ਬ੍ਰਿਧ ਨਰਾਜ ਛੰਦ

ਸੁ ਸਸਤ੍ਰ ਅਸਤ੍ਰ ਸਜ ਕੈ ਪਰੇ ਹੁਕਾਰ ਕੈ ਹਠੀ

ਬਿਲੋਕਿ ਰੁਦ੍ਰ ਰੁਦ੍ਰ ਕੋ ਬਨਾਇ ਸੈਣ ਏਕਠੀ

ਅਨੰਤ ਘੋਰ ਸਾਵਣੀ ਦੁਰੰਤ ਜਿਯੋ ਉਠੀ ਘਟਾ

ਸੁ ਸੋਭ ਸੂਰਮਾ ਨਚੈ ਸੁ ਛੀਨਿ ਛਤ੍ਰ ਕੀ ਛਟਾ ॥੩੯॥

ਕੰਪਾਇ ਖਗ ਪਾਣ ਮੋ ਤ੍ਰਪਾਇ ਤਾਜੀਯਨ ਤਹਾ

ਜੁਆਨ ਆਨ ਕੇ ਪਰੇ ਸੁ ਰੁਦ੍ਰ ਠਾਢਿਬੋ ਜਹਾ

ਬਿਅੰਤ ਬਾਣ ਸੈਹਥੀ ਪ੍ਰਹਾਰ ਆਨ ਕੇ ਕਰੈ

ਧਕੇਲਿ ਰੇਲਿ ਲੈ ਚਲੈ ਪਛੇਲ ਪਾਵ ਟਰੈ ॥੪੦॥

ਸੜਕ ਸੂਲ ਸੈਹਥੀ ਤੜਕ ਤੇਗ ਤੀਰਯੰ

ਬਬਕ ਬਾਘ ਜਿਯੋ ਬਲੀ ਭਭਕ ਘਾਇ ਬੀਰਯੰ

ਅਘਾਇ ਘਾਇ ਕੇ ਗਿਰੇ ਪਛੇਲ ਪਾਵ ਟਰੇ

ਸੁ ਬੀਨ ਬੀਨ ਅਛਰੈ ਪ੍ਰਬੀਨ ਦੀਨ ਹੁਐ ਬਰੇ ॥੪੧॥

ਚੌਪਈ

ਇਹ ਬਿਧਿ ਜੂਝਿ ਗਿਰਿਯੋ ਸਭ ਸਾਥਾ

ਰਹਿ ਗਯੋ ਦਛ ਅਕੇਲ ਅਨਾਥਾ

ਬਚੇ ਬੀਰ ਤੇ ਬਹੁਰਿ ਬੁਲਾਇਸੁ

ਪਹਰਿ ਕਵਚ ਦੁੰਦਭੀ ਬਜਾਇਸੁ ॥੪੨॥

ਆਪਨ ਚਲਾ ਜੁਧ ਕਹੁ ਰਾਜਾ

ਜੋਰ ਕਰੋਰ ਅਯੋਧਨ ਸਾਜਾ

ਛੂਟਤ ਬਾਣ ਕਮਾਣ ਅਪਾਰਾ

ਜਨੁ ਦਿਨ ਤੇ ਹੁਐ ਗਯੋ ਅੰਧਾਰਾ ॥੪੩॥

ਭੂਤ ਪਰੇਤ ਮਸਾਣ ਹਕਾਰੇ

ਦੁਹੂੰ ਓਰ ਡਉਰੂ ਡਮਕਾਰੇ

ਮਹਾ ਘੋਰ ਮਚਿਯੋ ਸੰਗ੍ਰਾਮਾ

ਜੈਸਕ ਲੰਕਿ ਰਾਵਣ ਅਰੁ ਰਾਮਾ ॥੪੪॥