸ ਨਿਵਾਵੈ

ਜੋ ਇਹੁ ਪੇਟ ਕਾਹੂ ਹੋਤਾ

ਰਾਵ ਰੰਕ ਕਾਹੂ ਕੋ ਕਹਤਾ ॥੨੫॥

ਚੌਪਈ

ਜਿਨ ਪ੍ਰਭ ਏਕ ਵਹੈ ਠਹਰਾ︂ਯੋ

ਤਿਨ ਕਰ ਡਿੰਭ ਕਿਸੂ ਦਿਖਾ︂ਯੋ

ਸੀਸ ਦੀਯੋ ਉਨ ਸਿਰਰ ਦੀਨਾ

ਰੰਚ ਸਮਾਨ ਦੇਹ ਕਰਿ ਚੀਨਾ ॥੨੬॥

ਚੌਪਈ

ਕਾਨ ਛੇਦ ਜੋਗੀ ਕਹਵਾ︂ਯੋ

ਅਤਿ ਪ੍ਰਪੰਚ ਕਰ ਬਨਹਿ ਸਿਧਾ︂ਯੋ

ਏਕ ਨਾਮੁ ਕੋ ਤੱਤੁ ਲ︂ਯੋ

ਬਨ ਕੋ ਭ︂ਯੋ ਗ੍ਰਿਹ ਕੋ ਭ︂ਯੋ ॥੨੭॥

ਚੌਪਈ

ਕਹਾ ਲਗੈ ਕਬ ਕਥੈ ਬਿਚਾਰਾ

ਰਸਨਾ ਏਕ ਪਇਯਤ ਪਾਰਾ

ਜਿਹਬਾ ਕੋਟਿ ਕੋਟਿ ਕੋਊ ਧਰੈ

ਗੁਣ ਸਮੁੰਦ੍ਰ ਤ੍ਵ ਪਾਰ ਪਰੈ ॥੨੮॥

ਚੌਪਈ

ਪ੍ਰਥਮ ਕਾਲ ਸਭ ਜਗ ਕੋ ਤਾਤਾ

ਤਾ ਤੇ ਭ︂ਯੋ ਤੇਜ ਬਿਖ︂ਯਾਤਾ

ਸੋਈ ਭਵਾਨੀ ਨਾਮੁ ਕਹਾਈ

ਜਿਨ ਸਿਗਰੀ ਯਹ ਸ੍ਰਿਸਟਿ ਉਪਾਈ ॥੨੯॥

ਚੌਪਈ

ਪ੍ਰਿਥਮੇ ਓਅੰਕਾਰ ਤਿਨਿ ਕਹਾ

ਸੋ ਧੁਨਿ ਪੂਰ ਜਗਤ ਮੋ ਰਹਾ

ਤਾ ਤੇ ਜਗਤ ਭਯੋ ਬਿਸਥਾਰਾ

ਪੁਰਖ ਪ੍ਰਕ੍ਰਿਤਿ ਜਬ ਦੁਹੂੱ ਬਿਚਾਰਾ ॥੩੦॥

ਚੌਪਈ

ਜਗਤ ਭ︂ਯੋ ਤਾ ਤੇ ਸਭ ਜਨੀਯਤ

ਚਾਰ ਖਾਨ ਕਰ ਪ੍ਰਗਟ ਬਖਨੀਯਤ

ਸਕਤ ਇਤੀ ਨਹੀ ਬਰਨ ਸੁਨਾਊਂ

ਭਿੰਨ ਭਿੰਨ ਕਰ ਨਾਮ ਬਤਾਉਂ ॥੩੧॥

ਚੌਪਈ

ਬਲੀ ਅਬਲੀ ਦੋਊ ਉਪਜਾਏ

ਊਚ ਨੀਚ ਕਰ ਭਿੰਨ ਦਿਖਾਏ

ਬਪੁ ਧਰਿ ਕਾਲ ਬਲੀ ਬਲਵਾਨਾ

ਆਪਹ ਰੂਪ ਧਰਤ ਭ︂ਯੋ ਨਾਨਾ ॥੩੨॥

ਚੌਪਈ

ਭਿੰਨ ਭਿੰਨ ਜਿਮੁ ਦੇਹ ਧਰਾਏ

