ਅੜਿਲ

ਹਟਕ ਚਲਤ ਰਥੁ ਭਯੋ ਭਾਨ ਕੋਪਿਯੋ ਤਬੈ

ਅਸਤ੍ਰ ਸਸਤ੍ਰ ਲੈ ਚਲਿਯੋ ਸੰਗ ਲੈ ਦਲ ਸਭੈ

ਮੰਡਯੋ ਬਿਬਿਧ ਪ੍ਰਕਾਰ ਤਹਾ ਰਣ ਜਾਇ ਕੈ

ਹੋ ਨਿਰਖ ਦੇਵ ਅਰੁ ਦੈਤ ਰਹੇ ਉਰਝਾਇ ਕੈ ॥੯॥

ਗਹਿ ਗਹਿ ਪਾਣ ਕ੍ਰਿਪਾਣ ਦੁਬਹੀਯਾ ਰਣ ਭਿਰੇ

ਟੂਕ ਟੂਕ ਹੁਐ ਗਿਰੇ ਪਗ ਪਾਛੇ ਫਿਰੇ

ਅੰਗਨਿ ਸੋਭੇ ਘਾਇ ਪ੍ਰਭਾ ਅਤਿ ਹੀ ਬਢੇ

ਹੋ ਬਸਤ੍ਰ ਮਨੋ ਛਿਟਕਾਇ ਜਨੇਤੀ ਸੇ ਚਢੇ ॥੧੦॥

ਅਨੁਭਵ ਛੰਦ

ਅਨਹਦ ਬਜੇ

ਧੁਣ ਘਣ ਲਜੇ

ਘਣ ਹਣ ਘੋਰੰ

ਜਣ ਬਣ ਮੋਰੰ ॥੧੧॥