ਅਥ ਨਰ ਨਾਰਾਇਣ ਅਵਤਾਰ ਕਥਨੰ

ਭੁਜੰਗ ਪ੍ਰਯਾਤ ਛੰਦ

ਨਰੰ ਅਉਰ ਨਾਰਾਇਣੰ ਰੂਪ ਧਾਰੀ

ਭਯੋ ਸਾਮੁਹੇ ਸਸਤ੍ਰ ਅਸਤ੍ਰੰ ਸੰਭਾਰੀ

ਭਟੰ ਐਠਿ ਫੈਂਟੇ ਭੁਜੰ ਠੋਕਿ ਭੂਪੰ

ਬਜੇ ਸੂਲ ਸੇਲੰ ਭਏ ਆਪ ਰੂਪੰ ॥੧੫॥

ਪਰਿਯੋ ਆਪ ਮੋ ਲੋਹ ਕ੍ਰੋਹੰ ਅਪਾਰੰ

ਧਰਿਯੋ ਐਸ ਕੈ ਬਿਸਨੁ ਤ੍ਰਿਤੀਆਵਤਾਰੰ

ਨਰੰ ਏਕੁ ਨਾਰਾਇਣੰ ਦੁਐ ਸਰੂਪੰ

ਦਿਪੈ ਜੋਤਿ ਸਉਦਰ ਜੁ ਧਾਰੇ ਅਨੂਪੰ ॥੧੬॥

ਉਠੈ ਟੂਕ ਕੋਪੰ ਗੁਰਜੰ ਪ੍ਰਹਾਰੇ

ਜੁਟੇ ਜੰਗ ਕੋ ਜੰਗ ਜੋਧਾ ਜੁਝਾਰੇ

ਉਡੀ ਧੂਰਿ ਪੂਰੰ ਛੁਹੀ ਐਨ ਗੈਨੰ

ਡਿਗੇ ਦੇਵਤਾ ਦੈਤ ਕੰਪਿਯੋ ਤ੍ਰਿਨੈਨੰ ॥੧੭॥

ਗਿਰੇ ਬੀਰ ਏਕੰ ਅਨੇਕੰ ਪ੍ਰਕਾਰੰ

ਸੁਭੈ ਜੰਗ ਮੋ ਜੰਗ ਜੋਧਾ ਜੁਝਾਰੰ

ਪਰੀ ਤਛ ਮੁਛੰ ਸਭੈ ਅੰਗ ਭੰਗੰ

ਮਨੋ ਪਾਨ ਕੈ ਭੰਗ ਪੌਢੇ ਮਲੰਗੰ ॥੧੮॥

ਦਿਸਾ ਮਉ ਆਈ ਅਨੀ ਦੈਤ ਰਾਜੰ

ਭਜੈ ਸਰਬ ਦੇਵੰ ਤਜੇ ਸਰਬ ਸਾਜੰ

ਗਿਰੇ ਸੰਜ ਪੁੰਜ ਸਿਰੰ ਬਾਹੁ ਬੀਰੰ

ਸੁਭੈ ਬਾਨ ਜਿਉ ਚੇਤਿ ਪੁਹਪੰ ਕਰੀਰੰ ॥੧੯॥

ਜਬੈ ਜੰਗ ਹਾਰਿਯੋ ਕੀਯੋ ਬਿਸਨ ਮੰਤ੍ਰੰ

ਭਯੋ ਅੰਤ੍ਰਧ︀ਯਾਨੰ ਕਰਿਯੋ ਜਾਨੁ ਤੰਤੰ

ਮਹਾ ਮੋਹਨੀ ਰੂਪ ਧਾਰਿਯੋ ਅਨੂਪੰ

ਛਕੇ ਦੇਖਿ ਦੋਊ ਦਿਤਿਯਾਦਿਤਿ ਭੂਪੰ ॥੨੦॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਨਰ ਨਾਰਾਇਣ ਅਵਤਾਰ ਚਤੁਰਥ ਸੰਪੂਰਨੰ ॥੪॥

