ਤੋਟਕ ਛੰਦ

ਘਟਿ ਏਕ ਬਿਖੈ ਰਿਪੁ ਚੇਤ ਭਯੋ

ਧਨੁ ਬਾਣ ਬਲੀ ਪੁਨਿ ਪਾਣਿ ਲਯੋ

ਕਰਿ ਕੋਪ ਕਵੰਡ ਕਰੇ ਕਰਖ੍ਰਯੰ

ਸਰ ਧਾਰ ਬਲੀ ਘਨ ਜਿਯੋ ਬਰਖ੍ਰਯੋ ॥੩੮॥

ਕਰਿ ਕੋਪ ਬਲੀ ਬਰਖ੍ਰਯੋ ਬਿਸਖੰ

ਇਹ ਓਰ ਲਗੈ ਨਿਸਰੇ ਦੁਸਰੰ

ਤਬ ਕੋਪ ਕਰੰ ਸਿਵ ਸੂਲ ਲੀਯੋ

ਅਰਿ ਕੋ ਸਿਰੁ ਕਾਟਿ ਦੁਖੰਡ ਕੀਯੋ ॥੩੯॥

ਇਤਿ ਸ੍ਰੀ ਬਚਿਤ੍ਰ ਨਾਟਕੇ ਪਿਨਾਕਿ ਪ੍ਰਬੰਧਹਿ ਅੰਧਕ ਬਧਹਿ ਰੁਦ੍ਰੋਸਤਤਿ ਧਯਾਇ ਸਮਾਪਤਮ ਸਤੁ ਸੁਭਮ ਸਤੁ ॥੧੦॥

ਅਥ ਗਉਰ ਬਧਹ ਕਥਨੰ

ਸ੍ਰੀ ਭਗਉਤੀ ਜੀ ਸਹਾਇ

ਤੋਟਕ ਛੰਦ

ਸੁਰ ਰਾਜ ਪ੍ਰਸੰਨਿ ਭਏ ਤਬ ਹੀ

ਅਰਿ ਅੰਧਕ ਨਾਸ ਸੁਨਿਯੋ ਜਬ ਹੀ

ਇਮ ਕੈ ਦਿਨ ਕੇਤਕ ਬੀਤ ਗਏ

ਸਿਵ ਧਾਮਿ ਸਤਕ੍ਰਿਤ ਜਾਤ ਭਏ ॥੧॥

ਤਬ ਰੁਦ੍ਰ ਭਯਾਨਕ ਰੂਪ ਧਰਿਯੋ

ਹਰਿ ਹੇਰਿ ਹਰੰ ਹਥਿਯਾਰ ਹਰਿਯੋ

ਤਬ ਹੀ ਸਿਵ ਕੋਪ ਅਖੰਡ ਕੀਯੋ

ਇਕ ਜਨਮ ਅੰਗਾਰ ਅਪਾਰ ਲੀਯੋ ॥੨॥

ਤਿਹ ਤੇਜ ਜਰੇ ਜਗ ਜੀਵ ਸਬੈ

ਤਿਹ ਡਾਰ ਦਯੋ ਮਧਿ ਸਿੰਧੁ ਤਬੈ

ਸੋਊ ਡਾਰ ਦਯੋ ਸਿੰਧੁ ਮਹਿ ਗਯੋ

ਤਿਹ ਆਨਿ ਜਲੰਧਰ ਰੂਪ ਲਯੋ ॥੩॥

ਚੌਪਈ

ਇਹ ਬਿਧਿ ਭਯੋ ਅਸੁਰ ਬਲਵਾਨਾ

ਲਯੋ ਕੁਬੇਰ ਕੋ ਲੂਟ ਖਜਾਨਾ

ਪਕਰ ਸਮਸ ਤੇ ਬ੍ਰਹਮੁ ਰੁਵਾਯੋ

ਇੰਦ੍ਰ ਜੀਤਿ ਸਿਰ ਛਤ੍ਰ ਢੁਰਾਯੋ ॥੪॥

ਜੀਤਿ ਦੇਵਤਾ ਪਾਇ ਲਗਾਏ

ਰੁਦ੍ਰ ਬਿਸਨੁ ਨਿਜ ਪੁਰੀ ਬਸਾਏ

ਚਉਦਹ ਰਤਨ ਆਨਿ ਰਾਖੇ ਗ੍ਰਿਹ

ਜਹਾ ਤਹਾ ਬੈਠਾਏ ਨਵ ਗ੍ਰਹ ॥੫॥

ਦੋਹਰਾ

ਜੀਤਿ ਬਸਾਏ ਨਿਜ ਪੁਰੀ ਅਸੁਰ ਸਕਲ ਅਸੁਰਾਰ

ਪੂਜਾ ਕਰੀ ਮਹੇਸ ਕੀ ਗਿਰਿ ਕੈਲਾਸ ਮਧਾਰ ॥੬॥