ਚੌਪਈ

ਕਟਿ ਕਟਿ ਮਰੇ ਨਰੇਸ ਦੁਖੰਡਾ

ਬਾਇ ਹਨੇ ਗਿਰਿ ਗੇ ਜਨੁ ਝੰਡਾ

ਸੂਲ ਸੰਭਾਰਿ ਰੁਦ੍ਰ ਜਬ ਪਰਿਯੋ

ਚਿਤ੍ਰ ਬਚਿਤ੍ਰ ਅਯੋਧਨ ਕਰਿਯੋ ॥੨੬॥

ਭਾਜ ਭਾਜ ਤਬ ਚਲੇ ਨਰੇਸਾ

ਜਗ ਬਿਸਾਰ ਸੰਭਾਰਿਯੋ ਦੇਸਾ

ਜਬ ਰਣ ਰੁਦ੍ਰ ਰੁਦ੍ਰ ਹੁਐ ਧਾਏ

ਭਾਜਤ ਭੂਪ ਬਾਚਨ ਪਾਏ ॥੨੭॥

ਤਬ ਸਬ ਭਰੇ ਤੇਜ ਤਨੁ ਰਾਜਾ

ਬਾਜਨ ਲਗੇ ਅਨੰਤਨ ਬਾਜਾ

ਮਚਿਯੋ ਬਹੁਰਿ ਘੋਰਿ ਸੰਗ੍ਰਾਮਾ

ਜਮ ਕੋ ਭਰਾ ਛਿਨਕ ਮਹਿ ਧਾਮਾ ॥੨੮॥

ਭੂਪਤ ਫਿਰੇ ਜੁਧ ਕੇ ਕਾਰਨ

ਲੈ ਲੈ ਬਾਣਿ ਪਾਣਿ ਹਥੀਯਾਰਨ

ਧਾਇ ਧਾਇ ਅਰਿ ਕਰਤ ਪ੍ਰਹਾਰਾ

ਜਨ ਕਰ ਚੋਟ ਪਰਤ ਘਰੀਯਾਰਾ ॥੨੯॥

ਖੰਡ ਖੰਡ ਰਣਿ ਗਿਰੇ ਅਖੰਡਾ

ਕਾਪਿਯੋ ਖੰਡ ਨਵੇ ਬ੍ਰਹਮੰਡਾ

ਛਾਡਿ ਛਾਡਿ ਅਸਿ ਗਿਰੇ ਨਰੇਸਾ

ਮਚਿਯੋ ਜੁਧੁ ਸੁਯੰਬਰ ਜੈਸਾ ॥੩੦॥

ਨਰਾਜ ਛੰਦ

ਅਰੁਝੇ ਕਿਕਾਣੀ

ਧਰੇ ਸਸਤ੍ਰ ਪਾਣੀ

ਪਰੀ ਮਾਰ ਬਾਣੀ

ਕੜਕੇ ਕਮਾਣੀ ॥੩੧॥

ਝੜਕੇ ਕ੍ਰਿਪਾਣੀ

ਧਰੇ ਧੂਲ ਧਾਣੀ

ਚੜੇ ਬਾਨ ਸਾਣੀ

ਰਟੈ ਏਕ ਪਾਣੀ ॥੩੨॥

ਚਵੀ ਚਾਵਡਾਣੀ

ਜੁਟੇ ਹਾਣੁ ਹਾਣੀ

ਹਸੀ ਦੇਵ ਰਾਣੀ

ਝਮਕੇ ਕ੍ਰਿਪਾਣੀ ॥੩੩॥

ਬ੍ਰਿਧ ਨਰਾਜ ਛੰਦ

ਸੁ ਮਾਰੁ ਮਾਰ ਸੂਰਮਾ ਪੁਕਾਰ ਮਾਰ ਕੇ ਚਲੇ

ਅਨੰਤ ਰੁਦ੍ਰ ਕੇ ਗਣੋ ਬਿਅੰਤ ਬੀਰਹਾ ਦਲੇ

ਘਮੰਡ ਘੋਰ ਸਾਵਣੀ ਅਘੋਰ ਜਿਉ ਘਟਾ ਉਠੀ

ਅਨੰਤ ਬੂੰਦ ਬਾਣ ਧਾਰ ਸੁਧ ਕ੍ਰੁਧ ਕੈ ਬੁਠੀ ॥੩੪॥

ਨਰਾਜ ਛੰਦ

ਬਿਅੰਤ ਸੂਰ ਧਾਵਹੀ

ਸੁ ਮਾਰੁ ਮਾਰੁ ਘਾਵਹੀ

ਅਘਾਇ ਘਾਇ ਉਠ ਹੀ

ਅਨੇਕ ਬਾਣ ਬੁਠਹੀ ॥੩੫॥

ਅਨੰਤ ਅਸਤ੍ਰ ਸਜ ਕੈ

ਚਲੈ ਸੁ ਬੀਰ ਗਜ ਕੈ

ਨਿਰਭੈ ਹਥਿਯਾਰ ਝਾਰ ਹੀ

ਸੁ ਮਾਰੁ ਮਾਰ ਉਚਾਰਹੀ ॥੩੬॥

ਘਮੰਡ ਘੋਰ ਜਿਉ ਘਟਾ

ਚਲੇ ਬਨਾਹਿ ਤਿਉ ਥਟਾ

ਸੁ ਸਸਤ੍ਰ ਸੂਰ ਸੋਭਹੀ

ਸੁਤਾ ਸੁਰਾਨ ਲੋਭਹੀ ॥੩੭॥

ਸੁ ਬੀਰ ਬੀਨ ਕੈ ਬਰੈ

ਸੁਰੇਸ ਲੋਗਿ ਬਿਚਰੈ

ਸੁ ਤ੍ਰਾਸ ਭੂਪ ਜੇ ਭਜੇ

ਸੁ ਦੇਵ ਪੁਤ੍ਰਕਾ ਤਜੇ ॥੩੮॥