ਚੌਪਈ

ਕਥਾ ਭਈ ਇਹ ਦਿਸ ਇਹ ਭਾਤਾ

ਅਬ ਕਹੋ ਬਿਸਨ ਤ੍ਰੀਯਾ ਕੀ ਬਾਤਾ

ਬ੍ਰਿੰਦਾਰਿਕ ਦਿਨ ਏਕ ਪਕਾਏ

ਦੈਤ ਸਭਾ ਤੇ ਬਿਸਨੁ ਬੁਲਾਏ ॥੫॥

ਆਇ ਗਯੋ ਤਹ ਨਾਰਦ ਰਿਖਿ ਬਰ

ਬਿਸਨ ਨਾਰਿ ਕੇ ਧਾਮਿ ਛੁਧਾਤੁਰ

ਬੈਗਨ ਨਿਰਖਿ ਅਧਿਕ ਲਲਚਾਯੋ

ਮਾਗ ਰਹਿਯੋ ਪਰ ਹਾਥਿ ਆਯੋ ॥੬॥

ਨਾਥ ਹੇਤੁ ਮੈ ਭੋਜ ਪਕਾਯੋ

ਮਨੁਛ ਪਠੈ ਕਰ ਬਿਸਨੁ ਬੁਲਾਯੋ

ਨਾਰਦ ਖਾਇ ਜੂਠ ਹੋਇ ਜੈ ਹੈ

ਪੀਅ ਕੋਪਿਤ ਹਮਰੇ ਪਰ ਹੁਐ ਹੈ ॥੭॥

ਨਾਰਦ ਬਾਚ

ਮਾਗ ਥਕਿਯੋ ਮੁਨਿ ਭੋਜ ਦੀਆ

ਅਧਿਕ ਰੋਸੁ ਮੁਨਿ ਬਰਿ ਤਬ ਕੀਆ

ਬ੍ਰਿੰਦਾ ਨਾਮ ਰਾਛਸੀ ਬਪੁ ਧਰਿ

ਤ੍ਰੀਆ ਹੁਐ ਬਸੋ ਜਲੰਧਰ ਕੇ ਘਰਿ ॥੮॥

ਦੇ ਕਰ ਸ੍ਰਾਪ ਜਾਤ ਭਯੋ ਰਿਖਿ ਬਰ

ਆਵਤ ਭਯੋ ਬਿਸਨ ਤਾ ਕੇ ਘਰਿ

ਸੁਨਤ ਸ੍ਰਾਪ ਅਤਿ ਹੀ ਦੁਖ ਪਾਯੋ

ਬਿਹਸ ਬਚਨ ਤ੍ਰੀਯ ਸੰਗਿ ਸੁਨਾਯੋ ॥੯॥

ਦੋਹਰਾ

ਤ੍ਰੀਯ ਕੀ ਛਾਯਾ ਲੈ ਤਬੈ ਬ੍ਰਿਦਾ ਰਚੀ ਬਨਾਇ

ਧੂਮ੍ਰਕੇਸ ਦਾਨਵ ਸਦਨਿ ਜਨਮ ਧਰਤ ਭਈ ਜਾਇ ॥੧੦॥

ਚੌਪਈ

ਜੈਸਕ ਰਹਤ ਕਮਲ ਜਲ ਭੀਤਰ

ਪੁਨਿ ਨ੍ਰਿਪ ਬਸੀ ਜਲੰਧਰ ਕੇ ਘਰਿ

ਤਿਹ ਨਿਮਿਤ ਜਲੰਧਰ ਅਵਤਾਰਾ

ਧਰ ਹੈ ਰੂਪ ਅਨੂਪ ਮੁਰਾਰਾ ॥੧੧॥

ਕਥਾ ਐਸ ਇਹ ਦਿਸ ਮੋ ਭਈ

ਅਬ ਚਲਿ ਬਾਤ ਰੁਦ੍ਰ ਪਰ ਗਈ

ਮਾਗੀ ਨਾਰਿ ਦੀਨੀ ਰੁਦ੍ਰਾ

ਤਾ ਤੇ ਕੋਪ ਅਸੁਰ ਪਤਿ ਛੁਦ੍ਰਾ ॥੧੨॥

ਬਜੇ ਢੋਲ ਨਫੀਰਿ ਨਗਾਰੇ

ਦੁਹੂੰ ਦਿਸਾ ਡਮਰੂ ਡਮਕਾਰੇ

ਮਾਚਤ ਭਯੋ ਲੋਹ ਬਿਕਰਾਰਾ

ਝਮਕਤ ਖਗ ਅਦਗ ਅਪਾਰਾ ॥੧੩॥

ਗਿਰਿ ਗਿਰਿ ਪਰਤ ਸੁਭਟ ਰਣ ਮਾਹੀ

ਧੁਕ ਧੁਕ ਉਠਤ ਮਸਾਣ ਤਹਾਹੀ

ਗਜੀ ਰਥੀ ਬਾਜੀ ਪੈਦਲ ਰਣਿ

ਜੂਝਿ ਗਿਰੇ ਰਣ ਕੀ ਛਿਤਿ ਅਨਗਣ ॥੧੪॥