ਚੌਪਈ

ਆਯੁਰਬੇਦ ਤਿਨ ਕੀਯੋ ਪ੍ਰਕਾਸਾ

ਜਗ ਕੇ ਰੋਗ ਕਰੇ ਸਬ ਨਾਸਾ

ਬਈਦ ਸਾਸਤ੍ਰ ਕਹੁ ਪ੍ਰਗਟ ਦਿਖਾਵਾ

ਭਿੰਨ ਭਿੰਨ ਅਉਖਧੀ ਬਤਾਵਾ ॥੫॥

ਦੋਹਰਾ

ਰੋਗ ਰਹਤ ਕਰ ਅਉਖਧੀ ਸਭ ਹੀ ਕਰਿਯੋ ਜਹਾਨ

ਕਾਲ ਪਾਇ ਤਛਕ ਹਨਿਯੋ ਸੁਰ ਪੁਰ ਕੀਯੋ ਪਯਾਨ ॥੬॥

ਇਤਿ ਸ੍ਰੀ ਬਚਿਤ੍ਰ ਨਾਟਕੇ ਧਨੰਤ੍ਰ ਅਵਤਾਰ ਸਤਾਰਵਾ ॥੧੭॥ ਸੁਭਮ ਸਤ

ਅਥ ਸੂਰਜ ਅਵਤਾਰ ਕਥਨੰ

ਸ੍ਰੀ ਭਗਉਤੀ ਜੀ ਸਹਾਇ

ਚੌਪਈ

ਬਹੁਰਿ ਬਢੇ ਦਿਤਿ ਪੁਤ੍ਰ ਅਤੁਲਿ ਬਲਿ

ਅਰਿ ਅਨੇਕ ਜੀਤੇ ਜਿਨ ਜਲਿ ਥਲਿ

ਕਾਲ ਪੁਰਖ ਕੀ ਆਗਯਾ ਪਾਈ

ਰਵਿ ਅਵਤਾਰ ਧਰਿਯੋ ਹਰਿ ਰਾਈ ॥੧॥

ਜੇ ਜੇ ਹੋਤ ਅਸੁਰ ਬਲਵਾਨਾ

ਰਵਿ ਮਾਰਤ ਤਿਨ ਕੋ ਬਿਧਿ ਨਾਨਾ

ਅੰਧਕਾਰ ਧਰਨੀ ਤੇ ਹਰੇ

ਪ੍ਰਜਾ ਕਾਜ ਗ੍ਰਿਹ ਕੇ ਉਠਿ ਪਰੇ ॥੨॥

ਨਰਾਜ ਛੰਦ

ਬਿਸਾਰਿ ਆਲਸੰ ਸਭੈ ਪ੍ਰਭਾਤ ਲੋਗ ਜਾਗਹੀਂ

ਅਨੰਤ ਜਾਪ ਕੋ ਜਪੈਂ ਬਿਅੰਤ ਧਯਾਨ ਪਾਗਹੀਂ

ਦੁਰੰਤ ਕਰਮ ਕੋ ਕਰੈਂ ਅਥਾਪ ਥਾਪ ਥਾਪਹੀਂ

ਗਾਇਤ੍ਰੀ ਸੰਧਿਯਾਨ ਕੈ ਅਜਾਪ ਜਾਪ ਜਾਪਹੀ ॥੩॥

ਸੁ ਦੇਵ ਕਰਮ ਆਦਿ ਲੈ ਪ੍ਰਭਾਤ ਜਾਗ ਕੈ ਕਰੈਂ

ਸੁ ਜਗ ਧੂਪ ਦੀਪ ਹੋਮ ਬੇਦ ਬਿਯਾਕਰਨ ਰਰੈਂ

ਸੁ ਪਿਤ੍ਰ ਕਰਮ ਹੈਂ ਜਿਤੇ ਸੋ ਬ੍ਰਿਤਬ੍ਰਿਤ ਕੋ ਕਰੈਂ

ਜੁ ਸਾਸਤ੍ਰ ਸਿਮ੍ਰਿਤਿ ਉਚਰੰਤ ਸੁ ਧਰਮ ਧਯਾਨ ਕੋ ਧਰੈਂ ॥੪॥

ਅਰਧ ਨਿਰਾਜ ਛੰਦ

ਸੁ ਧੂੰਮ ਧੂੰਮ ਹੀ

ਕਰੰਤ ਸੈਨ ਭੂੰਮ ਹੀ

ਬਿਅੰਤ ਧਯਾਨ ਧਯਾਵਹੀਂ

ਦੁਰੰਤ ਠਉਰ ਪਾਵਹੀਂ ॥੫॥

ਅਨੰਤ ਮੰਤ੍ਰ ਉਚਰੈਂ

ਸੁ ਜੋਗ ਜਾਪਨਾ ਕਰੈਂ

ਨ੍ਰਿਬਾਨ ਪੁਰਖ ਧਯਾਵਹੀਂ

ਬਿਮਾਨ ਅੰਤਿ ਪਾਵਹੀਂ ॥੬॥

ਦੋਹਰਾ

ਬਹੁਤ ਕਾਲ ਇਮ ਬੀਤਯੋ ਕਰਤ ਧਰਮੁ ਅਰੁ ਦਾਨ

ਬਹੁਰਿ ਅਸੁਰਿ ਬਢਿਯੋ ਪ੍ਰਬਲ ਦੀਰਘੁ ਕਾਇ ਦਤੁ ਮਾਨ ॥੭॥

ਚੌਪਈ

ਬਾਣ ਪ੍ਰਜੰਤ ਬਢਤ ਨਿਤਪ੍ਰਤਿ ਤਨ

ਨਿਸ ਦਿਨ ਘਾਤ ਕਰਤ ਦਿਜ ਦੇਵਨ

ਦੀਰਘੁ ਕਾਇਐ ਸੋ ਰਿਪੁ ਭਯੋ

ਰਵਿ ਰਥ ਹਟਕ ਚਲਨ ਤੇ ਗਯੋ ॥੮॥