ਭੁਜੰਗ ਪ੍ਰਯਾਤ ਛੰਦ ॥
ਦਈ ਕਾਲ ਆਗਿਆ ਧਰਿਯੋ ਬਿਸਨ ਰੂਪੰ ॥
ਸਜੇ ਸਾਜ ਸਰਬੰ ਬਨਿਯੋ ਜਾਨ ਭੂਪੰ ॥
ਕਰਿਯੋ ਨਾਥ ਯੋ ਆਪ ਨਾਰੰ ਉਧਾਰੰ ॥
ਤ੍ਰਿਯਾ ਰਾਜ ਬ੍ਰਿੰਦਾ ਸਤੀ ਸਤ ਟਾਰੰ ॥੨੧॥
ਤਜਿਯੋ ਦੇਹਿ ਦੈਤੰ ਭਈ ਬਿਸਨੁ ਨਾਰੰ ॥
ਧਰਿਯੋ ਦੁਆਦਸਮੋ ਬਿਸਨੁ ਦਈਤਾਵਤਾਰੰ ॥
ਪੁਨਰ ਜੁਧੁ ਸਜਿਯੋ ਗਹੇ ਸਸਤ੍ਰ ਪਾਣੰ ॥
ਗਿਰੇ ਭੂਮਿ ਮੋ ਸੂਰ ਸੋਭੇ ਬਿਮਾਣੰ ॥੨੨॥
ਮਿਟਿਯੋ ਸਤਿ ਨਾਰੰ ਕਟਿਯੋ ਸੈਨ ਸਰਬੰ ॥
ਮਿਟਿਯੋ ਭੂਪ ਜਾਲੰਧਰੰ ਦੇਹ ਗਰਬੰ ॥
ਪੁਨਰ ਜੁਧ ਸਜਿਯੋ ਹਠੇ ਤੇਜ ਹੀਣੰ ॥
ਭਜੇ ਛਾਡ ਕੈ ਸੰਗ ਸਾਥੀ ਅਧੀਣੰ ॥੨੩॥
ਚੌਪਈ ॥
ਦੁਹੂੰ ਜੁਧੁ ਕੀਨਾ ਰਣ ਮਾਹੀ ॥
ਤੀਸਰ ਅਵਰੁ ਤਹਾ ਕੋ ਨਾਹੀ ॥
ਕੇਤਕ ਮਾਸ ਮਚਿਯੋ ਤਹ ਜੁਧਾ ॥
ਜਾਲੰਧਰ ਹੁਐ ਸਿਵ ਪੁਰ ਕ੍ਰੁਧਾ ॥੨੪॥
ਤਬ ਸਿਵ ਧਿਆਨ ਸਕਤਿ ਕੌ ਧਰਾ ॥
ਤਾ ਤੇ ਸਕਤਿ ਕ੍ਰਿਪਾ ਕਰ ਕਰਾ ॥
ਤਾ ਤੇ ਭਯੋ ਰੁਦ੍ਰ ਬਲਵਾਨਾ ॥
ਮੰਡਿਯੋ ਜੁਧੁ ਬਹੁਰਿ ਬਿਧਿ ਨਾਨਾ ॥੨੫॥
ਉਤ ਹਰਿ ਲਯੋ ਨਾਰਿ ਰਿਪ ਸਤ ਹਰਿ ॥
ਇਤ ਸਿਵ ਭਯੋ ਤੇਜ ਦੇਬੀ ਕਰਿ ॥
ਛਿਨ ਮੋ ਕੀਯੋ ਅਸੁਰ ਕੋ ਨਾਸਾ ॥
ਨਿਰਖਿ ਰੀਝ ਭਟ ਰਹੇ ਤਮਾਸਾ ॥੨੬॥
ਜਲੰਧਰੀ ਤਾ ਦਿਨ ਤੇ ਨਾਮਾ ॥
ਜਪਹੁ ਚੰਡਿਕਾ ਕੋ ਸਬ ਜਾਮਾ ॥
ਤਾ ਤੇ ਹੋਤ ਪਵਿਤ੍ਰ ਸਰੀਰਾ ॥
ਜਿਮ ਨ੍ਰਹਾਏ ਜਲ ਗੰਗ ਗਹੀਰਾ ॥੨੭॥
ਤਾ ਤੇ ਕਹੀ ਨ ਰੁਦ੍ਰ ਕਹਾਨੀ ॥
