ਅਥ ਮਨੁ ਰਾਜਾ ਅਵਤਾਰ ਕਥਨੰ ॥
ਸ੍ਰੀ ਭਗਉਤੀ ਜੀ ਸਹਾਇ ॥
ਚੌਪਈ ॥
ਸ੍ਰਾਵਗ ਮਤ ਸਬ ਹੀ ਜਨ ਲਾਗੇ ॥
ਧਰਮ ਕਰਮ ਸਬ ਹੀ ਤਜਿ ਭਾਗੇ ॥
ਤ︀ਯਾਗ ਦਈ ਸਬਹੂੰ ਹਰਿ ਸੇਵਾ ॥
ਕੋਇ ਨ ਮਾਨਤ ਭੇ ਗੁਰ ਦੇਵਾ ॥੧॥
ਸਾਧ ਅਸਾਧ ਸਬੈ ਹੁਐ ਗਏ ॥
ਧਰਮ ਕਰਮ ਸਬ ਹੂੰ ਤਜਿ ਦਏ ॥
ਕਾਲ ਪੁਰਖ ਆਗ︀ਯਾ ਤਬ ਦੀਨੀ ॥
ਬਿਸਨੁ ਚੰਦ ਸੋਈ ਬਿਧਿ ਕੀਨੀ ॥੨॥
ਮਨੁ ਹ੍ਵੈ ਰਾਜ ਵਤਾਰ ਅਵਤਰਾ ॥
ਮਨੁ ਸਿਮਿਰਿਤਹਿ ਪ੍ਰਚੁਰ ਜਗਿ ਕਰਾ ॥
ਸਕਲ ਕੁਪੰਥੀ ਪੰਥਿ ਚਲਾਏ ॥
ਪਾਪ ਕਰਮ ਤੇ ਲੋਗ ਹਟਾਏ ॥੩॥
ਰਾਜ ਅਵਤਾਰ ਭਯੋ ਮਨੁ ਰਾਜਾ ॥
ਸਰਬ ਹੀ ਸਿਰਜੇ ਧਰਮ ਕੇ ਸਾਜਾ ॥
ਪਾਪ ਕਰਾ ਤਾ ਕੋ ਗਹਿ ਮਾਰਾ ॥
ਸਕਲ ਪ੍ਰਜਾ ਕਹੁ ਮਾਰਗਿ ਡਾਰਾ ॥੪॥
ਪਾਪ ਕਰਾ ਜਾ ਹੀ ਤਹ ਮਾਰਸ ॥
ਸਕਲ ਪ੍ਰਜਾ ਕਹੁ ਧਰਮ ਸਿਖਾਰਸ ॥
ਨਾਮ ਦਾਨ ਸਬਹੂਨ ਸਿਖਾਰਾ ॥
ਸ੍ਰਾਵਗ ਪੰਥ ਦੂਰ ਕਰਿ ਡਾਰਾ ॥੫॥
ਜੇ ਜੇ ਭਾਜਿ ਦੂਰ ਕਹੁ ਗਏ ॥
ਸ੍ਰਾਵਗ ਧਰਮਿ ਸੋਊ ਰਹਿ ਗਏ ॥
ਅਉਰ ਪ੍ਰਜਾ ਸਬ ਮਾਰਗਿ ਲਾਈ ॥
ਕੁਪੰਥ ਪੰਥ ਤੇ ਸੁਪੰਥ ਚਲਾਈ ॥੬॥
ਰਾਜ ਅਵਤਾਰ ਭਯੋ ਮਨੁ ਰਾਜਾ ॥
ਕਰਮ ਧਰਮ ਜਗ ਮੋ ਭਲੁ ਸਾਜਾ ॥
ਸਕਲ ਕੁਪੰਥੀ ਪੰਥ ਚਲਾਏ ॥
ਪਾਪ ਕਰਮ ਤੇ ਧਰਮ ਲਗਾਏ ॥੭॥
ਦੋਹਰਾ ॥
ਪੰਥ ਕੁਪੰਥੀ ਸਬ ਲਗੇ ਸ੍ਰਾਵਗ ਮਤ ਭਯੋ ਦੂਰ ॥
ਮਨੁ ਰਾਜਾ ਕੋ ਜਗਤ ਮੋ ਰਹਿਯੋ ਸੁਜਸੁ ਭਰਪੂਰ ॥੮॥
ਇਤਿ ਸ੍ਰੀ ਬਚਿਤ੍ਰ ਨਾਟਕੇ ਗ੍ਰੰਥੇ ਮਨੁ ਰਾਜਾ ਅਵਤਾਰ ਸੋਲ੍ਰਹਵਾ ਸਮਾਪਤਮ ਸਤੁ ਸੁਭਮ ਸਤੁ ॥੧੬॥
ਅਥ ਧਨੰਤਰ ਬੈਦ ਅਵਤਾਰ ਕਥਨੰ ॥
ਸ੍ਰੀ ਭਗਉਤੀ ਜੀ ਸਹਾਇ ॥
ਚੌਪਈ ॥
ਸਭ ਧਨਵੰਤ ਭਏ ਜਗ ਲੋਗਾ ॥
ਏਕ ਨ ਰਹਾ ਤਿਨੋ ਤਨ ਸੋਗਾ ॥
ਭਾਤਿ ਭਾਤਿ ਭਛਤ ਪਕਵਾਨਾ ॥
ਉਪਜਤ ਰੋਗ ਦੇਹ ਤਿਨ ਨਾਨਾ ॥੧॥
ਰੋਗਾਕੁਲ ਸਭ ਹੀ ਭਏ ਲੋਗਾ ॥
ਉਪਜਾ ਅਧਿਕ ਪ੍ਰਜਾ ਕੋ ਸੋਗਾ ॥
ਪਰਮ ਪੁਰਖ ਕੀ ਕਰੀ ਬਡਾਈ ॥
ਕ੍ਰਿਪਾ ਕਰੀ ਤਿਨ ਪਰ ਹਰਿ ਰਾਈ ॥੨॥
ਬਿਸਨ ਚੰਦ ਕੋ ਕਹਾ ਬੁਲਾਈ ॥
ਧਰ ਅਵਤਾਰ ਧਨੰਤਰ ਜਾਈ ॥
ਆਯੁਰਬੇਦ ਕੋ ਕਰੋ ਪ੍ਰਕਾਸਾ ॥
ਰੋਗ ਪ੍ਰਜਾ ਕੋ ਕਰਿਯਹੁ ਨਾਸਾ ॥੩॥
ਦੋਹਰਾ ॥
ਤਾ ਤੇ ਦੇਵ ਇਕਤ੍ਰ ਹੁਐ ਮਥਯੋ ਸਮੁੰਦ੍ਰਹਿ ਜਾਇ ॥
ਰੋਗ ਬਿਨਾਸਨ ਪ੍ਰਜਾ ਹਿਤ ਕਢਯੋ ਧਨੰਤਰ ਰਾਇ ॥੪॥