ਤਿਮੁ ਤਿਮੁ ਕਰ ਅਵਤਾਰ ਕਹਾਏ

ਪਰਮ ਰੂਪ ਜੋ ਏਕ ਕਹਾ︂ਯੋ

ਅੰਤ ਸਭੋ ਤਿਹ ਮੱਧਿ ਮਿਲਾ︂ਯੋ ॥੩੩॥

ਚੌਪਈ

ਜਿਤਿਕ ਜਗਤਿ ਕੇ ਜੀਵ ਬਖਾਨੋ

ਏਕ ਜੋਤ ਸਭ ਹੀ ਮਹਿ ਜਾਨੋ

ਕਾਲ ਰੂਪ ਭਗਵਾਨ ਭਨੈਬੋ

ਤਾ ਮੈ ਲੀਨ ਜਗਤਿ ਸਭ ਹ੍ਵੈੁਬੋ ॥੩੪॥

ਚੌਪਈ

ਜੋ ਕਿਛੁ ਦਿਸਟਿ ਅਗੋਚਰ ਆਵਤ

ਤਾ ਕਹੁ ਮਨ ਮਾਯਾ ਠਹਰਾਵਤ

ਏਕਹਿ ਆਪ ਸਭਨ ਮੋ ਬਿਆਪਾ

ਸਭ ਕੋਈ ਭਿੰਨ ਭਿੰਨ ਕਰ ਥਾਪਾ ॥੩੫॥

ਚੌਪਈ

ਸਭ ਹੀ ਮਹਿ ਰਮ ਰਹਿ︂ਯੋ ਅਲੇਖਾ

ਮਾਗਤ ਭਿੰਨ ਭਿੰਨ ਤੇ ਲੇਖਾ

ਜਿਨ ਨਰ ਏਕ ਵਹੈ ਠਹਰਾ︂ਯੋ

ਤਨਹੀਂ ਪਰਮ ਤੱਤੁ ਕਹ ਪਾ︂ਯੋ ॥੩੬॥

ਚੌਪਈ

ਏਕਹ ਰੂਪ ਅਨੂਪ ਸਰੂਪਾ

ਰੰਕ ਭਯੋ ਰਾਵਤ ਕਹੂੱ ਭੂਪਾ

ਭਿੰਨ ਭਿੰਨ ਸਭਹਨ ਉਰਝਾਯੋ

ਸਭ ਤੇ ਜੁਦੋ ਕਿਨਹੂੰ ਪਾਯੋ ॥੩੭॥

ਚੌਪਈ

ਭਿੰਨ ਭਿੰਨ ਸਭਹੂੰ ਉਪਜਾਯੋ

ਭਿੰਨ ਭਿੰਨ ਕਰ ਤਿਨੋ ਖਪਾਯੋ

ਆਪ ਕਿਸੂ ਕੋ ਦੋਸ ਲੀਨਾ

ਅਉਰਨ ਸਿਰ ਬੁਰਿਆਈ ਦੀਨਾ ॥੩੮॥

ਅਥ ਪ੍ਰਥਮ ਮਛ ਅਵਤਾਰ ਕਥਨੰ

ਚੌਪਈ

ਸੰਖਾਸੁਰ ਦਾਨਵ ਪੁਨ ਭ︂ਯੋ

ਬਹੁ ਬਿਧਿ ਕੈ ਜਗ ਕੋ ਦੁਖ ਦ︂ਯੋ

ਮੱਛ ਅਵਤਾਰ ਆਪ ਪੁਨ ਧਰਾ

ਆਪਨ ਜਾਪ ਆਪ ਮੋ ਕਰਾ ॥੩੯॥

ਪ੍ਰਿਥਮੈ ਤੁੱਛ ਮੀਨ ਬਪੁ ਧਰਾ

ਪੈਠਿ ਸਮੁੰਦ੍ਰ ਝਕਝੋਰਨ ਕਰਾ

ਪੁਨਿ ਪੁਨਿ ਕਰਤ ਭਯੋ ਬਿਸਥਾਰਾ

ਸੰਖਾਸੁਰ ਤਬ ਕੋਪ ਬਿਚਾਰਾ ॥੪੦॥