ਚੌਪਈ

ਧ੍ਰਯਾਨ ਬਿਧਾਨ ਕਰੇ ਬਹੁ ਭਾਤਾ

ਸੇਵਾ ਕਰੀ ਅਧਿਕ ਦਿਨ ਰਾਤਾ

ਐਸ ਭਾਤਿ ਤਿਹ ਕਾਲ ਬਿਤਾਯੋ

ਅਬ ਪ੍ਰਸੰਗਿ ਸਿਵ ਊਪਰ ਆਯੋ ॥੭॥

ਭੂਤਰਾਟ ਕੋ ਨਿਰਖਿ ਅਤੁਲ ਬਲ

ਕਾਪਤ ਭਏ ਅਨਿਕ ਅਰਿ ਜਲ ਥਲ

ਦਛ ਪ੍ਰਜਾਪਤਿ ਹੋਤ ਨ੍ਰਿਪਤ ਬਰ

ਦਸ ਸਹੰਸ੍ਰ ਦੁਹਿਤਾ ਤਾ ਕੇ ਘਰ ॥੮॥

ਤਿਨ ਇਕ ਬਾਰ ਸੁਯੰਬਰ ਕੀਯਾ

ਦਸ ਸਹੰਸ੍ਰ ਦੁਹਿਤਾਇਸ ਦੀਯਾ

ਜੋ ਬਰੁ ਰੁਚੇ ਬਰਹੁ ਅਬ ਸੋਈ

ਊਚ ਨੀਚ ਰਾਜਾ ਹੋਇ ਕੋਈ ॥੯॥

ਜੋ ਜੋ ਜਿਸੈ ਰੁਚਾ ਤਿਨਿ ਬਰਾ

ਸਬ ਪ੍ਰਸੰਗ ਨਹੀ ਜਾਤ ਉਚਰਾ

ਜੋ ਬਿਰਤਾਤ ਕਹਿ ਛੋਰਿ ਸੁਨਾਊ

ਕਥਾ ਬ੍ਰਿਧਿ ਤੇ ਅਧਿਕ ਡਰਾਊ ॥੧੦॥

ਚਾਰ ਸੁਤਾ ਕਸਪ ਕਹ ਦੀਨੀ

ਕੇਤਕ ਬ︀ਯਾਹ ਚੰਦ੍ਰਮਾ ਲੀਨੀ

ਕੇਤਕ ਗਈ ਅਉਰ ਦੇਸਨ ਮਹਿ

ਬਰਿਯੋ ਗਉਰਜਾ ਏਕ ਰੁਦ੍ਰ ਕਹਿ ॥੧੧॥

ਜਬ ਹੀ ਬ︀ਯਾਹ ਰੁਦ੍ਰ ਗ੍ਰਿਹਿ ਆਨੀ

ਚਲੀ ਜਗ ਕੀ ਬਹੁਰਿ ਕਹਾਨੀ

ਸਬ ਦੁਹਿਤਾ ਤਿਹ ਬੋਲਿ ਪਠਾਈ

ਲੀਨੋ ਸੰਗਿ ਭਤਾਰਨ ਆਈ ॥੧੨॥

ਜੇ ਜੇ ਹੁਤੇ ਦੇਸ ਪਰਦੇਸਾ

ਜਾਤ ਭਏ ਸਸੁਰਾਰਿ ਨਰੇਸਾ

ਨਿਰਖਿ ਰੁਦ੍ਰ ਕੋ ਅਉਰ ਪ੍ਰਕਾਰਾ

ਕਿਨਹੂੰ ਭੂਪਤਿ ਤਾਹਿ ਚਿਤਾਰਾ ॥੧੩॥

ਨਹਨ ਗਉਰਜਾ ਦਛ ਬੁਲਾਈ

ਸੁਨਿ ਨਾਰਦ ਤੇ ਹ੍ਰਿਦੈ ਰਿਸਾਈ

ਬਿਨ ਬੋਲੇ ਪਿਤ ਕੇ ਗ੍ਰਿਹ ਗਈ

ਅਨਿਕ ਪ੍ਰਕਾਰ ਤੇਜ ਤਨ ਤਈ ॥੧੪॥

ਜਗ ਕੁੰਡ ਮਹਿ ਪਰੀ ਉਛਰ ਕਰਿ

ਸਤ ਪ੍ਰਤਾਪਿ ਪਾਵਕ ਭਈ ਸੀਤਰਿ

ਜੋਗ ਅਗਨਿ ਕਹੁ ਬਹੁਰਿ ਪ੍ਰਕਾਸਾ

ਤਾ ਤਨ ਕੀਯੋ ਪ੍ਰਾਨ ਕੋ ਨਾਸਾ ॥੧੫॥

ਆਇ ਨਾਰਦ ਇਮ ਸਿਵਹਿ ਜਤਾਈ

