ਅਥ ਛੀਰ ਸਮੁੰਦ੍ਰ ਮਥਨ ਚਉਦਹ ਰਤਨ ਕਥਨੰ

ਸ੍ਰੀ ਭਗਉਤੀ ਜੀ ਸਹਾਇ

ਤੋਟਕ ਛੰਦ

ਮਿਲਿ ਦੇਵ ਅਦੇਵਨ ਸਿੰਧ ਮਥ︂ਯੋ

ਕਬ ਸ︂ਯਾਮ ਕਵਿੱਤਨ ਮੱਧ ਕਥ︂ਯੋ

ਤਬ ਰਤਨ ਚਤੁਰਦਸ ਯੋਂ ਨਿਕਸੇ

ਅਸਤਾਨਿ ਸਮੋ ਸਸ ਸੇ ਬਿਗਸੇ ॥੧॥

ਅਮਰਾਂਤਕ ਸੀਸ ਕੀ ਓਰ ਹੂਅੰ

ਮਿਲਿ ਪੂਛ ਗਹੀ ਦਿਸ ਦੇਵ ਦੂਅੰ

ਰਤਨੰ ਨਿਕਸੇ ਬਿਗਸੇ ਸਸਿ ਸੇ

ਜਨੁ ਘੂਟਨ ਲੇਤ ਅਮੀ ਰਸ ਕੇ ॥੨॥

ਨਿਕਸ︂ਯੋ ਧਨੁ ਸਾਇਕ ਸੁੱਧ ਸਿਤੰ

ਮਧੁ ਪਾਨ ਕਢ︂ਯੋ ਘਟ ਮਦਿਯ ਮਤੰ

ਗਜ ਬਾਜ ਸੁਧਾ ਲਛਮੀ ਨਿਕਸੀ

ਘਨ ਮੋ ਮਨੋ ਬਿੰਦੁਲਤਾ ਬਿਗਸੀ ॥੩॥

ਕਲਪਾਦ੍ਰੁਮ ਮਾਹੁਰ ਅਉ ਰੰਭਾ

ਜਿਹ ਮੋਹ ਰਹੈ ਲਖ ਇੰਦ੍ਰ ਸਭਾ

ਮਨ ਕੌਸਤਭ ਚੰਦ ਸੁ ਰੂਪ ਸੁਭੰ

ਜਿਹੱ ਭੱਜਤ ਦੈਤ ਬਿਲੋਕ ਜੁਧੰ ॥੪॥

ਨਿਕਸੀ ਗਵਰਾਜ ਸੁ ਧੇਨ ਭਲੀ

ਜਿਹ ਛੀਨ ਲ︂ਯੋ ਸਹ ਸਾਸਤ੍ਰ ਬਲੀ

ਗਨ ਰਤਨ ਗਨਉ ਉਪ ਰਤਨ ਅਬੈ

ਤੁਮ ਸੰਤ ਸੁਨੋ ਚਿਤ ਲਾਇ ਸਬੈ ॥੫॥

ਗਨ ਜੋਕ ਹਰੀਤਕੀ ਓਰ ਮਧੰ

ਜਨ ਪੰਚ ਸੁ ਨਾਮ︂ਯ ਸੰਖ ਸੁਭੰ

ਸਸ ਬੇਲ ਬਿਜਿਯਾ ਅਰ ਚੱਕ੍ਰ ਗਦਾ

ਜੁਵਰਾਜ ਬਿਰਾਜਤ ਪਾਨ ਸਦਾ ॥੬॥

ਧਨੁ ਸਾਰੰਗ ਨੰਦਗ ਖੱਗ ਭਣੰ

ਜਿਨ ਖੰਡਿ ਕਰੇ ਗਨ ਦਈਤ ਰਣੰ

ਸਿਵ ਸੂਲ ਬੜਵਾਨਲ ਕਪਲ ਮੁਨੰ

