ਰੁਆਮਲ ਛੰਦ

ਘਾਇ ਖਾਇ ਭਜੇ ਸੁਰਾਰਦਨ ਕੋਪੁ ਓਪ ਮਿਟਾਇ

ਅੰਧਿ ਕੰਧਿ ਫਿਰਿਯੋ ਤਬੈ ਜਯ ਦੁੰਦਭੀਨ ਬਜਾਇ

ਸੂਲ ਸੈਹਥਿ ਪਰਿਘ ਪਟਸਿ ਬਾਣ ਓਘ ਪ੍ਰਹਾਰ

ਪੇਲਿ ਪੇਲਿ ਗਿਰੇ ਸੁ ਬੀਰਨ ਖੇਲ ਜਾਨੁ ਧਮਾਰ ॥੧੭॥

ਸੇਲ ਰੇਲ ਭਈ ਤਹਾ ਅਰੁ ਤੇਗ ਤੀਰ ਪ੍ਰਹਾਰ

ਗਾਹਿ ਗਾਹਿ ਫਿਰੇ ਫਵਜਨ ਬਾਹਿ ਬਾਹਿ ਹਥਿਯਾਰ

ਅੰਗ ਭੰਗ ਪਰੇ ਕਹੂੰ ਸਰਬੰਗ ਸ੍ਰੋਨਤ ਪੂਰ

ਏਕ ਏਕ ਬਰੀ ਅਨੇਕਨ ਹੇਰਿ ਹੇਰਿ ਸੁ ਹੂਰ ॥੧੮॥

ਚਉਰ ਚੀਰ ਰਥੀ ਰਥੋਤਮ ਬਾਜ ਰਾਜ ਅਨੰਤ

ਸ੍ਰੋਣ ਕੀ ਸਰਤਾ ਉਠੀ ਸੁ ਬਿਅੰਤ ਰੂਪ ਦੁਰੰਤ

ਸਾਜ ਬਾਜ ਕਟੇ ਕਹੂੰ ਗਜ ਰਾਜ ਤਾਜ ਅਨੇਕ

ਉਸਟਿ ਪੁਸਟਿ ਗਿਰੇ ਕਹੂੰ ਰਿਪੁ ਬਾਚੀਯੰ ਨਹੀ ਏਕੁ ॥੧੯॥

ਛਾਡਿ ਛਾਡਿ ਚਲੇ ਤਹਾ ਨ੍ਰਿਪ ਸਾਜ ਬਾਜ ਅਨੰਤ

ਗਾਜ ਗਾਜ ਹਨੇ ਸਦਾ ਸਿਵ ਸੂਰਬੀਰ ਦੁਰੰਤ

ਭਾਜ ਭਾਜ ਚਲੇ ਹਠੀ ਹਥਿਆਰ ਹਾਥਿ ਬਿਸਾਰਿ

ਬਾਣ ਪਾਣ ਕਮਾਣ ਛਾਡਿ ਸੁ ਚਰਮ ਬਰਮ ਬਿਸਾਰਿ ॥੨੦॥

ਨਰਾਜ ਛੰਦ

ਜਿਤੇ ਕੁ ਸੂਰ ਧਾਈਯੰ

ਤਿਤੇਕੁ ਰੁਦ੍ਰ ਘਾਈਯੰ

ਜਿਤੇ ਕੁ ਅਉਰ ਧਾਵਹੀ

ਤਿਤਿਯੋ ਮਹੇਸ ਘਾਵਹੀ ॥੨੧॥

ਕਬੰਧ ਅੰਧ ਉਠਹੀ

ਬਸੇਖ ਬਾਣ ਬੁਠਹੀ

ਪਿਨਾਕ ਪਾਣਿ ਤੇ ਹਣੇ

ਅਨੰਤ ਸੂਰਮਾ ਬਣੇ ॥੨੨॥