ਭੁਜੰਗ ਪ੍ਰਯਾਤ ਛੰਦ

ਤਬੈ ਕੋਪ ਗਰਜਿਯੋ ਬਲੀ ਸੰਖ ਬੀਰੰ

ਧਰੇ ਸਸਤ੍ਰ ਅਸਤ੍ਰੰ ਸਜੇ ਲੋਹ ਚੀਰੰ

ਚਤੁਰ ਬੇਦ ਪਾਤੰ ਕੀਯੋ ਸਿੰਧ ਮੱਧੰ

ਤ੍ਰਸ︁︂ਯੋ ਅਸਟ ਨੈਣੰ ਕਰਿਯੋ ਜਾਪੁ ਸੁਧੰ ॥੪੧॥

ਤਬੈ ਸੰਭਰੇ ਦੀਨ ਹੇਤੰ ਦਿਆਲੰ

ਧਰੇ ਲੋਹ ਕ੍ਰੋਹੰ ਕ੍ਰਿਪਾ ਕੈ ਕ੍ਰਿਪਾਲੰ

ਮਹਾਂ ਅਸਤ੍ਰੁ ਪਾਤੰ ਕਰੇ ਸਸਤ੍ਰ ਘਾਤੰ

ਟਰੇ ਦੇਵ ਸਰਬੰ ਗਿਰੇ ਲੋਕ ਸਾਤੰ ॥੪੨॥

ਭਏ ਅਤ੍ਰੁ ਘਾਤੰ ਗਿਰੇ ਚਉਰ ਚੀਰੰ

ਰੁਲੇ ਤੱਛ ਮੁੱਛੰ ਉਠੇ ਤਿੱਛ ਤੀਰੰ

ਗਿਰੇ ਸੁੰਡ ਮੁੰਡੰ ਰਣੰ ਭੀਮ ਰੂਪੰ

ਮਨੋ ਖੇਲ ਪਉਢੇ ਹਠੀ ਫਾਗ ਜੂਪੰ ॥੪੩॥

ਬਹੇ ਖੱਗਯੰ ਖੇਤ ਖਿੰਗੰ ਸੁ ਧੀਰੰ

ਸੁਭੈ ਸਸਤ੍ਰ ਸੰਜਾਨ ਸੋ ਸੂਰਬੀਰੰ

ਗਿਰੇ ਗਉਰ ਗਾਜੀ ਖੁਲੇ ਹੱਥਿ ਬੱਥੰ

ਨਚਿ︂ਯੋ ਰੁਦ੍ਰ ਰੁਦ੍ਰੰ ਨਚੇ ਮੱਛ ਮੱਥੰ ॥੪੪॥

ਰਸਾਵਲ ਛੰਦ

ਮਹਾ ਬੀਰ ਗੱਜੇ

ਸਭੰ ਸਸਤ੍ਰ ਸੱਜੇ

ਬੱਧੇ ਗੱਜਗਾਹੰ

ਸੁ ਹੂਰੰ ਉਛਾਹੰ ॥੪੫॥

ਢਲਾ ਢੁੱਕ ਢਾਲੰ

ਝਮੀ ਤੇਗ ਕਾਲੰ

ਕਟਾ ਕਾਟ ਬਾਹੈਂ

ਉਭੈ ਜੀਤ ਚਾਹੈਂ ॥੪੬॥

ਮੁਖੰ ਮੁੱਛ ਬੰਕੀ

ਤਮੰ ਤੇਗ ਅਤੰਕੀ

ਫਿਰੈਂ ਗਉਰ ਗਾਜੀ

ਨਚੈਂ ਤੁੰਦ ਤਾਜੀ ॥੪੭॥