ਅਥ ਮਹਾ ਮੋਹਨੀ ਅਵਤਾਰ ਕਥਨੰ

ਸ੍ਰੀ ਭਗਉਤੀ ਜੀ ਸਹਾਇ

ਭੁਜੰਗ ਪ੍ਰਯਾਤ ਛੰਦ

ਮਹਾ ਮੋਹਨੀ ਰੂਪ ਧਾਰਿਯੋ ਅਪਾਰੰ

ਰਹੇ ਮੋਹਿ ਕੈ ਦਿਤਿ ਆਦਿਤਿਯਾ ਕੁਮਾਰੰ

ਛਕੇ ਪ੍ਰੇਮ ਜੋਗੰ ਰਹੇ ਰੀਝ ਸਰਬੰ

ਤਜੈ ਸਸਤ੍ਰ ਅਸਤ੍ਰੰ ਦੀਯੋ ਛੋਰ ਗਰਬੰ ॥੧॥

ਫੰਧੇ ਪ੍ਰੇਮ ਫਾਧੰ ਭਯੋ ਕੋਪ ਹੀਣੰ

ਲਗੈ ਨੈਨ ਬੈਨੰ ਧਯੋ ਪਾਨਿ ਪੀਣੰ

ਗਿਰੇ ਝੂੰਮਿ ਭੂਮੰ ਛੁਟੇ ਜਾਨ ਪ੍ਰਾਣੰ

ਸਭੈ ਚੇਤ ਹੀਣੰ ਲਗੇ ਜਾਨ ਬਾਣੰ ॥੨॥

ਲਖੇ ਚੇਤਹੀਣੰ ਭਏ ਸੂਰ ਸਰਬੰ

ਛੁਟੇ ਸਸਤ੍ਰ ਅਸਤ੍ਰੰ ਸਭੈ ਅਰਬ ਖਰਬੰ

ਭਯੋ ਪ੍ਰੇਮ ਜੋਗੰ ਲਗੇ ਨੈਨ ਐਸੇ

ਮਨੋ ਫਾਧਿ ਫਾਧੇ ਮ੍ਰਿਗੀਰਾਜ ਜੈਸੇ ॥੩॥

ਜਿਨੈ ਰਤਨ ਬਾਟੇ ਤੁਮਊ ਤਾਹਿ ਜਾਨੋ

ਕਥਾ ਬ੍ਰਿਧ ਤੇ ਬਾਤ ਥੋਰੀ ਬਖਾਨੋ

ਸਬੈ ਪਾਤਿ ਪਾਤੰ ਬਹਿਠੈ ਸੁ ਬੀਰੰ

ਕਟੰ ਪੇਚ ਛੋਰੇ ਤਜੇ ਤੇਗ ਤੀਰੰ ॥੪॥

ਚੌਪਈ

ਸਭ ਜਗ ਕੋ ਜੁ ਧਨੰਤਰਿ ਦੀਆ

ਕਲਪ ਬ੍ਰਿਛੁ ਲਛਮੀ ਕਰਿ ਲੀਆ

ਸਿਵ ਮਾਹੁਰ ਰੰਭਾ ਸਭ ਲੋਕਨ

ਸੁਖ ਕਰਤਾ ਹਰਤਾ ਸਭ ਸੋਕਨ ॥੫॥

ਦੋਹਰਾ

ਸਸਿ ਕ੍ਰਿਸ ਕੇ ਕਰਬੇ ਨਮਿਤ ਮਨਿ ਲਛਮੀ ਕਰਿ ਲੀਨ

ਉਰਿ ਰਾਖੀ ਤਿਹ ਤੇ ਚਮਕ ਪ੍ਰਗਟ ਦਿਖਾਈ ਦੀਨ ॥੬॥

ਗਾਇ ਰਿਖੀਸਨ ਕਉ ਦਈ ਕਹ ਲਉ ਕਰੋ ਬਿਚਾਰ

ਸਾਸਤ੍ਰ ਸੋਧ ਕਬੀਅਨ ਮੁਖਨ ਲੀਜਹੁ ਪੂਛਿ ਸੁਧਾਰ ॥੭॥

ਭੁਜੰਗ ਪ੍ਰਯਾਤ ਛੰਦ

ਰਹੇ ਰੀਝ ਐਸੇ ਸਬੈ ਦੇਵ ਦਾਨੰ

ਮ੍ਰਿਗੀ ਰਾਜ ਜੈਸੇ ਸੁਨੇ ਨਾਦ ਕਾਨੰ

ਬਟੇ ਰਤਨ ਸਰਬੰ ਗਈ ਛੂਟ ਰਾਰੰ

ਧਰਿਯੋ ਐਸ ਸ੍ਰੀ ਬਿਸਨੁ ਪੰਚਮ ਵਤਾਰੰ ॥੮॥

ਇਤਿ ਸ੍ਰੀ ਬਚਿਤ੍ਰ ਨਾਟਕੇ ਗ੍ਰੰਥੇ ਮਹਾਮੋਹਨੀ ਪੰਚਮੋ ਅਵਤਾਰ ਸਮਾਪਤਮ ਸਤੁ ਸੁਭਮ ਸਤੁ ॥੫॥