ਗ੍ਰੰਥ ਬਢਨ ਕੀ ਚਿੰਤ ਪਛਾਨੀ ॥
ਤਾ ਤੇ ਕਥਾ ਥੋਰਿ ਹੀ ਭਾਸੀ ॥
ਨਿਰਖਿ ਭੂਲਿ ਕਬਿ ਕਰੋ ਨ ਹਾਸੀ ॥੨੮॥
ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਜਲੰਧਰ ਅਵਤਾਰ ਬਾਰ੍ਰਹਵਾ ਸਮਾਪਤਮ ਸਤੁ ਸੁਭਮ ਸਤੁ ॥੧੨॥
ਅਥ ਬਿਸਨੁ ਅਵਤਾਰ ਕਥਨੰ ॥
ਸ੍ਰੀ ਭਗਉਤੀ ਜੀ ਸਹਾਇ ॥
ਚੌਪਈ ॥
ਅਬ ਮੈ ਗਨੋ ਬਿਸਨੁ ਅਵਤਾਰਾ ॥
ਜੈਸਿਕ ਧਰਿਯੋ ਸਰੂਪ ਮੁਰਾਰਾ ॥
ਬਿਆਕੁਲ ਹੋਤ ਧਰਨਿ ਜਬ ਭਾਰਾ ॥
ਕਾਲ ਪੁਰਖੁ ਪਹਿ ਕਰਤ ਪੁਕਾਰਾ ॥੧॥
ਅਸੁਰ ਦੇਵਤਨ ਦੇਤਿ ਭਜਾਈ ॥
ਛੀਨ ਲੇਤ ਭੂਅ ਕੀ ਠਕੁਰਾਈ ॥
ਕਰਤ ਪੁਕਾਰ ਧਰਣਿ ਭਰਿ ਭਾਰਾ ॥
ਕਾਲ ਪੁਰਖ ਤਬ ਹੋਤ ਕ੍ਰਿਪਾਰਾ ॥੨॥
ਦੋਹਰਾ ॥
ਸਬ ਦੇਵਨ ਕੋ ਅੰਸ ਲੈ ਤਤੁ ਆਪਨ ਠਹਰਾਇ ॥
ਬਿਸਨੁ ਰੂਪ ਧਾਰ ਤਤ ਦਿਨ ਗ੍ਰਿਹਿ ਅਦਿਤ ਕੈ ਆਇ ॥੩॥
ਚੌਪਈ ॥
ਆਨ ਹਰਤ ਪ੍ਰਿਥਵੀ ਕੋ ਭਾਰਾ ॥
ਬਹੁ ਬਿਧਿ ਅਸੁਰਨ ਕਰਤ ਸੰਘਾਰਾ ॥
ਭੂਮਿ ਭਾਰ ਹਰਿ ਸੁਰ ਪੁਰਿ ਜਾਈ ॥
ਕਾਲ ਪੁਰਖ ਮੋ ਰਹਤ ਸਮਾਈ ॥੪॥
ਸਕਲ ਕਥਾ ਜਉ ਛੋਰਿ ਸੁਨਾਊ ॥
ਬਿਸਨ ਪ੍ਰਬੰਧ ਕਹਤ ਸ੍ਰਮ ਪਾਊ ॥
ਤਾ ਤੇ ਥੋਰੀਐ ਕਥਾ ਪ੍ਰਕਾਸੀ ॥
ਰੋਗ ਸੋਗ ਤੇ ਰਾਖੁ ਅਬਿਨਾਸੀ ॥੫॥
ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਤੇਰ੍ਰਹਵਾ ਬਿਸਨੁ ਅਵਤਾਰ ਸਮਾਪਤਮ ਸਤੁ ਸੁਭਮ ਸਤ ॥੧੩॥