ਭੁਜੰਗ ਪ੍ਰਯਾਤ ਛੰਦ ॥
ਭਯੋ ਰੁਦ੍ਰ ਕੋਪੰ ਧਰਿਯੋ ਸੂਲ ਪਾਣੰ ॥
ਕਰੇ ਸੂਰਮਾ ਸਰਬ ਖਾਲੀ ਪਲਾਣੰ ॥
ਉਤੇ ਏਕ ਦਛੰ ਇਤੈ ਰੁਦ੍ਰ ਏਕੰ ॥
ਕਰਿਯੋ ਕੋਪ ਕੈ ਜੁਧ ਭਾਤੰ ਅਨੇਕੰ ॥੪੫॥
ਗਿਰਿਯੋ ਜਾਨੁ ਕੂਟਸਥਲੀ ਬ੍ਰਿਛ ਮੂਲੰ ॥
ਗਿਰਿਯੋ ਦਛ ਤੈਸੇ ਕਟਿਯੋ ਸੀਸ ਸੂਲੰ ॥
ਪਰਿਯੋ ਰਾਜ ਰਾਜੰ ਭਯੋ ਦੇਹ ਘਾਤੰ ॥
ਹਨਿਯੋ ਜਾਨ ਬਜ੍ਰੰ ਭਯੋ ਪਬ ਪਾਤੰ ॥੪੬॥
ਗਯੋ ਗਰਬ ਸਰਬੰ ਭਜੋ ਸੂਰਬੀਰੰ ॥
ਚਲਿਯੋ ਭਾਜ ਅੰਤਹਪੁਰ ਹੁਐ ਅਧੀਰੰ ॥
ਗਰੇ ਡਾਰ ਅੰਚਰ ਪਰੈ ਰੁਦ੍ਰ ਪਾਯੋ ॥
ਅਹੋ ਰੁਦ੍ਰ ਕੀਜੈ ਕ੍ਰਿਪਾ ਕੈ ਸਹਾਯੰ ॥੪੭॥
ਚੌਪਈ ॥
ਹਮ ਤੁਮਰੋ ਹਰਿ ਓਜ ਨ ਜਾਨਾ ॥
ਤੁਮ ਹੋ ਮਹਾ ਤਪੀ ਬਲਵਾਨਾ ॥
ਸੁਨਤ ਬਚਨ ਭਏ ਰੁਦ੍ਰ ਕ੍ਰਿਪਾਲਾ ॥
ਅਜਾ ਸੀਸ ਨ੍ਰਿਪ ਜੋਰਿ ਉਤਾਲਾ ॥੪੮॥
ਰੁਦ੍ਰ ਕਾਲ ਕੋ ਧਰਾ ਧਿਆਨਾ ॥
ਬਹੁਰਿ ਜੀਯਾਇ ਨਰੇਸ ਉਠਾਨਾ ॥
ਰਾਜ ਸੁਤਾ ਪਤਿ ਸਕਲ ਜੀਯਾਏ ॥
ਕਉਤਕ ਨਿਰਖਿ ਸੰਤ ਤ੍ਰਿਪਤਾਏ ॥੪੯॥
ਨਾਰਿ ਹੀਨ ਸਿਵ ਕਾਮ ਖਿਝਾਯੋ ॥
ਤਾ ਤੇ ਸੁੰਭ ਘਨੋ ਦੁਖੁ ਪਾਯੋ ॥
ਅਧਿਕ ਕੋਪ ਕੈ ਕਾਮ ਜਰਾਯਸ ॥
ਬਿਤਨ ਨਾਮ ਤਿਹ ਤਦਿਨ ਕਹਾਯਸ ॥੫੦॥
ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਰੁਦ੍ਰ ਪ੍ਰਬੰਧ ਦਛ ਬਧਹੀ ਰੁਦ੍ਰ ਮਹਾਤਮੇ ਗਉਰ ਬਧਹ ਗਿਆਰਵੋ ਅਵਤਾਰ ਸੰਪੂਰਣਮ ਸਤੁ ਸੁਭਮ ਸਤੁ ॥੧੧॥
ਅਥ ਜਲੰਧਰ ਅਵਤਾਰ ਕਥਨੰ ॥
ਸ੍ਰੀ ਭਗਉਤੀ ਜੀ ਸਹਾਇ ॥
ਚੌਪਈ ॥
ਵਹੁ ਜੋ ਜਰੀ ਰੁਦ੍ਰ ਕੀ ਦਾਰਾ ॥
ਤਿਨਿ ਹਿਮ ਗਿਰਿ ਗ੍ਰਿਹਿ ਲਿਯ ਅਵਤਾਰਾ ॥
ਛੁਟੀ ਬਾਲਤਾ ਜਬ ਸੁਧਿ ਆਈ ॥
ਬਹੁਰੋ ਮਿਲੀ ਨਾਥ ਕਹੁ ਜਾਈ ॥੧॥
ਜਿਹ ਬਿਧਿ ਮਿਲੀ ਰਾਮ ਸੋ ਸੀਤਾ ॥
ਜੈਸਕ ਚਤੁਰ ਬੇਦ ਤਨ ਗੀਤਾ ॥
ਜੈਸੇ ਮਿਲਤ ਸਿੰਧ ਤਨ ਗੰਗਾ ॥
ਤਿਯੋ ਮਿਲਿ ਗਈ ਰੁਦ੍ਰ ਕੈ ਸੰਗਾ ॥੨॥
ਜਬ ਤਿਹ ਬ︀ਯਾਹਿ ਰੁਦ੍ਰ ਘਰਿ ਆਨਾ ॥
ਨਿਰਖਿ ਜਲੰਧਰ ਤਾਹਿ ਲੁਭਾਨਾ ॥
ਦੂਤ ਏਕ ਤਹ ਦੀਯ ਪਠਾਈ ॥
ਲਿਆਉ ਰੁਦ੍ਰ ਤੇ ਨਾਰਿ ਛਿਨਾਈ ॥੩॥
ਦੋਹਰਾ ॥
ਜਲੰਧੁਰ ਬਾਚ ॥
ਕੈ ਸਿਵ ਨਾਰਿ ਸੀਗਾਰ ਕੈ ਮਮ ਗ੍ਰਿਹ ਦੇਹ ਪਠਾਇ ॥
ਨਾਤਰ ਸੂਲ ਸੰਭਾਰ ਕੇ ਸੰਗਿ ਲਰਹੁ ਮੁਰਿ ਆਇ ॥੪॥