ਭੁਜੰਗ ਛੰਦ

ਭਰ︂ਯੋ ਰੋਸ ਸੰਖਾਸੁਰੰ ਦੇਖ ਸੈਣੰ

ਤਪੇ ਬੀਰ ਬਕਤ੍ਰੰ ਕੀਏ ਰਕਤ ਨੈਣੰ

ਭੁਜਾ ਠੋਕ ਭੂਪੰ ਕਰ︂ਯੋ ਨਾਦ ਉੱਚੰ

ਸੁਣੇ ਗਰਭਣੀਆਨ ਕੇ ਗਰਭ ਮੁੱਚੰ ॥੪੮॥

ਲਗੇ ਠਾਮ ਠਾਮੰ ਦਮਾਮੰ ਦਮੰਕੇ

ਖੁਲੇ ਖੇਤ ਮੋ ਖੱਗ ਖੂਨੀ ਖਿਮੰਕੇ

ਭਏ ਕ੍ਰੂਰ ਭਾਂਤੰ ਕਮਾਣੰ ਕੜੱਕੇ

ਨਚੇ ਬੀਰ ਬੈਤਾਲ ਭੂਤੰ ਭੁੜੱਕੇ ॥੪੯॥

ਗਿਰਯੋ ਆਯੁਧੰ ਸਾਯੁਧੰ ਬੀਰ ਖੇਤੰ

ਨਚੇ ਕੰਧ ਹੀਣੰ ਕਮੱਧੰ ਅਚੇਤੰ

ਖੁਲੇ ਖੱਗ ਖੂਨੀ ਖਿਆਲੰ ਖਤੰਗੰ

ਭਜੇ ਕਾਤਰੰ ਸੂਰ ਬੱਜੇ ਨਿਹੰਗੰ ॥੫੦॥

ਕਟੇ ਚਰਮ ਬਰਮੰ ਗਿਰਿ︂ਯੋ ਸਤ੍ਰੁ ਸਸਤ੍ਰੰ

ਭਕੈ ਭੈ ਭਰੇ ਭੂਤ ਭੂਮੰ ਨ੍ਰਿਸਤ੍ਰੰ

ਰਣੰ ਰੰਗ ਰੱਤੇ ਸਭੀ ਰੰਗ ਭੂਮੰ

ਗਿਰੇ ਜੁੱਧ ਮੱਧੰ ਬਲੀ ਝੂਮ ਝੂਮੰ ॥੫੧॥

ਭ︂ਯੋ ਦੁੰਦ ਜੁੱਧੰ ਰਣੰ ਸੰਖ ਮੱਛੰ

ਮਨੋ ਦੋ ਗਿਰੰ ਜੁੱਧ ਜੁਟੇ ਸਪੱਛੰ

ਕਟੇ ਮਾਸ ਟੁੱਕੰ ਭਖੇ ਗਿੱਧਿ ਬ੍ਰਿਧੰ

ਹਸੀ ਜੋਗਣੀ ਚਉਸਠਾ ਸੂਰ ਸੁੱਧੰ ॥੫੨॥

ਕੀਯੋ ਉਧਾਰ ਬੇਦੰ ਹਤੇ ਸੰਖ ਬੀਰੰ

ਤਜ︂ਯੋ ਮੱਛ ਰੂਪੰ ਸਜ︂ਯੋ ਸੁੰਦ੍ਰ ਚੀਰੰ

ਸਬੈ ਦੇਵ ਥਾਪੇ ਕੀਯੋ ਦੁਸਟ ਨਾਸੰ

ਟਰੇ ਸਰਬ ਦਾਨੋ ਭਰੇ ਜੀਵ ਤ੍ਰਾਸੰ ॥੫੩॥

ਤ੍ਰਿਭੰਗੀ ਛੰਦ

ਸੰਖਾਸੁਰ ਮਾਰੇ ਬੇਦ ਉਧਾਰੇ ਸਤ੍ਰ ਸੰਘਾਰੇ ਜਸੁ ਲੀਨੋ

ਦੇਵੇਸੁ ਬੁਲਾ︂ਯੋ ਰਾਜ ਬਿਠਾ︂ਯੋ ਛਤ੍ਰ ਫਿਰਾ︂ਯੋ ਸੁਖ ਦੀਨੋ

