ਚੌਪਈ

ਦਸਮ ਅਵਤਾਰ ਬਿਸਨ ਕੋ ਬ੍ਰਹਮਾ

ਧਰਿਯੋ ਜਗਤਿ ਭੀਤਰਿ ਸੁਭ ਕਰਮਾ

ਬ੍ਰਹਮ ਬਿਸਨ ਮਹਿ ਭੇਦੁ ਲਹੀਐ

ਸਾਸਤ੍ਰ ਸਿੰਮ੍ਰਿਤਿ ਭੀਤਰ ਇਮ ਕਹੀਐ ॥੭॥

ਇਤਿ ਸ੍ਰੀ ਬਚਿਤ੍ਰ ਨਾਟਕੇ ਬ੍ਰਹਮਾ ਦਸਮੋ ਅਵਤਾਰ ਸਮਾਪਤਮ ਸਤੁ ਸੁਭਮ ਸਤੁ ॥੧੦॥

ਅਥ ਰੁਦ੍ਰ ਅਵਤਾਰ ਬਰਨਨੰ

ਸ੍ਰੀ ਭਗਉਤੀ ਜੀ ਸਹਾਇ

ਤੋਟਕ ਛੰਦ

ਸਬ ਹੀ ਜਨ ਧਰਮ ਕੇ ਕਰਮ ਲਗੇ

ਤਜਿ ਜੋਗ ਕੀ ਰੀਤਿ ਕੀ ਪ੍ਰੀਤਿ ਭਗੇ

ਜਬ ਧਰਮ ਚਲੇ ਤਬ ਜੀਉ ਬਢੇ

ਜਨੁ ਕੋਟਿ ਸਰੂਪ ਕੇ ਬ੍ਰਹਮੁ ਗਢੇ ॥੧॥

ਜਗ ਜੀਵਨ ਭਾਰ ਭਰੀ ਧਰਣੀ

ਦੁਖ ਆਕੁਲ ਜਾਤ ਨਹੀ ਬਰਣੀ

ਧਰ ਰੂਪ ਗਊ ਦਧ ਸਿੰਧ ਗਈ

ਜਗਨਾਇਕ ਪੈ ਦੁਖੁ ਰੋਤ ਭਈ ॥੨॥

ਹਸਿ ਕਾਲ ਪ੍ਰਸੰਨ ਭਏ ਤਬ ਹੀ

ਦੁਖ ਸ੍ਰਉਨਨ ਭੂਮਿ ਸੁਨਿਯੋ ਜਬ ਹੀ

ਢਿਗ ਬਿਸਨੁ ਬੁਲਾਇ ਲਯੋ ਅਪਨੇ

ਇਹ ਭਾਤਿ ਕਹਿਯੋ ਤਿਹ ਕੋ ਸੁਪਨੇ ॥੩॥

ਸੁ ਕਹਿਯੋ ਤੁਮ ਰੁਦ੍ਰ ਸਰੂਪ ਧਰੋ

ਜਗ ਜੀਵਨ ਕੋ ਚਲਿ ਨਾਸ ਕਰੋ

ਤਬ ਹੀ ਤਿਹ ਰੁਦ੍ਰ ਸਰੂਪ ਧਰਿਯੋ

ਜਗ ਜੰਤ ਸੰਘਾਰ ਕੇ ਜੋਗ ਕਰਿਯੋ ॥੪॥

ਕਹਿ ਹੋਂ ਸਿਵ ਜੈਸਕ ਜੁਧ ਕੀਏ

ਸੁਖ ਸੰਤਨ ਕੋ ਜਿਹ ਭਾਤਿ ਦੀਏ

ਗਨਿਯੋ ਜਿਹ ਭਾਤਿ ਬਰੀ ਗਿਰਜਾ

ਜਗਜੀਤ ਸੁਯੰਬਰ ਮੋ ਸੁ ਪ੍ਰਭਾ ॥੫॥

ਜਿਮ ਅੰਧਕ ਸੋ ਹਰਿ ਜੁਧੁ ਕਰਿਯੋ

ਜਿਹ ਭਾਤਿ ਮਨੋਜ ਕੋ ਮਾਨ ਹਰਿਯੋ

ਦਲ ਦੈਤ ਦਲੇ ਕਰ ਕੋਪ ਜਿਮੰ

ਕਹਿਹੋ ਸਬ ਛੋਰਿ ਪ੍ਰਸੰਗ ਤਿਮੰ ॥੬॥

ਪਾਧਰੀ ਛੰਦ

ਜਬ ਹੋਤ ਧਰਨ ਭਾਰਾਕਰਾਤ

ਤਬ ਪਰਤ ਨਾਹਿ ਤਿਹ ਹ੍ਰਿਦੈ ਸਾਤਿ

ਤਬ ਦਧ ਸਮੁੰਦ੍ਰਿ ਕਰਈ ਪੁਕਾਰ

ਤਬ ਧਰਤ ਬਿਸਨ ਰੁਦ੍ਰਾਵਤਾਰ ॥੭॥

ਤਬ ਕਰਤ ਸਕਲ ਦਾਨਵ ਸੰਘਾਰ

ਕਰਿ ਦਨੁਜ ਪ੍ਰਲਵ ਸੰਤਨ ਉਧਾਰ

ਇਹ ਭਾਤਿ ਸਕਲ ਕਰਿ ਦੁਸਟ ਨਾਸ

ਪੁਨਿ ਕਰਤਿ ਹ੍ਰਿਦੈ ਭਗਵਾਨ ਬਾਸ ॥੮॥