ਤੋਟਕ ਛੰਦ ॥
ਬਿਰਚੇ ਰਣਬੀਰ ਸੁਧੀਰ ਕ੍ਰੁਧੰ ॥
ਮਚਿਯੋ ਤਿਹ ਦਾਰੁਣ ਭੂਮਿ ਜੁਧੰ ॥
ਹਹਰੰਤ ਹਯੰ ਗਰਜੰਤ ਗਜੰ ॥
ਸੁਣਿ ਕੈ ਧੁਨਿ ਸਾਵਣ ਮੇਘ ਲਜੰ ॥੧੫॥
ਬਰਖੈ ਰਣਿ ਬਾਣ ਕਮਾਣ ਖਗੰ ॥
ਤਹ ਘੋਰ ਭਯਾਨਕ ਜੁਧ ਜਗੰ ॥
ਗਿਰ ਜਾਤ ਭਟੰ ਹਹਰੰਤ ਹਠੀ ॥
ਉਮਗੀ ਰਿਪੁ ਸੈਨ ਕੀਏ ਇਕਠੀ ॥੧੬॥
ਚਹੂੰ ਓਰ ਘਿਰਿਯੋ ਸਰ ਸੋਧਿ ਸਿਵੰ ॥
ਕਰਿ ਕੋਪ ਘਨੋ ਅਸੁਰਾਰ ਇਵੰ ॥
ਦੁਹੂੰ ਓਰਨ ਤੇ ਇਮ ਬਾਣ ਬਹੇ ॥
ਨਭ ਅਉਰ ਧਰਾ ਦੋਊ ਛਾਇ ਰਹੇ ॥੧੭॥
ਗਿਰਗੇ ਤਹ ਟੋਪਨ ਟੂਕ ਘਨੇ ॥
ਰਹਗੇ ਜਨੁ ਕਿੰਸਕ ਸ੍ਰੋਣ ਸਨੇ ॥
ਰਣ ਹੇਰਿ ਅਗੰਮ ਅਨੂਪ ਹਰੰ ॥
ਜੀਯ ਮੋ ਇਹ ਭਾਤਿ ਬਿਚਾਰ ਕਰੰ ॥੧੮॥
ਜੀਯ ਮੋ ਸਿਵ ਦੇਖਿ ਰਹਾ ਚਕ ਕੈ ॥
ਦਲ ਦੈਤਨ ਮਧਿ ਪਰਾ ਹਕ ਕੈ ॥
ਰਣਿ ਸੂਲ ਸੰਭਾਰਿ ਪ੍ਰਹਾਰ ਕਰੰ ॥
ਸੁਣ ਕੇ ਧੁਨਿ ਦੇਵ ਅਦੇਵ ਡਰੰ ॥੧੯॥
ਜੀਯ ਮੋ ਸਿਵ ਧ︀ਯਾਨ ਧਰਾ ਜਬ ਹੀ ॥
ਕਲਿ ਕਾਲ ਪ੍ਰਸੰਨਿ ਭਏ ਤਬ ਹੀ ॥
ਕਹਿਯੋ ਬਿਸਨ ਜਲੰਧਰ ਰੂਪ ਧਰੋ ॥
ਪੁਨਿ ਜਾਇ ਰਿਪੇਸ ਕੋ ਨਾਸ ਕਰੋ ॥੨੦॥