ਕਹਾ ਬੈਠਿ ਹੋ ਭਾਗ ਚੜਾਈ

ਛੂਟਿਯੋ ਧਿਆਨ ਕੋਪੁ ਜੀਯ ਜਾਗਾ

ਗਹਿ ਤ੍ਰਿਸੂਲ ਤਹ ਕੋ ਉਠ ਭਾਗਾ ॥੧੬॥

ਜਬ ਹੀ ਜਾਤ ਭਯੋ ਤਿਹ ਥਲੈ

ਲਯੋ ਉਠਾਇ ਸੂਲ ਕਰਿ ਬਲੈ

ਭਾਤਿ ਭਾਤਿ ਤਿਨ ਕਰੇ ਪ੍ਰਹਾਰਾ

ਸਕਲ ਬਿਧੁੰਸ ਜਗ ਕਰ ਡਾਰਾ ॥੧੭॥

ਭਾਤਿ ਭਾਤਿ ਤਨ ਭੂਪ ਸੰਘਾਰੇ

ਇਕ ਇਕ ਤੇ ਕਰ ਦੁਇ ਦੁਇ ਡਾਰੇ

ਜਾ ਕਹੁ ਪਹੁੰਚਿ ਤ੍ਰਿਸੂਲ ਪ੍ਰਹਾਰਾ

ਤਾ ਕਹੁ ਮਾਰ ਠਉਰ ਹੀ ਡਾਰਾ ॥੧੮॥

ਜਗ ਕੁੰਡ ਨਿਰਖਤ ਭਯੋ ਜਬ ਹੀ

ਜੂਟ ਜਟਾਨ ਉਖਾਰਸ ਤਬ ਹੀ

ਬੀਰਭਦ੍ਰ ਤਬ ਕੀਆ ਪ੍ਰਕਾਸਾ

ਉਪਜਤ ਕਰੋ ਨਰੇਸਨ ਨਾਸਾ ॥੧੯॥

ਕੇਤਕ ਕਰੇ ਖੰਡ ਨ੍ਰਿਪਤਿ ਬਰ

ਕੇਤਕ ਪਠੈ ਦਏ ਜਮ ਕੇ ਘਰਿ

ਕੇਤਕ ਗਿਰੇ ਧਰਣਿ ਬਿਕਰਾਰਾ

ਜਨੁ ਸਰਤਾ ਕੇ ਗਿਰੇ ਕਰਾਰਾ ॥੨੦॥

ਤਬ ਲਉ ਸਿਵਹ ਚੇਤਨਾ ਆਈ

ਗਹਿ ਪਿਨਾਕ ਕਹੁ ਪਰੋ ਰਿਸਾਈ

ਜਾ ਕੈ ਤਾਣਿ ਬਾਣ ਤਨ ਮਾਰਾ

ਪ੍ਰਾਨ ਤਜੇ ਤਿਨ ਪਾਨਿ ਨੁਚਾਰਾ ॥੨੧॥

ਡਮਾ ਡਮ ਡਉਰੂ ਬਹੁ ਬਾਜੇ

ਭੂਤ ਪ੍ਰੇਤ ਦਸਊ ਦਿਸਿ ਗਾਜੈ

ਝਿਮ ਝਿਮ ਕਰਤ ਅਸਿਨ ਕੀ ਧਾਰਾ

ਨਾਚੇ ਰੁੰਡ ਮੁੰਡ ਬਿਕਰਾਰਾ ॥੨੨॥

ਬਜੇ ਢੋਲ ਸਨਾਇ ਨਗਾਰੇ

ਜੁਟੈ ਜੰਗ ਕੋ ਜੋਧ ਜੁਝਾਰੇ

ਖਹਿ ਖਹਿ ਮਰੇ ਅਪਰ ਰਿਸ ਬਢੇ

ਬਹੁਰਿ ਦੇਖੀਯਤ ਤਾਜੀਅਨ ਚਢੇ ॥੨੩॥

ਜਾ ਪਰ ਮੁਸਟ ਤ੍ਰਿਸੂਲ ਪ੍ਰਹਾਰਾ

ਤਾਕਹੁ ਠਉਰ ਮਾਰ ਹੀ ਡਾਰਾ

ਐਸੋ ਭਯੋ ਬੀਰ ਘਮਸਾਨਾ

ਭਕ ਭਕਾਇ ਤਹ ਜਗੇ ਮਸਾਨਾ ॥੨੪॥

ਦੋਹਰਾ

ਤੀਰ ਤਬਰ ਬਰਛੀ ਬਿਛੂਅ ਬਰਸੇ ਬਿਸਖ ਅਨੇਕ

ਸਬ ਸੂਰਾ ਜੂਝਤ ਭਏ ਸਾਬਤ ਬਚਾ ਏਕ ॥੨੫॥