ਰਸਾਵਲ ਛੰਦ

ਸਿਲਹ ਸੰਜਿ ਸਜੇ

ਚਹੂੰ ਓਰਿ ਗਜੇ

ਮਹਾ ਬੀਰ ਬੰਕੇ

ਮਿਟੈ ਨਾਹਿ ਡੰਕੇ ॥੨੩॥

ਬਜੇ ਘੋਰਿ ਬਾਜੰ

ਸਜੇ ਸੂਰ ਸਾਜੰ

ਘਣੰ ਜੇਮ ਗਜੇ

ਮਹਿਖੁਆਸ ਸਜੇ ॥੨੪॥

ਮਹਿਖੁਆਸ ਧਾਰੀ

ਚਲੇ ਬਿਯੋਮਚਾਰੀ

ਸੁਭੰ ਸੂਰ ਹਰਖੇ

ਸਰੰ ਧਾਰ ਬਰਖੇ ॥੨੫॥

ਧਰੇ ਬਾਣ ਪਾਣੰ

ਚੜੇ ਤੇਜ ਮਾਣੰ

ਕਟਾ ਕਟਿ ਬਾਹੈ

ਅਧੋ ਅੰਗ ਲਾਹੈ ॥੨੬॥

ਰਿਸੇ ਰੋਸਿ ਰੁਦ੍ਰੰ

ਚਲੈ ਭਾਜ ਛੁਦ੍ਰੰ

ਮਹਾ ਬੀਰ ਗਜੇ

ਸਿਲਹ ਸੰਜਿ ਸਜੇ ॥੨੭॥

ਲਏ ਸਕਤਿ ਪਾਣੰ

ਚੜੇ ਤੇਜ ਮਾਣੰ

ਗਣੰ ਗਾੜ ਗਾਜੇ

ਰਣੰ ਰੁਦ੍ਰ ਰਾਜੇ ॥੨੮॥

ਭਭੰਕੰਤ ਘਾਯੰ

ਲਰੇ ਚਉਪ ਚਾਯੰ

ਡਕੀ ਡਾਕਣੀਯੰ

ਰੜੈ ਕਾਕਣੀਯੰ ॥੨੯॥

ਭਯੰ ਰੋਸ ਰੁਦ੍ਰੰ

ਹਣੈ ਦੈਤ ਛੁਦ੍ਰੰ

ਕਟੇ ਅਧੁ ਅਧੰ

ਭਈ ਸੈਣ ਬਧੰ ॥੩੦॥

ਰਿਸਿਯੋ ਸੂਲ ਪਾਣੰ

ਹਣੈ ਦੈਤ ਭਾਣੰ

ਸਰੰ ਓਘ ਛੁਟੇ

ਘਣੰ ਜੇਮ ਟੁਟੇ ॥੩੧॥

ਰਣੰ ਰੁਦ੍ਰ ਗਜੇ

ਤਬੈ ਦੈਤ ਭਜੇ

ਤਜੈ ਸਸਤ੍ਰ ਸਰਬੰ

ਮਿਟਿਓ ਦੇਹ ਗਰਬੰ ॥੩੨॥

ਚੌਪਈ

ਧਾਯੋ ਤਬੈ ਅੰਧਕ ਬਲਵਾਨਾ

ਸੰਗ ਲੈ ਸੈਨ ਦਾਨਵੀ ਨਾਨਾ

ਅਮਿਤ ਬਾਣ ਨੰਦੀ ਕਹੁ ਮਾਰੇ

ਬੇਧਿ ਅੰਗ ਕਹ ਪਾਰ ਪਧਾਰੇ ॥੩੩॥

ਜਬ ਹੀ ਬਾਣ ਲਗੇ ਬਾਹਣ ਤਨਿ

ਰੋਸ ਜਗਿਯੋ ਤਬ ਹੀ ਸਿਵ ਕੇ ਮਨਿ

ਅਧਿਕ ਰੋਸ ਕਰਿ ਬਿਸਖ ਚਲਾਏ

ਭੂਮਿ ਅਕਾਸਿ ਛਿਨਕ ਮਹਿ ਛਾਏ ॥੩੪॥

ਬਾਣਾਵਲੀ ਰੁਦ੍ਰ ਜਬ ਸਾਜੀ

ਤਬ ਹੀ ਸੈਣ ਦਾਨਵੀ ਭਾਜੀ

ਤਬ ਅੰਧਕ ਸਿਵ ਸਾਮੁਹੁ ਧਾਯੋ

ਦੁੰਦ ਜੁਧੁ ਰਣ ਮਧਿ ਮਚਾਯੋ ॥੩੫॥

ਅੜਿਲ

ਬੀਸ ਬਾਣ ਤਿਨ ਸਿਵਹਿ ਪ੍ਰਹਾਰੇ ਕੋਪ ਕਰਿ

ਲਗੇ ਰੁਦ੍ਰ ਕੇ ਗਾਤ ਗਏ ਓਹ ਘਾਨਿ ਕਰ

ਗਹਿ ਪਿਨਾਕ ਕਹ ਪਾਣਿ ਪਿਨਾਕੀ ਧਾਇਓ

ਹੋ ਤੁਮੁਲ ਜੁਧੁ ਦੁਹੂੰਅਨ ਰਣ ਮਧਿ ਮਚਾਇਓ ॥੩੬॥

ਤਾੜਿ ਸਤ੍ਰੁ ਕਹ ਬਹੁਰਿ ਪਿਨਾਕੀ ਕੋਪੁ ਹੁਐ

ਹਣੈ ਦੁਸਟ ਕਹੁ ਬਾਣ ਨਿਖੰਗ ਤੇ ਕਾਢ ਦੁਐ

ਗਿਰਿਯੋ ਭੂਮਿ ਭੀਤਰਿ ਸਿਰਿ ਸਤ੍ਰੁ ਪ੍ਰਹਾਰਿਯੋ

ਹੋ ਜਨਕੁ ਗਾਜ ਕਰਿ ਕੋਪ ਬੁਰਜ ਕਹੁ ਮਾਰਿਯੋ ॥੩੭॥