ਕੋਟੰ ਬਜੇ ਬਾਜੇ ਅਮੁਰੇਸੁਰ ਗਾਜੇ ਸੁਭ ਘਰਿ ਸਾਜੇ ਸੋਕ ਹਰੇ

ਦੈ ਕੋਟਕ ਦਛਨਾ ਕ੍ਰੋਰ ਪ੍ਰਦਛਨਾ ਆਨਿ ਸੁ ਮੱਛ ਕੇ ਪਾਇ ਪਰੇ ॥੫੪॥

ਇਤਿ ਸ੍ਰੀ ਬਚਿਤ੍ਰ ਨਾਟਕੇ ਮੱਛ ਅਵਤਾਰ ਕਥਨੰ ਸੰਖਾਸੁਰ ਬਧਹ

ਅਥ ਕੱਛ ਅਵਤਾਰ ਕਥਨੰ

ਭੁਜੰਗ ਪ੍ਰਯਾਤ ਛੰਦ

ਕਿਤੋ ਕਾਲ ਬੀਤ︂ਯੋ ਕਰੵੋ ਦੇਵ ਰਾਜੰ

ਭਰੇ ਰਾਜ ਧਾਮੰ ਸੁਭੰ ਸਰਬ ਸਾਜੰ

ਗਜੰ ਬਾਜ ਬੀਣੰ ਬਿਨਾ ਰਤਨ ਭੂਪੰ

ਕਰ︂ਯੋ ਬਿਸਨ ਬੀਚਾਰ ਚਿੱਤੰ ਅਨੂਪੰ ॥੧॥

ਸਬੈ ਦੇਵ ਏਕਤ੍ਰ ਕੀਨੇ ਪੁਰਿੰਦ੍ਰੰ

ਸਸੰ ਸੂਰਜੰ ਆਦਿ ਲੈ ਕੈ ਉਪਿੰਦ੍ਰੰ

ਹੁਤੇ ਦਈਤ ਜੇ ਲੋਕ ਮੱਧਯੰ ਹੰਕਾਰੀ

ਭਏ ਏਕਠੇ ਭ੍ਰਾਤਿ ਭਾਵੰ ਬਿਚਾਰੀ ॥੨॥

ਬਦ︂ਯੋ ਅਰਧ ਅਰਧੰ ਦੁਹੂ ਬਾਟਿ ਲੀਬੋ

ਸਬੋ ਬਾਤ ਮਾਨੀ ਯਹੈ ਕਾਮ ਕੀਬੋ

ਕਰੋ ਮੱਥਨੀ ਕੂਟ ਮੰਦ੍ਰਾਚਲੇਯੰ

ਤਕ︂ਯੋ ਛੀਰ ਸਾਮੁੰਦ੍ਰੰ ਦੇਅੰ ਅਦੇ︂ਯੰ ॥੩॥

ਕਰੀ ਮਥ ਕਾਬਾ ਸਕੰ ਸਿੰਧ ਮੱਧੰ

ਮਥੈ ਲਾਗ ਦੋਊ ਭਏ ਅੱਧੁ ਅੱਧੰ

ਸਿਰੰ ਦੈਤ ਲਾਗੇ ਗਹੀ ਪੂਛ ਦੇਵੰ

ਮਥਯੋ ਛੀਰ ਸਿੰਧੈ ਮਨੋ ਮਾਟਕੇਵੰ ॥੪॥

ਇਸੋ ਕਉਣ ਬੀਯੋ ਧਰੇ ਭਾਰੁ ਪੱਬੰ

ਉਠੇ ਕਾਂਪ ਬੀਰੰ ਦਿਤ︂ਯਾਦਿਤ︁︂ਯ ਸੱਬੰ

ਤਬੈ ਆਪ ਹੀ ਬਿਸਨ ਮੰਤ੍ਰੰ ਬਿਚਾਰ︂ਯੋ

ਤਰੇ ਪਰਬਤੰ ਕੱਛਪੰ ਰੂਪ ਧਾਰ︂ਯੋ ॥੫॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਦੁਤੀਆ ਅਉਤਾਰ ਸਪੂਰਨ ਮਸਤ ॥੨॥