ਧਨੰਤਰ ਚਉਦਸਵੋ ਰਤਨੰ ॥੭॥

ਗਨ ਰਤਨ ਉਪਰਤਨ ਧਾਤ ਗਨੋ

ਕਹਿ ਧਾਤ ਸਬੈ ਉਪਧਾਤ ਭਨੋ

ਸਬ ਨਾਮ ਜਥਾ ਮਤ ਸ︂ਯਾਮ ਧਰੋ

ਘਟ ਜਾਨ ਕਵੀ ਜਿਨ ਨਿੰਦ ਕਰੋ ॥੮॥

ਪ੍ਰਿਥਮੋ ਗਨ ਲੋਹ ਸਿਕਾ ਸ੍ਵਰਨੰ

ਚਤੁਰਥ ਭਨ ਧਾਤ ਸਿਤੰ ਰੁਕਮੰ

ਬਹੁਰੋ ਕਥ ਤਾਂਬਰ ਕਲੀ ਪਿਤਰੰ

ਕਥਿ ਅਸਟਮ ਜਿਸਤੁ ਹੈ ਧਾਤ ਧਰੰ ॥੯॥

ਉਪਧਾਤ ਕਥਨੰ

ਤੋਟਕ ਛੰਦ

ਸੁਰਮੰ ਸਿੰਗਰਫ ਹਰਤਾਲ ਗਣੰ

ਚਤੁਰਥ ਤਿਹ ਸਿੰਬਲਖਾਰ ਭਣੰ

ਮ੍ਰਿਤ ਸੰਖ ਮਨਾਸਿਲ ਅਭ੍ਰਕਯੰ

ਭਨਿ ਅਸਟਮ ਲੋਣ ਰਸੰ ਲਵਣੰ ॥੧੦॥

ਦੋਹਰਾ

ਧਾਤੁ ਉਪਧਾਤ ਜਥਾ ਸਕਤਿ ਸੋਹੂੰ ਕਹੀ ਬਨਾਇ

ਖਾਨਨ ਮਹਿ ਭੀ ਹੋਤ ਹੈ ਕੋਈ ਕਹੂੰ ਕਮਾਇ ॥੧੧॥

ਚੌਪਈ

ਰਤਨ ਉਪਰਤਨ ਨਿਕਾਸੇ ਤਬਹੀ

ਧਾਤ ਉਪਧਾਤ ਦਿਰਬ ਮੋ ਸਬ ਹੀ

ਤਿਹ ਤਬ ਹੀ ਬਿਸਨਹਿ ਹਿਰ ਲਯੋ

ਅਵਰਨਿ ਬਾਟ ਅਵਰ ਨਹਿ ਦਯੋ ॥੧੨॥

ਸਾਰੰਗ ਸਰ ਅਸਿ ਚਕ੍ਰ ਗਦਾ ਲੀਅ

ਪਾਚਾਮਰ ਲੈ ਨਾਦ ਅਧਿਕ ਕੀਅ

ਸੂਲ ਪਿਨਾਕ ਬਿਸਹ ਕਰਿ ਲੀਨਾ

ਸੋ ਲੈ ਮਹਾਦੇਵ ਕਉ ਦੀਨਾ ॥੧੩॥

ਭੁਜੰਗ ਪ੍ਰਯਾਤ ਛੰਦ

ਦੀਯੋ ਇੰਦ੍ਰ ਐਰਾਵਤੰ ਬਾਜ ਸੂਰੰ

ਉਠੇ ਦੀਹ ਦਾਨੋ ਜੁਧੰ ਲੋਹ ਪੂਰੰ

ਅਨੀ ਦਾਨਵੀ ਦੇਖਿ ਉਠੀ ਅਪਾਰੰ

ਤਬੈ ਬਿਸਨ ਜੂ ਚਿਤਿ ਕੀਨੀ ਬਿਚਾਰੰ ॥੧੪॥